ਯੁਜਵੇਂਦਰ ਚਾਹਲ ਨੇ ਮੰਗੇਤਰ ਧਨਾਸ਼ਰੀ ਵਰਮਾ ਨੂੰ ਪੁੱਛਿਆ ‘ਰਸੌੜੇ ਮੇਂ ਕੌਣ ਥਾ’, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

By  Lajwinder kaur September 3rd 2020 04:11 PM -- Updated: September 3rd 2020 04:54 PM

ਭਾਰਤੀ ਲੈਗ ਸਪਿਨਰ ਯੁਜਵੇਂਦਰ ਚਾਹਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਹਾਲ ਹੀ ਚ ਉਨ੍ਹਾਂ ਦਾ ਰੋਕਾ ਮਸ਼ਹੂਰ ਯੂ-ਟਿਊਬਰ ਅਤੇ ਡਾਂਸਰ ਧਨਾਸ਼ਰੀ ਵਰਮਾ ਦੇ ਨਾਲ ਹੋਇਆ ਹੈ । ਜਿਸ ਕਰਕੇ ਦੋਵੇਂ ਸੁਰਖੀਆਂ ‘ਚ ਆ ਗਏ ਸੀ ।

 

View this post on Instagram

 

Now it’s our turn ❤️? @dhanashree9 Toh batao #rasodemeinkauntha ? Love how we can sync together ❤️ . Thank you @kishh.t for creating this amazing edit . @yashrajmukhate yeh lo humara version on your creativity ??

A post shared by Yuzvendra Chahal (@yuzi_chahal23) on Sep 2, 2020 at 11:31pm PDT

ਹੋਰ ਵੇਖੋ : ਅਮਰਿੰਦਰ ਗਿੱਲ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਹੋ ਰਿਹਾ ਹੈ ਵਾਇਰਲ, ਜਦੋਂ ਸਟੇਜ ‘ਤੇ ਗਾਇਆ ‘ਦਿਲਦਾਰੀਆਂ’ ਸੌਂਗ ਤਾਂ ਲੋਕੀਂ ਲੱਗੇ ਝੂਮਣ

ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਉਹ ਇੱਕ ਟੀਵੀ ਸ਼ੋਅ ਦੇ ਫੇਮਸ ਡਾਇਲਾਗਸ ਜੋ ਕਿ ਇਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ, ਉਸ ਉੱਤੇ ਵੀਡੀਓ ਬਣਾਈ ਹੈ । ਇਸ ਡਾਇਲਾਗਸ ਨੂੰ ਲੈ ਕੇ ਯੁਜਵੇਂਦਰ ਚਾਹਲ ਨੇ ਮੰਗੇਤਰ ਧਨਾਸ਼ਰੀ ਵਰਮਾ ਦੇ ਨਾਲ ਮਸਤੀ ਕਰਦੇ ਹੋਏ ਵੀਡੀਓ ਬਣਾਇਆ ਹੈ । ਯੁਜਵੇਂਦਰ ਆਪਣੀ ਮੰਗੇਤਰ ਧਨਾਸ਼ਰੀ ਨੂੰ ਪੁੱਛਿਆ ‘ਰਸੌੜੇ ਮੇਂ ਕੌਣ ਥਾ’ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਫੈਨਜ਼ ਨੂੰ ਦੋਵਾਂ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ ।

ਦੱਸ ਦਈਏ ਯੁਜਵੇਂਦਰ ਚਾਹਲ ਇਨੀਂ ਦਿਨੀਂ UAE ਗਏ ਹੋਏ ਨੇ । ਇਸ ਵਾਰ ਆਈ.ਪੀ.ਐੱਲ ਯੂਏਈ ‘ਚ ਹੋ ਰਿਹਾ ਹੈ । ਇਸ ਮਹੀਨੇ ਫੈਨਜ਼ ਨੂੰ ਖਿਡਾਰੀ ਮੈਦਾਨ ‘ਚ ਖੇਡਦੇ ਹੋਏ ਨਜ਼ਰ ਆਉਣਗੇ ।

Related Post