ਜ਼ਖਮੀ ਫ਼ਿਲਮ ਦਾ ਟਾਈਟਲ ਟਰੈਕ ਹਿੰਮਤ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ

By  Lajwinder kaur February 4th 2020 10:54 AM

ਦੇਵ ਖਰੌੜ ਦੀ ਆਉਣ ਵਾਲੀ ਫ਼ਿਲਮ ਜੋ ਕਿ ਐਕਸ਼ਨ-ਫੈਮਿਲੀ ਡਰਾਮਾ ਹੋਵੇਗੀ। ਜੀ ਹਾਂ ਫ਼ਿਲਮ ਦਾ ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕਿਆ ਹੈ ਤੇ ਹੁਣ ਫ਼ਿਲਮ ਦੇ ਗੀਤ ਦਰਸ਼ਕਾਂ ਦੇ ਦਿਲ ਜਿੱਤਣ ਚ ਕਾਮਯਾਬ ਹੋ ਰਹੇ ਹਨ। ਅਜਿਹੇ 'ਚ ਫ਼ਿਲਮ ਦਾ ਟਾਈਟਲ ਟਰੈਕ ਖੜਕੇ ਹਿੰਮਤ ਸੰਧੂ ਦੀ ਆਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ।

ਹੋਰ ਵੇਖੋ:ਹਾਸੇ,ਡਰਾਮੇ 'ਤੇ ਇਮੋਸ਼ਨ ਨਾਲ ਭਰਿਆ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦਾ ਟ੍ਰੇਲਰ ਰਿਲੀਜ਼,ਆਯੁਸ਼ਮਾਨ 'ਗੇ' ਦੇ ਕਿਰਦਾਰ 'ਚ ਆਉਣਗੇ ਨਜ਼ਰ

ਇਸ ਗੀਤ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੁਲੰਦ ਆਵਾਜ਼ ਦੇ ਮਾਲਕ ਹਿੰਮਤ ਸੰਧੂ ਨੇ ਗਾਇਆ ਹੈ। ਇਸ ਗਾਣੇ ਦੇ ਬੋਲ ਗਿੱਲ ਰੌਂਤਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਇਸ ਗੀਤ ਨੂੰ ਦੇਵ ਖਰੌੜ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਜ਼ਖਮੀ ਫ਼ਿਲਮ ਦੀ ਤਾਂ ਲੀਡ ਰੋਲ 'ਚ ਨਜ਼ਰ ਆ ਰਹੇ ਨੇ ਦੇਵ ਖਰੌੜ ਤੇ ਆਂਚਲ ਸਿੰਘ। ਇਸ ਤੋਂ ਇਲਾਵਾ ਫ਼ਿਲਮ 'ਚ ਬੇਬੀ ਤੇਜੂ ਪੋਪਲੀ, ਲੱਖਾ ਲਹਿਰੀ, ਸੁਵਿੰਦਰ ਵਿੱਕੀ, ਗੁਰਿੰਦਰ ਡਿੰਪੀ, ਸੰਜੂ ਸੋਲੰਕੀ ਤੇ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਬਿੰਨੂ ਢਿੱਲੋਂ ਪ੍ਰੋਡਕਸ਼ਨ ,ਓਮਜੀ ਸਟਾਰ ਸਟੂਡੀਓ ਦੀ ਪੇਸ਼ਕਸ਼ ਵਾਲੀ ਇਸ ਫ਼ਿਲਮ ਨੂੰ ਇੰਦਰਪਾਲ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇਅ ਇੰਦਰਪਾਲ ਸਿੰਘ ਨੇ ਹੀ ਲਿਖੀ ਹੈ। ਐਕਸ਼ਨ ਦੇ ਨਾਲ ਭਰੀ ਇਹ ਫ਼ਿਲਮ 7 ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

Related Post