ਕ੍ਰਿਕੇਟ ਖਿਡਾਰੀ ਯੁਜਵੇਂਦਰ ਚਾਹਲ ਦੀ ਮੰਗੇਤਰ ਨੇ ‘ਕੁੜਤਾ ਪਜਾਮਾ’ ਗੀਤ ‘ਤੇ ਕੀਤਾ ਸ਼ਾਨਦਾਰ ਡਾਂਸ, ਵੀਡੀਓ ਹੋ ਰਹੀ ਹੈ ਖੂਬ ਵਾਇਰਲ

By  Lajwinder kaur August 21st 2020 09:05 AM -- Updated: August 20th 2020 09:12 PM

ਭਾਰਤੀ ਲੈਗ ਸਪਿਨਰ ਯੁਜਵੇਂਦਰ ਚਾਹਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਹਾਲ ਹੀ ‘ਚ ਉਨ੍ਹਾਂ ਦਾ ਰੋਕਾ ਮਸ਼ਹੂਰ ਯੂ-ਟਿਊਬਰ ਅਤੇ ਡਾਂਸਰ ਧਨਾਸ਼ਰੀ ਵਰਮਾ ਦੇ ਨਾਲ ਹੋਇਆ ਹੈ ।

ਧਨਾਸ਼ਰੀ ਵਰਮਾ ਉਂਝ ਤਾਂ ਪੇਸ਼ੇ ਤੋਂ ਡਾਕਟਰ ਹੈ, ਪਰ ਉਨ੍ਹਾਂ ਨੇ ਡਾਂਸਰ ਦੇ ਤੌਰ ‘ਤੇ ਵੱਖਰੀ ਪਛਾਣ ਬਣਾਈ ਹੈ । ਧਨਾਸ਼ਰੀ ਦੇ ਡਾਂਸ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਨੇ । ਇਸ ਵੀਡੀਓ ‘ਚ ਉਹ ਟੋਨੀ ਕੱਕੜ ਦੇ ਸੁਪਰ ਹਿੱਟ ਗੀਤ ‘ਕੁੜਤਾ ਪਜਾਮਾ’ ਗੀਤ ਉੱਤੇ ਸ਼ਾਨਦਾਰ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।

ਇਸ ਵੀਡੀਓ ‘ਚ ਧਨਾਸ਼ਰੀ ਨੇ ਸੈਫਟੀ ਕਿਟ ਪਹਿਣੀ ਹੋਈ ਹੈ । ਉਨ੍ਹਾਂ ਦੇ ਡਾਂਸ ਮੂਵ ਕਮਾਲ ਦੇ ਨੇ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਖੂਬ ਵਾਇਰਲ ਹੋ ਰਹੀ ਹੈ । ਯੁਜਵੇਂਦਰ ਚਾਹਲ ਨੇ ਆਪਣੀ ਇੰਸਟਾਗ੍ਰਾਮ ਦੀ ਸਟੋਰੀ ਉੱਤੇ ਵੀ ਸ਼ੇਅਰ ਕੀਤੀ ਸੀ ।

Related Post