ਏਅਰਪੋਰਟ 'ਤੇ ਬੱਚਿਆਂ ਵਾਲੀਆਂ ਹਰਕਤਾਂ ਕਰਨ ਲੱਗ ਪਈ ਅਨੁਸ਼ਕਾ ਸ਼ਰਮਾ, ਗੁੱਸੇ ‘ਚ ਆਏ ਵਿਰਾਟ ਕੋਹਲੀ ਨੇ ਇਸ ਤਰ੍ਹਾਂ ਸੰਭਾਲੀ ਸਥਿਤੀ, ਯੂਜ਼ਰਸ ਕਹਿ ਰਹੇ ਨੇ- ‘ਸ਼ਰਾਬੀ...’

written by Lajwinder kaur | August 02, 2022

Anushka Sharma-Virat Kohli return from European vacation: ਮਨੋਰੰਜਨ ਜਗਤ ਦੇ ਪਾਵਰ ਕਪਲ 'ਚੋਂ ਇੱਕ ਹੈ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ। ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਲੰਡਨ ਦੀਆਂ ਛੁੱਟੀਆਂ ਤੋਂ ਵਾਪਸ ਪਰਤੇ ਹਨ। ਪਪਰਾਜ਼ੀ ਨੇ ਦੋਵਾਂ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਹੈ। ਇਸ ਦੌਰਾਨ ਵੀ ਦੋਵੇਂ ਇਕ-ਦੂਜੇ 'ਤੇ ਖੂਬ ਪਿਆਰ ਲੁਟਾਉਂਦੇ ਨਜ਼ਰ ਆਏ।

ਇਸ ਵੀਡੀਓ ਨੂੰ ਵਿਰਲ ਭਿਯਾਨੀ ਦੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋਵੇਂ ਇਕ-ਦੂਜੇ ਦਾ ਖਿਆਲ ਰੱਖ ਰਹੇ ਹਨ। ਹਾਲਾਂਕਿ ਵੀਡੀਓ 'ਚ ਅਨੁਸ਼ਕਾ ਵੀ ਥੋੜੀ ਜਿਹੀ ਲੜਖੜਾਉਂਦੀ ਨਜ਼ਰ ਆ ਰਹੀ ਸੀ, ਜਿਸ ਤੋਂ ਬਾਅਦ ਕਈ ਲੋਕਾਂ ਨੇ ਕਿਹਾ ਕੀ ਉਸ ਨੇ ਡ੍ਰਿੰਕ ਕੀਤੀ ਹੋਈ ਹੈ ?

ਹੋਰ ਪੜ੍ਹੋ : ਧਰਮਿੰਦਰ ਨੂੰ ਜੱਫ਼ੀ ਪਾ ਕੇ ਪਿਆਰ ਲੁਟਾਉਂਦੇ ਨਜ਼ਰ ਆਏ ਰਣਵੀਰ ਸਿੰਘ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਦੋਵਾਂ ਐਕਟਰਾਂ ਦਾ ਇਹ ਅੰਦਾਜ਼

anushka and virat

ਦੱਸ ਦਈਏ ਇਸ ਜੋੜੇ ਦੇ ਪ੍ਰਸ਼ੰਸਕ ਅਨੁਸ਼ਕਾ-ਵਿਰਾਟ ਨਾਲ ਜੁੜੀਆਂ ਤਾਜ਼ਾ ਅਪਡੇਟਸ ਅਤੇ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਅਜਿਹਾ ਹੀ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ। ਹਾਲ ਹੀ 'ਚ ਇਸ ਜੋੜੇ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।

ਇਸ ਦੌਰਾਨ ਅਨੁਸ਼ਕਾ ਸ਼ਰਮਾ ਆਪਣੇ ਮੂਡ ਤੋਂ ਬਾਹਰ ਬੱਚਿਆਂ ਵਰਗੀਆਂ ਅਜੀਬ ਹਰਕਤਾਂ ਕਰਦੀ ਨਜ਼ਰ ਆਈ। ਅਜਿਹੇ 'ਚ ਪ੍ਰਸ਼ੰਸਕਾਂ ਦੇ ਨਾਲ-ਨਾਲ ਵਿਰਾਟ ਵੀ ਕੁਝ ਹੈਰਾਨ ਹੋਏ ਨਜ਼ਰ ਆਏ। ਸਾਹਮਣੇ ਆਈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਨੁਸ਼ਕਾ ਕਿਵੇਂ ਬੱਚੇ ਵਾਂਗ ਵਿਵਹਾਰ ਕਰ ਰਹੀ ਹੈ ਅਤੇ ਵਿਰਾਟ ਉਸ ਦੀ ਦੇਖਭਾਲ ਕਰਦੇ ਨਜ਼ਰ ਆ ਰਹੇ ਹਨ, ਇਸ ਦੌਰਾਨ ਵਿਰਾਟ ਦਾ ਮਾਸਕ ਵੀ ਹੇਠਾਂ ਡਿੱਗ ਜਾਂਦਾ ਹੈ।

inside image of anushka and virat

ਇਸ ਤੋਂ ਬਾਅਦ ਵਿਰਾਟ ਸਥਿਤੀ ਨੂੰ ਸੰਭਾਲਦੇ ਹੋਏ ਅਨੁਸ਼ਕਾ ਦੇ ਨਾਲ ਪੋਜ਼ ਦਿੰਦੇ ਹਨ ਅਤੇ ਫਿਰ ਉਸ ਨੂੰ ਕਾਰ 'ਚ ਬੈਠਣ ਲਈ ਕਹਿੰਦੇ ਹਨ। ਇਸ ਦੌਰਾਨ ਵਿਰਾਟ ਕੋਹਲੀ ਦੇ ਚਿਹਰੇ 'ਤੇ ਗੁੱਸੇ ਦੇ ਹਾਵ-ਭਾਵ ਵੀ ਸਾਫ ਦਿਖਾਈ ਦੇ ਰਹੇ ਹਨ।

Anushka Sharma, Virat Kohli spotted leaving a hospital, netizens wonder if their is 'good news'

ਵਿਰਾਟ ਅਨੁਸ਼ਕਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਜਿੱਥੇ ਅਨੁਸ਼ਕਾ ਦੇ ਇਸ ਰਵੱਈਏ 'ਤੇ ਨੇਟੀਜ਼ਨ ਹੈਰਾਨੀ ਪ੍ਰਗਟ ਕਰ ਰਹੇ ਹਨ, ਉਥੇ ਹੀ ਵਿਰਾਟ ਕੋਹਲੀ ਨੂੰ ਜੈਂਟਲਮੈਨ ਦੱਸ ਰਹੇ ਹਨ।

 

 

View this post on Instagram

 

A post shared by Viral Bhayani (@viralbhayani)

You may also like