ਹਰਫ ਚੀਮਾ ਤੇ ਜ਼ੋਰਾਵਰ ਬਰਾੜ ਦਾ ਨਵਾਂ ਗੀਤ ‘ਫਸਲਾਂ ਤੇ ਨਸਲਾਂ’ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur December 27th 2021 09:40 AM -- Updated: December 26th 2021 08:50 PM

‘ਬਾਰਡਰਾਂ ਤੇ ਬਹਿਕੇ ਲੜੀ ਫਸਲਾਂ ਦੀ ਜੰਗ ਅਸੀਂ ਆਜੋ ਹੁਣ ਨਸਲਾਂ ਬਚਾਲੀਏ’ ਇਸ ਲਾਈਨ ਦੇ ਨਾਲ ਪੰਜਾਬੀ ਗਾਇਕ ਹਰਫ ਚੀਮਾ Harf Cheema ਨੇ ਆਪਣੇ ਨਵੇਂ ਗੀਤ ਦਾ ਵੀਡੀਓ ਲਿੰਕ ਸ਼ੇਅਰ ਕੀਤਾ ਹੈ। ਜੀ ਹਾਂ ਉਹ ਗਾਇਕ ਜ਼ੋਰਾਵਰ ਬਰਾੜ Zorawar Brar ਦੇ ਨਾਲ ਨਵਾਂ ਗੀਤ ਲੈ ਕੇ ਆਏ ਨੇ । ‘ਫਸਲਾਂ ਤੇ ਨਸਲਾਂ’  Faslan Te Nasla  ਟਾਈਟਲ ਹੇਠ ਉਹ ਜ਼ਮੀਰਾਂ ਨੂੰ ਜਗਾਉਣ ਵਾਲਾ ਗੀਤ ਲੈ ਕੇ ਆਏ ਨੇ, ਜਿਸ ਨੂੰ ਦੋਵਾਂ ਗਾਇਕਾਂ ਨੇ ਬਹੁਤ ਹੀ ਕਮਾਲ ਦਾ ਗਾਇਆ ਹੈ।

ਹੋਰ ਪੜ੍ਹੋ : ਧਨਸ਼੍ਰੀ ਵਰਮਾ ਤੇ ਯੁਜਵੇਂਦਰ ਚਾਹਲ ਕਸ਼ਮੀਰ ‘ਚ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਬਰਫ ‘ਚ ‘ਟਿਪ ਟਿਪ ਬਰਸਾ ਪਾਣੀ’ ‘ਤੇ ਧਨਸ਼੍ਰੀ ਨੇ ਕੀਤਾ ਕਮਾਲ ਦਾ ਡਾਂਸ,ਦੇਖੋ ਵੀਡੀਓ

zorawar brar and harf cheema

ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਕਿ ਨੌਜਵਾਨ ਜੋ ਕਿ ਸਿੱਖ ਇਤਿਹਾਸ ਤੋਂ ਦੂਰ ਹੁੰਦੇ ਹੋਏ ਨਜ਼ਰ ਆ ਰਹੇ ਨੇ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਿੱਖ ਇਤਿਹਾਸ, ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ,ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਜਾਣੂ ਕਰਵਾਇਆ ਜਾਵੇ। ਇਸ ਗੀਤ ਦੇ ਬੋਲ ਹਰਫ ਚੀਮਾ ਨੇ ਹੀ ਲਿਖੇ ਤੇ ਮਿਊਜ਼ਿਕ Vikram Sangha ਨੇ ਦਿੱਤਾ ਹੈ। Kirpal Sandhu ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ  ਹੈ। ਇਸ ਗੀਤ ਨੂੰ Geet MP3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

kisani pic

ਹੋਰ ਪੜ੍ਹੋ : ਅਦਾਕਾਰ ਸਲਮਾਨ ਖਾਨ ਨੂੰ ਸੱਪ ਨੇ ਡੰਗਿਆ, ਹਸਪਤਾਲ ‘ਚ ਦਾਖਲ, ਪ੍ਰਸ਼ੰਸਕ ਸਲਮਾਨ ਦੀ ਸਿਹਤ ਨੂੰ ਲੈ ਕੇ ਕਰ ਰਹੇ ਨੇ ਦੁਆਵਾਂ

ਜੇ ਗੱਲ ਕਰੀਏ ਹਰਫ ਚੀਮਾ ਜੋ ਕਿ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਰਹੇ ਨੇ। ਕਿਸਾਨੀ ਸੰਘਰਸ਼ ਨੂੰ ਆਪਣੇ ਕਿਸਾਨੀ ਗੀਤਾਂ ਦੇ ਨਾਲ ਉਨ੍ਹਾਂ ਨੇ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਹੈ। ਉਹ ਇਸ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਿਸਾਨੀ ਲਘੂ ਫ਼ਿਲਮ ‘ਮਾਨਸ ਕੀ ਜਾਤਿ’ ਵੀ ਲੈ ਕੇ ਆਏ ਨੇ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Latest Song-

Related Post