ਯੁਵਰਾਜ ਹੰਸ ਨੂੰ ਕਿਵੇਂ ਫਸਾਇਆ ਮਾਨਸੀ ਨੇ ਵੇਖੋ ਵਾਇਰਲ ਵੀਡੀਓ !

By  Shaminder June 20th 2019 05:12 PM -- Updated: June 20th 2019 05:15 PM

ਯੁਵਰਾਜ ਹੰਸ ਦੀ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਟਿਕਟੌਕ ਕਰਦੇ ਹੋਏ ਨਜ਼ਰ ਆ ਰਹੇ ਨੇ । ਯੁਵਰਾਜ ਹੰਸ ਨੇਹਾ ਕੱਕੜ ਅਤੇ ਉਨ੍ਹਾਂ ਦੇ ਭਰਾ ਟੋਨੀ ਕੱਕੜ ਵੱਲੋਂ ਗਾਏ ਗਏ ਗੀਤ 'ਮਿਲੇ ਹੋ ਤੁਮ ਹਮਕੋ ਬੜੇ ਨਸੀਬੋ ਸੇ ਚੁਰਾਇਆ ਹੈ ਮੈਂਨੇ ਕਿਸਮਤ ਕੀ ਲਕੀਰੋਂ ਸੇ' ਦੋਨਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ :ਯੁਵਰਾਜ ਹੰਸ ਦਾ ਅੱਜ ਹੈ ਜਨਮ ਦਿਨ, ਟੀਮ ਮੈਂਬਰਾਂ ਨੇ ਕੁਝ ਇਸ ਤਰ੍ਹਾਂ ਮਨਾਇਆ ਜਨਮ ਦਿਨ, ਵੀਡੀਓ ਵਾਇਰਲ

https://www.instagram.com/p/By4zm5Xn2Uo/

ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ 'ਚ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਨੇ ਇਸ ਗੀਤ ਦਾ ਫਨੀ ਅੰਦਾਜ਼ 'ਚ ਵੀਡੀਓ ਬਣਾਇਆ ਹੈ ।

https://www.instagram.com/p/BysefuBFgAE/

ਯੁਵਰਾਜ ਹੰਸ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਸਰਗਰਮ ਹਨ ਅਤੇ ਗੀਤਾਂ ਦੇ ਨਾਲ –ਨਾਲ ਉਹ ਫ਼ਿਲਮਾਂ 'ਚ ਵੀ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਨੇ ਯਾਰ ਅਣਮੁੱਲੇ,ਯਾਰਾ ਵੇ,ਬੁਰਾਰ,ਮਿਸਟਰ ਐਂਡ ਮਿਸਿਜ਼ 420,ਮੁੰਡੇ ਕਮਾਲ ਦੇ ਸਣੇ ਕਈ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀਮ ਅਦਾਕਾਰੀ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ।

https://www.instagram.com/p/BxpjWslljPI/

 

Related Post