ਐੱਸਵਾਈਐੱਲ ਗੀਤ ਨੂੰ ਲੈ ਕੇ ਹੋ ਰਹੇ ਵਿਰੋਧ ਤੋਂ ਬਾਅਦ ਬੱਬੂ ਮਾਨ ਨੇ ਫੇਸਬੁੱਕੀ ਵਿਦਵਾਨਾਂ ਨੂੰ ਦਿੱਤਾ ਠੋਕਵਾਂ ਜਵਾਬ
ਐੱਸਵਾਈਐੱਲ ਗੀਤ ਨੂੰ ਲੈ ਕੇ ਹੋ ਰਹੇ ਵਿਰੋਧ ਤੋਂ ਬਾਅਦ ਬੱਬੂ ਮਾਨ ਨੇ ਫੇਸਬੁੱਕੀ ਵਿਦਵਾਨਾਂ ਨੂੰ ਦਿੱਤਾ ਠੋਕਵਾਂ ਜਵਾਬ
ਸਿੱਧੂ ਮੂਸੇਵਾਲਾ (Sidhu Moose Wala )ਦਾ ਐੱਸਵਾਈਐੱਲ(SYL) ਗੀਤ ਆਉਣ ਤੋਂ ਬਾਅਦ ਬੱਬੂ ਮਾਨ (Babbu Maan) ਨੂੰ ਸੋਸ਼ਲ ਮੀਡੀਆ ‘ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇੱਕ ਲਾਈਵ ਸ਼ੋਅ ਦੇ ਦੌਰਾਨ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਫੇਸਬੁੱਕ ‘ਤੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ ਹੈ । ਉਨ੍ਹਾਂ ਨੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਜਵਾਬ ਦਿੱਤਾ ਹੈ । ਹੋਰ ਤਾਂ ਜਾਣੀ ਮੇਰੇ ਬਿਨਾਂ ਮੁੱਦੇ ਸਾਰੇ ਮੁੱਕ ਗਏ ਨੇ ਹੋਰ ਤਾਂ ਜਾਣੀ ਮੇਰੇ ਬਿਨਾਂ ਮੁੱਦੇ ਸਾਰੇ ਮੁੱਕ ਗਏ ਨੇ, ਕਦੇ ਸੋਚਿਆ ਬਹਿ ਕੇ ਪੰਜਾਬ ਦੇ ਖੂਹ, ਟੋਬੇ ਸੁੱਕ ਗਏ ਨੇ ।
image From instagram
ਆਓ ਨਿੱਜੀ ਰੰਜਿਸ਼ਾ ਛੱਡ ਕੇ ਪੜ੍ਹੀਏ ਬਾਬੇ ਦੀ ਬਾਣੀ, ਤਰਸ ਤਰਸ ਕੇ ਮਰ ਜਾਓਗੇ ਜਿੱਦਣ ਮੁੱਕ ਗਿਆ ਪਾਣੀ ।ਹਰ ਮੁਜ਼ਰਿਮ ਦੇ ਖਾਨੇ ਵਿੱਚ ਬੇਈਮਾਨ ਭਰਿਆ ਕਰੋ, ਫੇਸਬੁੱਕੀ ਵਿਦਵਾਨੋ ਮੇਰੀ ਕਿਰਦਾਰਨੋਸ਼ੀ ਕਰਿਆ ਕਰੋ’। ਬੱਬੂ ਮਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।
Image Source: Instagram
ਦੱਸ ਦਈਏ ਕਿ ਬੀਤੇ ਦਿਨ ਸਿੱਧੂ ਮੂਸੇਵਾਲਾ ਦਾ ਗੀਤ ਐੱਸਵਾਈਐੱਲ ਆਇਆ ਹੈ । ਇਸ ਗੀਤ ਨੇ ਯੂ-ਟਿਊਬ ‘ਤੇ ਲਗਾਤਾਰ ਟ੍ਰੈਂਡ ਕਰ ਰਿਹਾ ਹੈ । ਇਸ ਦੇ ਨਾਲ ਹੀ ਇਸ ਗੀਤ ਦੀ ਪੰਜਾਬ ਹੀ ਨਹੀਂ ਦੇਸ਼ ਵਿਦੇਸ਼ ‘ਚ ਵੀ ਚਰਚਾ ਹੋ ਰਹੀ ਹੈ ।
Image Source: Twitter
ਸਿੱਧੂ ਮੂਸੇਵਾਲਾ ਨੇ ਇਸ ਗੀਤ ‘ਚ ਪੰਜਾਬ ਦੇ ਮੁੱਦਿਆਂ ਨੂੰ ਬਿਆਨ ਕੀਤਾ ਹੈ ਅਤੇ ਬੜੇ ਜ਼ੋਰ ਸ਼ੋਰ ਦੇ ਨਾਲ ਇਨ੍ਹਾਂ ਮੁੱਦਿਆਂ ਨੂੰ ਲੋਕਾਂ ਤੱਕ ਪਹੁੰਚਾਇਆ ਹੈ ਅਤੇ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ । ਦੱਸ ਦਈਏ ਕਿ ਸਿੱਧੂ ਮੂਸੇਵਾਲ ਦਾ ਕਤਲ ਬੀਤੀ 29 ਮਈ ਨੂੰ ਕੁਝ ਹਥਿਆਰਬੰਦ ਲੋਕਾਂ ਵੱਲੋਂ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਇਸ ਮਾਮਲੇ ‘ਚ ਪੁਲਿਸ ਲਗਾਤਾਰ ਮੁਲਜ਼ਮਾਂ ਦੀ ਧਰ ਪਕੜ ਕਰ ਰਹੀ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
