ਬੱਬੂ ਮਾਨ ਦੀ ਇਹ ਕਵਿਤਾ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ, ਕਿਹਾ ਦੇਖ ਲਵੋ ਦੇਸ਼ ਨੂੰ ਲੋੜ ਪੈਣ ‘ਤੇ ਹੁਣ ਸਿੱਖ ਕੌਮ ਨੇ ਲਾ ਤਾ ਆਕਸੀਜਨ ਦਾ ਲੰਗਰ, ਦੇਖੋ ਇਹ ਵੀਡੀਓ
ਬੱਬੂ ਮਾਨ ਦੀ ਇਹ ਕਵਿਤਾ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ, ਕਿਹਾ ਦੇਖ ਲਵੋ ਦੇਸ਼ ਨੂੰ ਲੋੜ ਪੈਣ ‘ਤੇ ਹੁਣ ਸਿੱਖ ਕੌਮ ਨੇ ਲਾ ਤਾ ਆਕਸੀਜਨ ਦਾ ਲੰਗਰ, ਦੇਖੋ ਇਹ ਵੀਡੀਓ
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਜਿਸ ਨੇ ਆਪਣਾ ਖਤਰਨਾਕ ਰੂਪ ਧਾਰਿਆ ਹੋਇਆ ਹੈ । ਦੂਜੀ ਲਹਿਰ ‘ਚ ਲੋਕਾਂ ਨੂੰ ਸਭ ਤੋਂ ਵੱਧ ਆਕਸੀਜਨ ਦੀ ਜ਼ਰੂਰਤ ਪੈ ਰਹੀ ਹੈ। ਇਸ ਨਵੀਂ ਵੇਵ ਨਾਲ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ। ਜਿਸ ਕਰਕੇ ਆਕਸੀਜਨ ਦੇ ਸਿਲੰਡਰਾਂ ਦੀ ਕਮੀ ਆ ਗਈ ਹੈ। ਇਸ ਮੁਸ਼ਕਿਲ ਸਮੇਂ ‘ਚ ਕੇਂਦਰ ਸਰਕਾਰ ਜੋ ਕਿ ਇਸ ਮਾਮਲੇ ‘ਚ ਲਾਚਾਰ ਨਜ਼ਰ ਆ ਰਹੀ ਹੈ। ਜਿਸ ਕਰਕੇ ਆਕਸੀਜਨ ਸਿਲੰਡਰਾਂ ਦੀ ਕਮੀ ਕਾਰਨ ਵੱਡੀ ਗਿਣਤੀ ‘ਚ ਲੋਕ ਮੌਤ ਦੀ ਨੀਂਦ ਸੌਂ ਰਹੇ ਨੇ। ਇਸ ਮੁਸ਼ਕਿਲ ਸਮੇਂ ‘ਚ ਸਿੱਖ ਕੌਮ ਲੋੜਵੰਦ ਲੋਕਾਂ ਦੀ ਸੇਵਾ ਲਈ ਅੱਗੇ ਆਈ ਹੈ। ਜੋ ਕਿ ਲੋੜਵੰਦ ਲੋਕਾਂ ਨੂੰ ਆਕਸੀਜਨ ਸਿਲੰਡਰ ਮੁਹੱਇਆ ਕਰਵਾ ਰਹੀ ਹੈ ਉਹ ਵੀ ਫ਼ਰੀ ‘ਚ।
image source-facebook
ਹੋਰ ਪੜ੍ਹੋ : ਆਪਣੇ ਗੀਤ ‘ਰੱਬਾ ਰੱਬਾ’ ਦਾ ਵੀਡੀਓ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਨੇ ਕਿਹਾ- ‘ਵਾਹਿਗੁਰੂ ਜੀ ਮਿਹਰ ਕਰੋ’
image source-facebook
ਸਿੱਖ ਭਾਈਚਾਰੇ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਇਸ ਕੰਮ ਦੀ ਤਾਰੀਫ ਕਰਦੇ ਹੋਏ ਗਾਇਕ ਬੱਬੂ ਮਾਨ ਇੱਕ ਛੋਟੀ ਜਿਹੀ ਕਵਿਤਾ ਲਿਖੀ ਹੈ । ਉਨ੍ਹਾਂ ਇਸ ਕਵਿਤਾ ਦੇ ਨਾਲ ਇੱਕ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਹੈ। ਇਹ ਕਵਿਤਾ ਉਨ੍ਹਾਂ ਲੋਕਾਂ ਦੇ ਮੂੰਹ ਉੱਤੇ ਕਰਾਰੀ ਚਪੇੜ ਹੈ ਜੋ ਕਿ ਪੰਜਾਬੀਆਂ ਨੂੰ ਅੱਤਵਾਦੀ ਦੱਸਦੇ ਨੇ । ਹੁਣ ਦੇਖ ਲਵੋ ਜਦੋਂ ਦੇਸ਼ ਨੂੰ ਲੋੜ ਪਈ ਤਾਂ ਆਕਸੀਜਨ ਦਾ ਲੰਗਰ ਵੀ ਲਗਾ ਦਿੱਤਾ ਹੈ। ਜੀ ਆਕਸੀਜਨ ਦਾ ਲੰਗਰ ਜਿਸ ‘ਚ ਲੋਕਾਂ ਨੂੰ ਮੁਫਤ ‘ਚ ਆਕਸੀਜਨ ਦੇ ਸਿਲੰਡਰ ਮੁਹੱਇਆ ਕਰਵਾਏ ਜਾ ਰਹੇ ਨੇ ਤੇ ਲੋਕਾਂ ਦੀ ਜਾਨਾਂ ਬਚਾਈਆਂ ਜਾ ਰਹੀਆਂ ਨੇ।
image source-facebook
ਬੱਬੂ ਮਾਨ ਨੇ ਇਸ ਵੀਡੀਓ ਨੂੰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕੈਪਸ਼ਨ ‘ਚ ਲਿਖਦੇ ਹੋਏ ਪੋਸਟ ਕੀਤਾ ਹੈ। ਸੋਸ਼ਲ ਮੀਡੀਆ ਉੱਤੇ ਇਸ ਕਵਿਤਾ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਜਿਸ ਕਰਕੇ ਇਹ ਖੂਬ ਸ਼ੇਅਰ ਹੋ ਰਹੀ ਹੈ।
image source- instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
