
ਵਾਣੀ ਕਪੂਰ (Vaani Kapoor) ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਬੋਲਡ ਤਸਵੀਰਾਂ (Bold Pics) ਨੇ ਸੋੋਸ਼ਲ ਮੀਡੀਆ ਤੇ ਪਾਰਾ ਵਧਾ ਦਿੱਤਾ ਹੈ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਬੋਲਡ ਅੰਦਾਜ਼ ‘ਚ ਨਜ਼ਰ ਆ ਰਹੀ ਹੈ । ਉਸ ਨੇ ਸਫੇਦ ਰੰਗ ਦੀ ਪੈਂਟ ਅਤੇ ਬਰਾ ਚ ਨਜ਼ਰ ਆ ਰਹੀ ਹੈ ।ਤੁਸੀਂ ਫੋਟੋਆਂ ਵਿੱਚ ਵਾਣੀ ਨੂੰ ਚਿੱਟੇ ਟਰੈਕ ਪੈਂਟ ਦੇ ਨਾਲ ਬਿਕਨੀ ਟਾਪ ਪਹਿਨੇ ਦੇਖ ਸਕਦੇ ਹੋ।
ਹੋਰ ਪੜ੍ਹੋ : ਮਨਕਿਰਤ ਔਲਖ ਨੇ ਸਤਿੰਦਰ ਸਰਤਾਜ ਦੇ ਨਾਲ ਸਾਂਝਾ ਕੀਤਾ ਵੀਡੀਓ
ਉਹ ਆਪਣੇ ਟੋਨਡ ਬਾਡੀ ਨੂੰ ਫਲਾਂਟ ਕਰ ਰਹੀ ਹੈ।ਦੱਸ ਦੇਈਏ ਕਿ ਇਕੱਲੇ ਇੰਸਟਾਗ੍ਰਾਮ 'ਤੇ 33 ਸਾਲਾ ਵਾਣੀ ਨੂੰ 5.2 ਮਿਲੀਅਨ ਲੋਕ ਫਾਲੋ ਕਰਦੇ ਹਨ। ਇਨ੍ਹਾਂ ਤਸਵੀਰਾਂ ਨੂੰ ਕੁਝ ਘੰਟੇ ਪਹਿਲਾਂ ਹੀ ਉਸ ਨੇ ਸ਼ੇਅਰ ਕੀਤਾ ਹੈ ।ਪਰ ਵੱਡੀ ਗਿਣਤੀ ‘ਚ ਪ੍ਰਸ਼ੰਸਕ ਇਸ ਤੇ ਕਮੈਂਟਸ ਕਰ ਰਹੇ ਹਨ ।

ਵਾਣੀ ਕਪੂਰ ਨੇ ਤਸਵੀਰਾਂ ਦੇ ਨਾਲ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਵਾਣੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ‘ਚ ਆਈ ਫ਼ਿਲਮ ‘ਚੰਡੀਗੜ੍ਹ ਕਰੇ ਆਸ਼ਕੀ’ ਦੇ ਨਾਲ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆ ਚੁੱਕੀ ਹੈ । ਵਾਣੀ ਕਪੂਰ ਨੇ 2013 ‘ਚ ਆਈ ਫ਼ਿਲਮ ਰੋੋਮਾਂਟਿਕ ਕਾਮੇਡੀ ਫ਼ਿਲਮ ‘ਸ਼ੁੱਧ ਦੇਸੀ ਰੋਮਾਂਸ’ ਦੇ ਨਾਲ ਕੀਤੀ ਸੀ । ਉਸ ਨੇ ਬੈਸਟ ਫੀਮੇਲ ਡੈਬਿਊ ਦਾ ਅਵਾਰਡ ਵੀ ਆਪਣੇ ਨਾਮ ਕੀਤਾ ਹੈ । 1988 ‘ਚ ਜਨਮੀ ਅਦਾਕਾਰਾ ਡਿੰਪੀ ਅਤੇ ਸ਼ਿਵ ਕਪੂਰ ਦੀ ਧੀ ਹੈ ।
View this post on Instagram