ਆਮਿਰ ਖਾਨ ਨੇ ਸੜਕਾਂ 'ਤੇ ਘੁੰਮ ਕੇ ਲਗਾਏ ਸੀ ਆਪਣੀ ਪਹਿਲੀ ਫਿਲਮ ਦੇ ਪੋਸਟਰ, ਜਾਣੋ ਦਿਲਚਸਪ ਕਿੱਸਾ
ਆਮਿਰ ਖਾਨ ਨੇ ਸੜਕਾਂ 'ਤੇ ਘੁੰਮ ਕੇ ਲਗਾਏ ਸੀ ਆਪਣੀ ਪਹਿਲੀ ਫਿਲਮ ਦੇ ਪੋਸਟਰ, ਜਾਣੋ ਦਿਲਚਸਪ ਕਿੱਸਾ
Aamir khan Birthday: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੂੰ 'ਦੰਗਲ' ਅਤੇ 'ਲਗਾਨ' ਵਰਗੀਆਂ ਸ਼ਾਨਦਾਰ ਫਿਲਮਾਂ ਲਈ ਜਾਣਿਆ ਜਾਂਦਾ ਹੈ। ਬਾਲ ਕਲਾਕਾਰ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਆਮਿਰ ਅੱਜ ਸਫਲਤਾ ਦੀਆਂ ਉਨ੍ਹਾਂ ਸਿਖਰਾਂ 'ਤੇ ਹਨ ਜਿਨ੍ਹਾਂ ਨੂੰ ਛੂਹਣ ਦਾ ਸੁਫਨਾ ਹਰ ਕਲਾਕਾਰ ਦੇਖਦਾ ਹੈ।
ਫਿਲਮੀ ਪਿਛੋਕੜ ਤੋਂ ਹੋਣ ਦੇ ਬਾਵਜੂਦ, ਆਮਿਰ ਖਾਨ ਦੇ ਕਰੀਅਰ ਦੇ ਸ਼ੁਰੂਆਤੀ ਦਿਨ ਸੰਘਰਸ਼ ਨਾਲ ਭਰੇ ਸਨ। ਆਮਿਰ ਖਾਨ ਨਾਂ ਮਹਿਜ਼ ਬਾਲੀਵੁੱਡ ਸੁਪਰਸਟਾਰ ਹਨ, ਸਗੋਂ ਇੱਕ ਸਫਲ ਨਿਰਮਾਤਾ ਵੀ ਹਨ। ਆਮਿਰ ਖਾਨ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੇ ਜੀਵਨ ਅਤੇ ਕਰੀਅਰ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ।
ਆਮਿਰ ਖਾਨ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 14 ਮਾਰਚ 1965 ਨੂੰ ਹੋਇਆ ਸੀ। ਆਮਿਰ ਨੇ ਸਿਰਫ਼ ਅੱਠ ਸਾਲ ਦੀ ਉਮਰ ਵਿੱਚ ਅਦਾਕਾਰੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ। ਉਨ੍ਹਾਂ ਨੇ 1973 'ਚ ਆਈ ਫਿਲਮ 'ਯਾਦੋਂ ਕੀ ਬਾਰਾਤ' 'ਚ ਛੋਟੀ ਜਿਹੀ ਭੂਮਿਕਾ ਨਿਭਾਈ ਸੀ। ਇਹ ਫਿਲਮ ਉਨ੍ਹਾਂ ਦੇ ਚਾਚਾ ਨਾਸਿਰ ਹੁਸੈਨ ਨੇ ਬਣਾਈ ਸੀ।
ਆਮਿਰ ਖਾਨ ਦੀ ਪਹਿਲੀ ਫਿਲਮ ਜਿਸ ਲਈ ਉਨ੍ਹਾਂ ਨੇ ਖ਼ੁਦ ਚਿਪਕਾਏ ਸਨ ਪੋਸਟਰ
ਆਮਿਰ ਖਾਨ ਨੇ ਸਾਲ 1988 'ਚ ਫਿਲਮ 'ਕਯਾਮਤ ਸੇ ਕਯਾਮਤ ਤਕ' ਨਾਲ ਬਤੌਰ ਲੀਡ ਐਕਟਰ ਡੈਬਿਊ ਕੀਤਾ। ਇਹ ਫਿਲਮ ਉਸ ਸਮੇਂ ਦੀ ਸਭ ਤੋਂ ਵੱਡੀ ਹਿੱਟ ਸਾਬਤ ਹੋਈ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਆਮਿਰ ਰਾਤੋ-ਰਾਤ ਸਟਾਰ ਬਣ ਗਏ।
ਮਿਸਟਰ ਪਰਫੈਕਸ਼ਨਿਸਟ ਦੇ ਨਾਂ ਨਾਲ ਮਸ਼ਹੂਰ ਆਮਿਰ ਨੇ ਆਪਣੀ ਪਹਿਲੀ ਲਘੂ ਫਿਲਮ ਵਿੱਚ ਅਦਾਕਾਰੀ ਦੇ ਨਾਲ-ਨਾਲ ਸਹਾਇਕ ਨਿਰਦੇਸ਼ਕ ਅਤੇ ਸਪਾਟਬੁਆਏ ਵਜੋਂ ਵੀ ਕੰਮ ਕੀਤਾ। ਆਮਿਰ ਖਾਨ ਨੇ ਹੁਣ ਤੱਕ ਕਈ ਫਿਲਮਾਂ ਦਾ ਨਿਰਮਾਣ ਵੀ ਕੀਤਾ ਹੈ। ਹਾਲ ਹੀ ਵਿੱਚ ਆਮਿਰ ਨੇ ਕਿਰਨ ਰਾਓ ਦੁਆਰਾ ਨਿਰਦੇਸ਼ਿਤ ਫਿਲਮ ਲਪਤਾ ਲੇਡੀਜ਼ ਦਾ ਨਿਰਮਾਣ ਕੀਤਾ ਹੈ। ਇਸ ਫਿਲਮ ਤੋਂ ਪਹਿਲਾਂ ਵੀ ਉਹ ਕਈ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ।
ਆਮਿਰ ਖਾਨ ਨੇ 2001 'ਚ ਫਿਲਮ 'ਲਗਾਨ' ਨਾਲ ਬਤੌਰ ਨਿਰਮਾਤਾ ਆਪਣੀ ਨਵੀਂ ਪਾਰੀ ਸ਼ੁਰੂ ਕੀਤੀ ਸੀ। ਫਿਲਮ 'ਲਗਾਨ' 'ਚ ਆਮਿਰ ਨੇ ਅਹਿਮ ਭੂਮਿਕਾ ਨਿਭਾਈ ਸੀ। 'ਲਗਾਨ' ਬਾਕਸ ਆਫਿਸ 'ਤੇ ਕਾਫੀ ਹਿੱਟ ਰਹੀ ਸੀ। ਫਿਲਮ 'ਚ ਆਮਿਰ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ ਸੀ। ਅੱਜ ਵੀ ਦਰਸ਼ਕ ਇਸ ਫਿਲਮ ਨੂੰ ਬਹੁਤ ਪਸੰਦ ਕਰਦੇ ਹਨ। ਫਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦੇ ਗੀਤ ਵੀ ਕਾਫੀ ਮਸ਼ਹੂਰ ਹੋਏ।
ਇਸ ਤੋਂ ਇਲਾਵਾ ਆਮਿਰ ਖਾਨ ਦੀ ਫਿਲਮ 'ਤਾਰੇ ਜ਼ਮੀਨ ਪਰ' ਵੀ ਉਨ੍ਹਾਂ ਦੇ ਪ੍ਰੋਡਕਸ਼ਨ ਹੇਠ ਬਣੀ ਸੀ। ਜਦੋਂ ਫਿਲਮ 'ਤਾਰੇ ਜ਼ਮੀਨ ਪਰ' ਸ਼ੁਰੂ ਹੋਈ ਤਾਂ ਫਿਲਮ ਦੇ ਨਿਰਦੇਸ਼ਕ ਅਮੋਲ ਗੁਪਤਾ ਸਨ ਅਤੇ ਜਦੋਂ ਫਿਲਮ ਦਾ ਨਿਰਮਾਣ ਖਤਮ ਹੋਇਆ ਤਾਂ ਆਮਿਰ ਖਾਨ ਨੇ ਇਸ ਦੇ ਪੋਸਟਰ 'ਤੇ ਨਿਰਦੇਸ਼ਕ ਵਜੋਂ ਆਪਣਾ ਨਾਂ ਚਿਪਕਾਇਆ। ਇਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਇਸ ਦੇ ਨਾਲ ਹੀ 2016 'ਚ ਰਿਲੀਜ਼ ਹੋਈ ਫਿਲਮ 'ਦੰਗਲ' ਨੂੰ ਵੀ ਆਮਿਰ ਖਾਨ ਨੇ ਹੀ ਪ੍ਰੋਡਿਊਸ ਕੀਤਾ ਸੀ। ਇਸ ਦੇ ਨਾਲ ਹੀ ਉਹ 'ਸੀਕ੍ਰੇਟ ਸੁਪਰਸਟਾਰ', 'ਪੀਪਲੀ ਲਾਈਵ', 'ਜਾਨੇ ਤੂ ਯਾ ਜਾਨੇ ਨਾ' ਅਤੇ 'ਧੋਬੀ ਘਾਟ' ਫਿਲਮਾਂ ਦਾ ਨਿਰਮਾਣ ਵੀ ਕਰ ਚੁੱਕੇ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
