'ਇੰਚ' ਅਤੇ 'ਵੰਡਰਲੈਂਡ' ਤੋਂ ਬਾਅਦ ਇਸ ਗੀਤ ਨਾਲ ਜ਼ੋਰਾ ਰੰਧਾਵਾ ਪਾਉਣਗੇ ਧੱਕ

By  Shaminder October 2nd 2019 10:24 AM

ਜ਼ੋਰਾ ਰੰਧਾਵਾ ਜਲਦ ਆ ਰਹੇ ਨੇ ਆਪਣੇ ਨਵੇਂ ਗੀਤ ਦੇ ਨਾਲ  । ਇਸ ਗੀਤ ਦੇ ਬੋਲ ਬੱਲੀ ਜੇਠੂਵਾਲ ਨੇ ਲਿਖੇ ਜਦਕਿ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਜ਼ੋਰਾ ਰੰਧਾਵਾ ਇਸ ਗੀਤ ਨੂੰ ਸ਼ਿੰਗਾਰਣਗੇ,ਗੀਤ ਨੂੰ ਮਿਊਜ਼ਿਕ ਡਾਕਟਰ ਜ਼ਿਊਸ ਦੇਣਗੇ ।'ਠੋਕੋ ਤਾਲੀ' ਨਾਂਅ ਦੇ ਟਾਈਟਲ ਹੇਠ ਆਉੇਣ ਵਾਲੇ ਇਸ ਗੀਤ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ । ਪਰ ਇਹ ਗੀਤ ਕਿਸ ਦਿਨ ਰਿਲੀਜ਼ ਹੋਵੇਗਾ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ।

ਹੋਰ ਵੇਖੋ:ਅਮਰੀਕਾ ’ਚ ਸਿੱਖ ਪੁਲਿਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ, ਘਟਨਾ ’ਤੇ ਗਾਇਕ ਜ਼ੋਰਾ ਰੰਧਾਵਾ ਨੇ ਜਤਾਇਆ ਦੁੱਖ

https://www.instagram.com/p/B3FRikNh_hx/

ਫ਼ਿਲਹਾਲ ਜ਼ੋਰਾ ਰੰਧਾਵਾ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਇਸ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ । ਹੁਣ ਇਸ ਗੀਤ 'ਚ ਕੀ ਖ਼ਾਸ ਹੋਵੇਗਾ ਇਹ ਤਾਂ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗਾ ।

https://www.instagram.com/p/B3FBEfHhzCn/

ਪਰ ਜ਼ੋਰਾ ਰੰਧਾਵਾ ਦੇ ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਕਿਉਂਕਿ ਇਸ ਗੀਤ ਦੇ ਜ਼ਰੀਏ ਜ਼ੋਰਾ ਰੰਧਾਵਾ 'ਪਟਾਕੇ' ਗੀਤ ਤੋਂ ਬਾਅਦ ਸਰੋਤਿਆਂ ਦੇ ਨਾਲ ਰੁਬਰੂ ਹੋ ਰਹੇ ਨੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜ਼ੋਰਾ ਰੰਧਾਵਾ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।

Related Post