‘ਡਾਕੂਆਂ ਦਾ ਮੁੰਡਾ’ ਤੋਂ ਬਾਅਦ ‘ਜ਼ਿੰਦਗੀ ਜ਼ਿੰਦਾਬਾਦ’ ਦਰਸਾਏਗੀ ਮਿੰਟੂ ਦੇ ਜੀਵਨ ਦੀ ਕਹਾਣੀ

By  Lajwinder kaur December 19th 2018 01:30 PM -- Updated: December 19th 2018 04:45 PM

ਪੰਜਾਬੀ ਫਿਲਮੀ ਇੰਡਸਟਰੀ ਜੋ ਕੇ ਦਿਨੋ ਦਿਨ ਅੱਗੇ ਵੱਧ ਰਹੀ ਹੈ। ਮਨੋਰੰਜਨ ਜਗਤ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਰਾਹੀ ਸੱਚੀਆਂ ਘਟਨਾਵਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਪਾਲੀਵੁੱਡ ‘ਚ ਵੀ ਬਹੁਤ ਸਾਰੀਆਂ ਫਿਲਮਾਂ ਸੱਚੀਆਂ ਘਟਨਾਵਾਂ ਦੇ ਅਧਾਰਿਤ ਬਣ ਚੁੱਕੀਆਂ ਹਨ। ਜੇ ਗੱਲ ਕਰੀਏ ਪੰਜਾਬੀ ਦੇ ਪ੍ਰਸਿੱਧ ਲੇਖਕ ਮਿੰਟੂ ਗੁਰੂਸਰੀਆ ਜੋ ਕੇ ਅਪਣੀ ਆਤਮ ਕਥਾ “ਡਾਕੂਆਂ ਦਾ ਮੁੰਡਾ” ਦੇ ਰਾਹੀ ਚਰਚਾ ‘ਚ ਆਏ ਸਨ ਤੇ ਇਸ ਵਾਰ ਉਹ ਫੇਰ ਤੋਂ ਅਪਣੀ ਜੀਵਨ ਕਹਾਣੀ “ਜ਼ਿੰਦਗੀ ਜ਼ਿੰਦਾਬਾਦ” ਦੇ ਜ਼ਰੀਏ ਅੱਗੇ ਵਧਾ ਰਹੇ ਹਨ। ਉਨ੍ਹਾਂ ਦੀ ਇਹ ਕਹਾਣੀ ਵੀ ਸਿਨੇਮੇ ਘਰਾਂ ਦੇ ਪਰਦੇ ਉੱਤੇ ਨਜ਼ਰ ਆਵੇਗੀ।Zindagi Zindabaad Movie based on true events of Mintu Gurusariaਮਿੰਟੂ ਗੁਰੂਸਰੀਆ ਨੇ ਅਪਣੇ ਸੋਸ਼ਲ ਅਕਾਊਂਟ ਤੋਂ ਮੂਵੀ ਦਾ ਪੋਸਟਰ ਸ਼ੇਅਰ ਕਰਦੇ ਹੋਏ ਇੱਕ ਲੰਬਾ ਮੈਸਜ ਲਿਖਿਆ ਹੈ , ‘ਮੈਂ ਇਹ ਦਾਅਵਾ ਨਹੀਂ ਕਰਦਾ ਕਿ ਅਸੀਂ ਇਤਿਹਾਸ ਸਿਰਜ ਦਿਆਂਗੇ ਪਰ ਐਨਾ ਵਾਅਦਾ ਜ਼ਰੂਰ ਹੈ ਕਿ ਵਪਾਰਕ ਤੇ ਅਰਥਭਰਪੂਰ ਸਿਨੇਮੇ ਵਿਚ ਇਕ ਤਾਲਮੇਲ ਬਿਠਾ ਕੇ ਮਨੋਰੰਜਨ ਦੇ ਨਾਲ਼-ਨਾਲ਼ ਇਕ ਸੁਨੇਹਾ ਉਨ੍ਹਾਂ ਲੋਕਾਂ ਲਈ ਜ਼ਰੂਰ ਦੇਵਾਂਗੇ ਜਿਹੜੇ ਕਹਿੰਦੇ ਆ ਕਿ ਹੁਣ ਠਿੱਲ੍ਹੀਆਂ ਬੇੜੀਆਂ ਤੂਫ਼ਾਨਾਂ ਦੇ ਰਹਿਮੋ-ਕਰਮ 'ਤੇ ਆ .........’

https://www.facebook.com/officialmintugurusaria/photos/a.1464000300545101/2284306235181166/?type=3&theater

ਉਹਨਾਂ ਨੇ ਨਾਲ ਹੀ ਲਿਖਿਆ ਹੈ ਕਿ ਜਦੋਂ 'ਡਾਕੂਆਂ ਦਾ ਮੁੰਡਾ' ਕਿਤਾਬ ਲਿਖੀ ਸੀ ਤਾ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਇਸ ਉੱਤੇ ਫਿਲਮ ਬਣ ਜਾਵੇਗੀ। ਮਿੰਟੂ ਗੁਰੂਸਰੀਆ ਨੇ ਕਿਹਾ ਕਿ ਉਹ ਸਮਾਜ ਲਈ ਹਮੇਸ਼ਾ ਕੰਮ ਕਰਦੇ ਰਹਿਣਗੇ। ਇਸ ਮੂਵੀ ਚ ਉਨ੍ਹਾਂ ਕਹਾਣੀਆਂ ਨੂੰ ਪ੍ਰਦਾਵਾਨ ਕਰਕੇ ਜਿੰਨ੍ਹਾਂ ਨੇ ਮੌਤ ਦੀ ਬੁੱਕਲ 'ਚੋਂ ਨਿਕਲ ਕੇ ਕਿਹਾ - 'ਜ਼ਿੰਦਗੀ ਜ਼ਿੰਦਾਬਾਦ'Zindagi Zindabaad Movie based on true events of Mintu Gurusaria

ਹੋਰ ਦੇਖੋ: ‘ਚੰਡੀਗੜ੍ਹ’ ਲੈ ਕੇ ਆ ਰਹੀ ਹੈ ਪੰਜਾਬ ਦੀ ਘੈਂਟ ਜੱਟੀ ਅਨਮੋਲ ਗਗਨ ਮਾਨ

‘ਜ਼ਿੰਦਗੀ ਜ਼ਿੰਦਾਬਾਦ’ ਫਿਲਮ ‘ਚ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਮਿੰਟੂ ਦੇ ਕਿਰਦਾਰ ਨੂੰ ਨਿਭਾਉਦੇ ਨਜ਼ਰ ਆਉਣਗੇ। ਨਿੰਜਾ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਕਲਾਕਾਰ ਵੀ ਇਸ ਮੂਵੀ ‘ਚ ਚਾਰ ਚੰਨ ਲਗਾਉਂਦੇ ਨਜ਼ਰ ਆਉਣਗੇ। ਇਸ ਫਿਲਮ ਨੂੰ ਪ੍ਰੇਮ ਸਿੰਘ ਸਿੱਧੂ ਵਲੋਂ ਨਿਰਦੇਸ਼ਤ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਯਾਦੂ ਪ੍ਰੋਡਕਸ਼ਨਜ਼ ਅਤੇ ਕੁਕਨੂਸ ਫ਼ਿਲਮਜ਼” ਨੇ ਪ੍ਰੋਡਿਊਸ ਕੀਤਾ ਹੈ। ਇਹ ਕਹਾਣੀ ਦੇ ਲੇਖਕ ‘ਮਿੰਟੂ ਗੁਰੂਸਰੀਆ’ ਹਨ ਤੇ ਫ਼ਿਲਮ ‘ਚ ‘ਬੀਟ ਮਿਨਿਸਟਰ’ ਵੱਲੋਂ ਸੰਗੀਤ ਨਾਲ ਸਜਾਇਆ ਹੈ। ‘ਜ਼ਿੰਦਗੀ ਜ਼ਿੰਦਾਬਾਦ’ ਫਿਲਮ ਜੋ ਕੇ ਅਗਲੇ ਸਾਲ 2 ਅਗਸਤ ਨੂੰ ਰਿਲੀਜ਼ ਹੋਵੇਗੀ।

Related Post