ਕ੍ਰਿਕੇਟ ਖਿਡਾਰੀ ਯੁਜਵੇਂਦਰ ਚਾਹਲ ਨੇ ਆਪਣੀ ਮੰਗੇਤਰ ਧਨਾਸ਼ਰੀ ਵਰਮਾ ਨੂੰ ਕੁਝ ਇਸ ਤਰ੍ਹਾਂ ਕੀਤਾ ਬਰਥਡੇਅ ਵਿਸ਼

By  Lajwinder kaur September 27th 2020 01:32 PM

ਕ੍ਰਿਕੇਟ ਖਿਡਾਰੀ ਯੁਜਵੇਂਦਰ ਚਾਹਲ ਜੋ ਕਿ ਏਨੀਂ ਦਿਨੀਂ ਦੁਬਈ ‘ਚ ਆਈ.ਪੀ.ਐੱਲ 2020 ਖੇਡਣ ਗਏ ਹੋਏ ਨੇ । ਪਰ ਉਹ ਆਪਣੇ ਬਿਜ਼ੀ ਸਮੇਂ ‘ਚੋਂ ਵਕਤ ਕੱਢ ਕੇ ਸੋਸ਼ਲ ਮੀਡੀਆ ਉੱਤੇ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ ।

Yuzvendra Chahal And Dhanashree Verma  ਹੋਰ ਪੜ੍ਹੋ : ਇਸ ਤਸਵੀਰ ‘ਚ ਛੁਪੇ ਹੋਏ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕ, ਕੀ ਤੁਸੀਂ ਪਹਿਚਾਣਿਆ? ਕਮੈਂਟ ਦੱਸੋ ਗਾਇਕਾਂ ਦੇ ਨਾਂਅ

ਇਸ ਵਾਰ ਉਨ੍ਹਾਂ ਨੇ ਆਪਣੀ ਮੰਗੇਤਰ ਧਨਾਸ਼ਰੀ ਵਰਮਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ ।

Yuzvendra Chahal Wished Happy Birthday To Dhanashree Verma

ਯੁਜਵੇਂਦਰ ਨੇ ਧਨਾਸ਼ਰੀ ਦੇ ਨਾਲ ਦੋ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਜਨਮਦਿਨ ਮੁਬਾਰਕ, ਮੇਰੇ ਪਿਆਰ ! ਤੁਹਾਡਾ ਇਹ ਵਿਸ਼ੇਸ਼ ਦਿਨ ਪਿਆਰ ਅਤੇ ਅਸੀਸਾਂ ਨਾਲ ਭਰਪੂਰ ਹੋਵੇ। ਅਨੰਦ ਲਓ ਤੇ ਮਜ਼ੇ ਕਰੋ । ਜਿਵੇਂ ਕਿ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹਾਂ, ਜਿਹੜੀ ਚੀਜ਼ ਤੁਹਾਨੂੰ ਖੁਸ਼ ਕਰਦੀ ਹੈ ਉਹ ਮੈਨੂੰ ਵੀ ਖੁਸ਼ ਕਰਦੀ ਹੈ। ਮੈਂ ਤੁਹਾਨੂੰ ਪਿਆਰ ਕਰਦਾ ਹਾਂ । ਨਾਲ ਹੀ ਉਨ੍ਹਾਂ ਨੇ ਹਾਰਟ ਤੇ ਕੇਕ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ ।

Yuzvendra Chahal

ਇਨ੍ਹਾਂ ਦੋਵਾਂ ਤਸਵੀਰਾਂ ‘ਚ ਯੁਜਵੇਂਦਰ ਤੇ ਧਨਾਸ਼ਰੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟਸ ਕਰਕੇ ਧਨਾਸ਼ਰੀ ਵਰਮਾ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ ।

dhan and yuvi ਦੱਸ ਦਈਏ ਧਨਾਸ਼ਰੀ ਵਰਮਾ ਉਂਝ ਤਾਂ ਪੇਸ਼ੇ ਤੋਂ ਡਾਕਟਰ ਹੈ, ਪਰ ਉਨ੍ਹਾਂ ਨੇ ਡਾਂਸਰ ਦੇ ਤੌਰ ‘ਤੇ ਆਪਣੀ ਵੱਖਰੀ ਪਛਾਣ ਬਣਾਈ ਹੈ । ਉਨ੍ਹਾਂ ਦੇ ਡਾਂਸ ਵੀਡੀਓਜ਼ ‘ਚ ਅਕਸਰ ਹੀ ਪੰਜਾਬੀ ਗੀਤਾਂ ਉੱਤੇ ਬਣਾਏ ਹੁੰਦੇ ਹਨ ।

Yuzvendra Chahal

Related Post