ਬਿਪਾਸ਼ਾ ਬਾਸੂ ਨੇ ਹਰੇ ਰੰਗ ਦੀ ਡਰੈੱਸ 'ਚ ਦਿਖਾਇਆ ਬੇਬੀ ਬੰਪ, ਚਿਹਰੇ 'ਤੇ ਨਜ਼ਰ ਆ ਰਹੀ ਹੈ ਪ੍ਰੈਗਨੈਂਸੀ ਦੀ ਚਮਕ

written by Lajwinder kaur | August 28, 2022

Bipasha Basu's New Video With Baby Bump: 43 ਸਾਲਾ ਬਿਪਾਸ਼ਾ ਬਾਸੂ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਲਗਾਤਾਰ ਚਰਚਾ 'ਚ ਹੈ। ਅਦਾਕਾਰਾ ਕਦੇ ਬੇਬੀ ਬੰਪ ਨਾਲ ਕੋਈ ਨਵੀਂ ਫੋਟੋ ਸ਼ੇਅਰ ਕਰਦੀ ਹੈ ਤਾਂ ਕਦੇ ਉਹ ਕੈਮਰੇ ਦੇ ਸਾਹਮਣੇ ਪਤੀ ਕਰਨ ਸਿੰਘ ਗਰੋਵਰ ਨਾਲ ਮਸਤੀ ਕਰਦੀ ਨਜ਼ਰ ਆਉਂਦੀ ਹੈ। ਪਰ ਇਸ ਵਾਰ ਬਿਪਾਸ਼ਾ ਬਾਸੂ ਨੇ ਬੇਬੀ ਬੰਪ ਦਾ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

ਹੋਰ ਪੜ੍ਹੋ : 100ਵੇਂ ਜਨਮ ਦਿਨ 'ਤੇ ਬਜ਼ੁਰਗ ਔਰਤ ਨੇ ਜ਼ਾਹਿਰ ਕੀਤੀ ਅਜੀਬੋ ਗਰੀਬ ਇੱਛਾ, ਪੁਲਿਸ ਪਹੁੰਚੀ ਗ੍ਰਿਫਤਾਰ ਕਰਨ ਲਈ

inside image of bipasha basu

ਇਸ ਵੀਡੀਓ 'ਚ ਬਿਪਾਸ਼ਾ ਆਪਣੇ ਬੇਬੀ ਬੰਪ ਨੂੰ ਸੰਭਾਲਦੇ ਹੋਏ ਆਰਾਮ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਜ਼ਾਹਿਰ ਹੈ ਕਿ ਕਰਨ ਸਿੰਘ ਗਰੋਵਰ ਹੀ ਇਨ੍ਹਾਂ ਪਲਾਂ ਨੂੰ ਆਪਣੇ ਕੈਮਰੇ ‘ਚ ਕੈਦ ਕਰ ਰਹੇ ਹਨ। ਇਸ ਵੀਡੀਓ ਨੂੰ ਬਿਪਾਸ਼ਾ ਬਾਸੂ ਨੇ ਹੀ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਬਿਪਾਸ਼ਾ ਦੇ ਚਿਹਰੇ ਉੱਤੇ ਪ੍ਰੈਗਨੈਂਸੀ ਦੀ ਚਮਕ ਦੇਖਣ ਨੂੰ ਮਿਲ ਰਹੀ ਹੈ।  ਇਹ ਵੀਡੀਓ ਦਰਸ਼ਕਾਂ ਦੇ ਨਾਲ ਸਿਤਾਰਿਆਂ ਨੂੰ ਖੂਬ ਪਸੰਦ ਆ ਰਹੀ ਹੈ।

ਇਸ ਤੋਂ ਪਹਿਲਾਂ ਵੀ ਬਿਪਾਸ਼ਾ ਨੇ ਪ੍ਰਸ਼ੰਸਕਾਂ ਨਾਲ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਬਿਪਾਸ਼ਾ ਬਾਸੂ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ, ਪਰ ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਹੀ ਦਿਖਾਈ ਦੇ ਰਹੇ ਸਨ। ਵੀਡੀਓ 'ਚ ਐਕਟਰ ਕਰਨ ਸਿੰਘ ਗਰੋਵਰ ਬੇਬੀ ਬੰਪ ਦੇ ਨਾਲ ਗੱਲਾਂ ਕਰਦੇ ਹੋਏ ਨਜ਼ਰ ਆਏ ਸਨ।

Bipasha Basu- image From instagram

ਇਸ ਵੀਡੀਓ ਨੂੰ ਬਿਪਾਸ਼ਾ ਬਾਸੂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਕੈਪਸ਼ਨ 'ਚ ਲਿਖਿਆ ਹੈ- 'ਡੈਡ ਮੂਡ...ਬੇਬੀ ਲਈ ਗੀਤ ਗਾਉਂਦੇ ਹੋਏ ਅਤੇ ਉਸ ਨਾਲ ਗੱਲ ਕਰਦੇ ਹੋਏ।' ਜਿਵੇਂ ਹੀ ਬਿਪਾਸ਼ਾ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ, ਪ੍ਰਸ਼ੰਸਕਾਂ ਨੇ ਜੰਮ ਕੇ ਪਿਆਰ ਲੁਟਾਇਆ ਸੀ।

Bipasha Basu, Karan Singh Grover announce pregnancy, says 'We will now become three' image From instagram

ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦਾ ਵਿਆਹ 30 ਅਪ੍ਰੈਲ 2016 ਨੂੰ ਬੰਗਾਲੀ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਅਦਾਕਾਰਾ ਨੇ ਵਿਆਹ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ ਜਿਸ ਦੀ ਕਾਫੀ ਚਰਚਾ ਹੋਈ ਸੀ। ਦੱਸ ਦਈਏ ਕਰਨ ਸਿੰਘ ਗਰੋਵਰ ਦਾ ਇਹ ਤੀਜਾ ਵਿਆਹ ਸੀ। ਫਿਲਹਾਲ ਬਿਪਾਸ਼ਾ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹੈ।

 

View this post on Instagram

 

A post shared by Bipasha Basu (@bipashabasu)

You may also like