ਗਾਇਕ ਜ਼ੋਰਾ ਰੰਧਾਵਾ ਨੇ ਮਾਪਿਆਂ ਦੀ 45ਵੀਂ ਮੈਰਿਜ ਐਨੀਵਰਸਰੀ 'ਤੇ ਸ਼ੇਅਰ ਕੀਤੀ ਇਹ ਖ਼ਾਸ ਤਸਵੀਰ, ਫੈਨਜ਼ ਨੇ ਭੇਜਿਆ ਇਹ ਖ਼ਾਸ ਤੋਹਫ਼ਾ

By  Lajwinder kaur August 21st 2020 11:40 AM

ਪੰਜਾਬੀ ਗਾਇਕ ਜ਼ੋਰਾ ਰੰਧਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਬਹੁਤ ਹੀ ਪਿਆਰੀ ਜਿਹੀ ਪੋਸਟ ਆਪਣੇ ਮਾਪਿਆਂ ਦੇ ਲਈ ਪਾਈ ਹੈ ।

ਇਸ ਪੋਸਟ ‘ਚ ਉਨ੍ਹਾਂ ਨੇ ਆਪਣੇ ਮਾਪਿਆਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਜਿਸ ਦੇ ਰਾਹੀਂ ਉਨ੍ਹਾਂ ਨੇ ਮਾਪਿਆਂ ਦੀ 45ਵੀਂ ਵਿਆਹ ਦੀ ਵਰ੍ਹੇਗੰਢ ਲਈ ਵਿਸ਼ ਵੀ ਕੀਤਾ ਹੈ । ਇਨ੍ਹਾਂ ਤਸਵੀਰਾਂ ਚ ਉਨ੍ਹਾਂ ਦੇ ਮੰਮੀ ਡੈਡੀ ਨੇ ਦੋ ਪੋਸਟਰ ਫੜ੍ਹੇ ਹੋਏ ਨੇ । ਇਹ ਪੋਸਟਰ ਉਨ੍ਹਾਂ ਦੇ ਫੈਨਜ਼ ਨੇ ਦਿੱਤੇ ਨੇ । ਜਿਸ ਉੱਤੇ ਪਤੀ-ਪਤਨੀ ਦੇ ਪਿਆਰੇ ਜਿਹੇ ਬੰਧਨ ਨੂੰ ਕਮਾਲ ਦੇ ਢੰਗ ਨਾਲ ਪੇਸ਼ ਕੀਤਾ ਗਿਆ ਹੈ ।

ਇਸ ਪੋਸਟ ਚ ਉਨ੍ਹਾਂ ਨੇ ਰਵੀਨਾ ਤੂਰ ਦਾ ਧੰਨਵਾਦ ਕੀਤਾ ਹੈ । ਉਨ੍ਹਾਂ ਦੇ ਮਾਪਿਆਂ ਨੂੰ ਇੰਨਾ ਵਧੀਆ ਮਾਸਟਰ ਪੀਸ ਦੇਣ ਦੇ ਲਈ । ਜ਼ੋਰਾ ਰੰਧਾਵਾ ਅਕਸਰ ਹੀ ਆਪਣੇ ਮਾਪਿਆਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ । ਜੇ ਗੱਲ ਕਰੀਏ ਜ਼ੋਰਾ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ ।

Related Post