ਬਾਲੀਵੁੱਡ ਦੀ ਇਹਨਾਂ ਹਸੀਨਾਵਾਂ ਉੱਤੇ ਆਇਆ ਸੀ ‘ਸਿਕਸਰ ਕਿੰਗ’ ਦਾ ਦਿਲ

By  Lajwinder kaur December 12th 2018 11:15 AM -- Updated: December 12th 2018 11:16 AM

ਕ੍ਰਿਕੇਟ ਅਤੇ ਬਾਲੀਵੁੱਡ ਦਾ ਹਮੇਸ਼ਾ ਕੋਈ ਨਾ ਕੋਈ ਖਾਸ ਸੰਬੰਧ ਰਿਹਾ ਹੈ। ਕ੍ਰਿਕੇਟ ਦੇ ਖਿਡਾਰੀਆਂ ਦਾ ਬਾਲੀਵੁੱਡ ਅਦਾਕਾਰਾਂ ਦੇ ਨਾਲ ਪਿਆਰ ਦੇ ਕਿੱਸੇ ਹਮੇਸ਼ਾ ਤੋਂ ਹੀ ਚਰਚਾ ਦਾ ਵਿਸ਼ਾ ਬਣੇ ਰਹੇ ਹਨ। ਇਨ੍ਹਾਂ ਵਿੱਚ ਇੱਕ ਖਿਡਾਰੀ ਯੁਵਰਾਜ ਸਿੰਘ ਵੀ ਹਨ। ‘ਸਿਕਸਰ ਕਿੰਗ’ ਦੇ ਨਾਂਅ ਨਾਲ ਮਸ਼ਹੂਰ ਯੁਵੀ ਦੇ ਰੋਮਾਂਸ ਦੇ ਕਿੱਸੇ ਦੁਨਿਆ ਭਰ ਵਿੱਚ ਮਸ਼ਹੂਰ ਹਨ।  Yuvraj Singh Birthday Special Love Affair With Bollywood Actressਭਾਰਤੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦਾ ਅੱਜ ਜਨਮ ਦਿਨ ਯਾਨੀਕਿ 12 ਦਸੰਬਰ ਨੂੰ ਹੋਇਆ। ਜ਼ਿੰਦਗੀ 'ਚ ਕੈਂਸਰ ਨੂੰ ਬੋਲਡ ਕਰਕੇ ਯੁਵਰਾਜ ਸਿੰਘ ਅੱਜ 37 ਸਾਲ ਦੇ ਹੋ ਗਏ ਹਨ। ਯੁਵਰਾਜ ਸਿੰਘ ਦਾ ਜਨਮ 12 ਦਸੰਬਰ 1981 ਨੂੰ ਚੰਡੀਗੜ੍ਹ 'ਚ ਹੋਇਆ ਸੀ। 2007 ਦੇ ਟੀ-20 ਵਿਸ਼ਵ ਕੱਪ 'ਚ ਯੁਵਰਾਜ ਨੇ 6 ਗੇਂਦਾਂ 'ਚ 6 ਛੱਕੇ ਤੇ 2011 ਦੇ ਵਿਸ਼ਵ ਕੱਪ 'ਚ ਯਾਦਗਾਰੀ ਬੱਲੇਬਾਜ਼ੀ ਕੀਤੀ ਸੀ। ਯੁਵਰਾਜ ਸਿੰਘ ਦਾ ਵਿਆਹ ਹੈਜ਼ਲ ਕੀਚ ਨਾਲ 30 ਨਵੰਬਰ 2016 ਨੂੰ ਹੋਇਆ ਸੀ।

Yuvraj Singh Birthday Special Love Affair With Bollywood Actress

ਹੋਰ ਪੜ੍ਹੋ : ਅਮਰਿੰਦਰ ਗਿੱਲ ਕਿਹੜਾ ਚੰਨ ਚੜ੍ਹਾਉਣ ਦੀ ਗੱਲ ਕਰ ਰਹੇ ਨੇ, ਵੇਖੋ ਵੀਡੀਓ

ਜੇ ਯੁਵੀ ਦੇ ਪਿਆਰ ਦੇ ਕਿੱਸਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਕਿਮ ਸ਼ਰਮਾ ਦਾ ਨਾਂ ਆਉਦਾ ਹੈ। ਯੁਵਰਾਜ ਸਿੰਘ ਤੇ ਮੁਹੱਬਤੇਂ ਫਿਲਮ ਦੀ ਅਦਾਕਾਰਾ ਕਿਮ ਸ਼ਰਮਾ ਨਾਲ ਅਫੈਅਰ ਕਾਫੀ ਚਰਚਾ ‘ਚ ਰਹੇ ਸੀ। ਯੁਵੀ ਅਤੇ ਕਿਮ ਦਾ ਰਿਅਲੇਸ਼ਨ ਲਗਭਗ 4 ਸਾਲ ਤੱਕ ਰਿਹਾ। 2007 ਵਿੱਚ ਦੋਨਾਂ ਦਾ ਬਰੇਕਅੱਪ ਹੋ ਗਿਆ ਸੀ।Yuvraj Singh Birthday Special Love Affair With Bollywood Actressਸਾਲ 2007 ਵਿੱਚ ਯੁਵਰਾਜ ਸਿੰਘ ਆਪਣੇ ਕਰਿਅਰ ਦੀਆਂ ਉਚਾਈਆਂ ਉੱਤੇ ਸਨ। ਟੀ-20 ਵਰਲਡ ਕੱਪ ਦੇ ਦੌਰਾਨ ਧਮਾਕੇਦਾਰ ਬੱਲੇਬਾਜੀ ਦੇ ਨਾਲ ਚਰਚਾ ਵਿੱਚ ਰਹੇ ਅਤੇ ਜ਼ਿਆਦਾਤਰ ਭਾਰਤੀ ਮੁਟਿਆਰਾਂ ਦੇ ਚਹੇਤੇ ਬਣ ਗਏ ਸਨ।Yuvraj Singh Birthday Special Love Affair With Bollywood Actressਦੀਪਿਕਾ ਪਾਦੂਕੋਣ ਤੋਂ ਲੈ ਕੇ ਪ੍ਰੀਤੀ ਜਿੰਟਾ ਦੇ ਨਾਲ ਯੁਵੀ ਦਾ ਨਾਂ ਜੁੜਦਾ ਰਿਹਾ ਹੈ। ਯੁਵਰਾਜ ਸਿੰਘ ਦੀ ਬਾਲੀਵੁੱਡ ਅਭਿਨੇਤਰੀਆਂ ਦੇ ਨਾਲ ਰੋਮਾਂਸ ਇੱਥੇ ਖਤਮ ਨਹੀਂ ਹੋਇਆ। ਉਹਨਾਂ ਦਾ ਕਈ ਹੋਰ ਚਰਚਿਤ ਅਭਿਨੇਤਰੀਆਂ ਨਾਲ ਵੀ ਨਾਂ ਜੁੜਿਆ ਜਿਵੇਂ ਕਿ ਮਿਨੀਸ਼ਾ ਲਾਂਬਾ ਅਤੇ ਸੁਪਰ ਮਾਡਲ ਆਂਚਲ ਕੁਮਾਰ।

Related Post