ਬਾਲੀਵੁੱਡ ਅਦਾਕਾਰ ਮਿਥਿਲੇਸ਼ ਚਤੁਰਵੇਦੀ ਦਾ ਦਿਹਾਂਤ, ਦਿਲ ਦੀ ਬੀਮਾਰੀ ਦੇ ਨਾਲ ਜੂਝ ਰਿਹਾ ਸੀ ਅਦਾਕਾਰ

written by Shaminder | August 04, 2022

ਬਾਲੀਵੁੱਡ ਇੰਡਸਟਰੀ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਅਦਾਕਾਰ ਮਿਥਿਲੇਸ਼ ਚਤੁਰਵੇਦੀ (Mithilesh Chaturvedi) ਦਾ ਦਿਹਾਂਤ (Death) ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸੋਗ ਜਤਾਇਆ ਹੈ । ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦਿਲ ਦੀ ਬੀਮਾਰੀ ਦੇ ਨਾਲ ਜੂਝ ਰਿਹਾ ਸੀ । ਉਹ ਫ਼ਿਲਮ ‘ਗਦਰ, ਏਕ ਪ੍ਰੇਮ ਕਥਾ’ ਅਤੇ ਸਕੈਮ 1992 ‘ਚ ਨਜ਼ਰ ਆਏ ਸਨ ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲ, ਮਿੱਟੀ ‘ਚ ਲੇਟੀ ਨਜ਼ਰ ਆਈ ਸ਼ਹਿਨਾਜ਼ ਗਿੱਲ

ਕੁਝ ਦਿਨ ਪਹਿਲਾਂ ਹੀ ਅਦਾਕਾਰ ਨੂੰ ਹਾਰਟ ਅਟੈਕ ਹੋਇਆ ਸੀ । ਜਿਸ ਤੋਂ ਬਾਅਦ ਉਹ ਲਖਨਊ ਸ਼ਿਫਟ ਹੋ ਗਏ ਸਨ ਤਾਂ ਕਿ ਉਨ੍ਹਾਂ ਦੀ ਦੇਖਭਾਲ ਹੋ ਸਕੇ । 2 ਅਗਸਤ ਦੀ ਸ਼ਾਮ ਨੂੰ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ।

ਹੋਰ ਪੜ੍ਹੋ : ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਫ਼ਿਲਮ ‘ਜਿੰਦ ਮਾਹੀ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼

‘ਕਰੇਜੀ-4’ ਅਤੇ ਕੋਈ ਮਿਲ ਗਿਆ ‘ਚ ਮਿਥਲੇਸ਼ ਦੇ ਨਾਲ ਕੰਮ ਕਰ ਚੁੱਕੇ ਡਾਇਰੈਕਟਰ ਜੈਦੀਪ ਸੇਨ ਨੇ ਇੱਕ ਨਿੱਜੀ ਅਖਬਾਰ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿਥਲੇਸ਼ ਚਤੁਰਵੇਦੀ ਨੂੰ ਕੁਝ ਦਿਨ ਪਹਿਲਾਂ ਹਾਰਟ ਅਟੈਕ ਆਇਆ ਸੀ ।

mithilesh,,,

ਇਸ ਲਈ ਰਿਕਵਰ ਹੋਣ ਦੇ ਲਈ ਉਹ ਆਪਣੇ ਜੱਦੀ ਘਰ ‘ਚ ਪਹੁੰਚੇ ਸਨ । ਜੈਦੀਪ ਸੇਨ ਨੇ ਕਿਹਾ ਕਿ ਬਹੁਤ ਦੁੱਖ ਹੁੰਦਾ ਹੈ ਕਿ ਜਦੋਂ ਤੁਸੀਂ ਕਦੇ ਕਿਸੇ ਦੇ ਨਾਲ ਏਨੀਂ ਕਰੀਬ ਤੋਂ ਜਾਣਦੇ ਹੋਵੇ ਅਤੇ ਉਸ ਨਾਲ ਕੰਮ ਕੀਤਾ ਹੋਵੇ ਤਾਂ ਉਹ ਇਸ ਦੁਨੀਆ ਤੋਂ ਚਲੇ ਜਾਣ । ਬਾਲੀਵੁੱਡ ਅਦਾਕਾਰ ਦੇ ਦਿਹਾਂਤ ‘ਤੇ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

 

View this post on Instagram

 

A post shared by Viral Bhayani (@viralbhayani)

You may also like