ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਅਦਾਕਾਰ ਵਿਸ਼ਨੂੰ ਵਿਸ਼ਾਲ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

Written by  Rupinder Kaler   |  April 23rd 2021 06:33 PM  |  Updated: April 23rd 2021 06:33 PM

ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਅਦਾਕਾਰ ਵਿਸ਼ਨੂੰ ਵਿਸ਼ਾਲ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

ਮਸ਼ਹੂਰ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਅਦਾਕਾਰ ਵਿਸ਼ਨੂੰ ਵਿਸ਼ਾਲ ਨਾਲ ਵਿਆਹ ਕਰਵਾ ਲਿਆ ਹੈ। ਜਵਾਲਾ ਅਤੇ ਵਿਸ਼ਾਲ ਕਈ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸਨ । ਇਸ ਜੋੜੀ ਨੇ 22 ਅਪ੍ਰੈਲ ਨੂੰ ਪਰਿਵਾਰ ਦੀ ਮੌਜੂਦਗੀ 'ਚ ਵਿਆਹ ਕਰਵਾ ਲਿਆ। ਇਸ ਜੋੜੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਤਸਵੀਰਾਂ 'ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ।

image from viral bhayani's instagram

ਹੋਰ ਪੜ੍ਹੋ :

ਸੋਨੂੰ ਸੂਦ ਤੇ ਅਰਜੁਨ ਰਾਮਪਾਲ ਨੇ ਕੋਰੋਨਾ ਨੂੰ ਦਿੱਤੀ ਇੱਕ ਹਫਤੇ ਵਿੱਚ ਮਾਤ, ਰਿਪੋਰਟ ਆਈ ਨੈਗਟਿਵ

image from viral bhayani's instagram

ਇਸ ਜੋੜੀ ਨੇ ਨੇ ਹੈਦਰਾਬਾਦ ਵਿਚ ਪਰਿਵਾਰ ਅਤੇ ਕੁਝ ਦੋਸਤਾਂ ਦੀ ਹਾਜ਼ਰੀ ਵਿਚ ਸੱਤ ਫੇਰੇ ਲਏ। ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਵਿਆਹ ਵਿੱਚ ਬਹੁਤ ਘੱਟ ਲੋਕਾਂ ਨੂੰ ਬੁਲਾਇਆ ਗਿਆ ਸੀ ।ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ, ਜੋੜੇ ਨੇ ਇਕ ਪੋਸਟ ਦੁਆਰਾ ਆਪਣੇ ਵਿਆਹ ਦੀ ਤਰੀਕ ਦਾ ਐਲਾਨ ਕੀਤਾ ਸੀ।

image from viral bhayani's instagram

ਜਵਾਲਾ ਅਤੇ ਵਿਸ਼ਾਲ ਦੋਵਾਂ ਨੇ ਲਿਖਿਆ ਸੀ, '22ਅਪ੍ਰੈਲ, 2021 ਨੂੰ ਆਪਣੇ ਮਾਪਿਆਂ ਦਾ ਆਸ਼ੀਰਵਾਦ ਲੈਂਦੇ ਹੋਏ ਅਸੀਂ ਵਿਆਹ ਕਰਵਾਉਣ ਜਾ ਰਹੇ ਹਾਂ। ਅਸੀਂ ਆਪਣੇ ਵਿਆਹ ਦੀ ਖਬਰ ਸਾਂਝੀ ਕਰਦੇ ਬਹੁਤ ਖੁਸ਼ ਮਹਿਸੂਸ ਕਰ ਰਹੇ ਹਾਂ। ਇਸ ਨਿਜੀ ਸਮਾਰੋਹ ਵਿਚ ਸਾਡੇ ਕਰੀਬੀ ਲੋਕ ਮੌਜੂਦ ਹੋਣਗੇ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network