ਬਾਲੀਵੁੱਡ ਤੋਂ ਆਈ ਇੱਕ ਹੋਰ ਦੁਖਦ ਖ਼ਬਰ, ਮਸ਼ਹੂਰ ਅਦਾਕਾਰਾ ਰਵਿੰਦਰ ਮਹਾਜਨੀ ਦਾ ਹੋਇਆ ਦਿਹਾਂਤ

ਟੀਵੀ ਐਕਟਰ ਗਸ਼ਮੀਰ ਮਹਾਜਨੀ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਿਤਾ ਰਵਿੰਦਰ ਮਹਾਜਨੀ ਮਰਾਠੀ ਇੰਡਸਟਰੀ ਅਤੇ ਹਿੰਦੀ ਫਿਲਮ ਇੰਡਸਟਰੀ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਸੀ। ਉਨ੍ਹਾਂ ਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ। ਸ਼ੁੱਕਰਵਾਰ 14 ਜੁਲਾਈ ਦੀ ਸ਼ਾਮ ਨੂੰ ਉਸ ਦੀ ਲਾਸ਼ ਅਪਾਰਟਮੈਂਟ ਵਿੱਚ ਮਿਲੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Reported by: PTC Punjabi Desk | Edited by: Pushp Raj  |  July 15th 2023 08:09 PM |  Updated: July 15th 2023 08:09 PM

ਬਾਲੀਵੁੱਡ ਤੋਂ ਆਈ ਇੱਕ ਹੋਰ ਦੁਖਦ ਖ਼ਬਰ, ਮਸ਼ਹੂਰ ਅਦਾਕਾਰਾ ਰਵਿੰਦਰ ਮਹਾਜਨੀ ਦਾ ਹੋਇਆ ਦਿਹਾਂਤ

Ravindra Mahajani death: ਟੀਵੀ ਐਕਟਰ ਗਸ਼ਮੀਰ ਮਹਾਜਨੀ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਿਤਾ ਰਵਿੰਦਰ ਮਹਾਜਨੀ ਮਰਾਠੀ ਇੰਡਸਟਰੀ ਅਤੇ ਹਿੰਦੀ ਫਿਲਮ ਇੰਡਸਟਰੀ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਸੀ। ਉਨ੍ਹਾਂ ਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ। ਸ਼ੁੱਕਰਵਾਰ 14 ਜੁਲਾਈ ਦੀ ਸ਼ਾਮ ਨੂੰ ਉਸ ਦੀ ਲਾਸ਼ ਅਪਾਰਟਮੈਂਟ ਵਿੱਚ ਮਿਲੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ

ਮਰਾਠੀ ਅਭਿਨੇਤਾ-ਨਿਰਦੇਸ਼ਕ ਰਵਿੰਦਰ ਮਹਾਜਨੀ ਸ਼ੁੱਕਰਵਾਰ ਨੂੰ ਪੁਣੇ ਦੇ ਤਾਲੇਗਾਂਵ ਦਾਭਾਡੇ ਵਿੱਚ ਕਿਰਾਏ ਦੇ ਇੱਕ ਅਪਾਰਟਮੈਂਟ ਵਿੱਚ ਮ੍ਰਿਤਕ ਪਾਏ ਗਏ। ਪੁਲਿਸ ਮੁਤਾਬਕ ਮੁੰਬਈ ਨਿਵਾਸੀ ਮਹਾਜਨੀ ਕਰੀਬ 8 ਮਹੀਨਿਆਂ ਤੋਂ ਜ਼ਰਬੀਆ ਸੋਸਾਇਟੀ ਅੰਬੀ, ਤਾਲੇਗਾਂਵ ਦਾ ਭਾਡੇ 'ਚ ਕਿਰਾਏ ਦੇ ਅਪਾਰਟਮੈਂਟ 'ਚ ਇਕੱਲਾ ਰਹਿ ਰਹੇ ਸੀ। ਉਨ੍ਹਾਂ ਦਾ ਦਿਹਾਂਤ ਕਦੋਂ ਤੇ ਕਿਵੇਂ ਹੋਇਆ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ। 

ਮੀਡੀਆ ਰਿਪੋਟਸ ਦੇ ਸ਼ੁੱਕਰਵਾਰ ਸ਼ਾਮ ਕਰੀਬ 4.30 ਵਜੇ ਅਪਾਰਟਮੈਂਟ 'ਚੋਂ ਬਦਬੂ ਆਉਣ 'ਤੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਤਾਲੇਗਾਂਵ ਐੱਮਆਈਡੀਸੀ ਥਾਣੇ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਨੂੰ ਅਪਾਰਟਮੈਂਟ ਅੰਦਰੋਂ ਬੰਦ ਮਿਲਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ਦੀ ਮੌਜੂਦਗੀ 'ਚ ਜਦੋਂ ਪੁਲਿਸ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਈ ਤਾਂ ਉਥੇ ਦਾ ਨਜ਼ਾਰਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅੰਦਰ ਮਹਾਜਨੀ ਦੀ ਗਲੀ ਸੜੀ ਹੋਈ ਲਾਸ਼ ਪਈ ਸੀ।

 ਪੁਲਿਸ ਨੇ ਦੱਸਿਆ ਕਿ ਅਪਾਰਟਮੈਂਟ ਦੇ ਮਾਲਕ ਨੇ ਮ੍ਰਿਤਕ ਸ਼ਖਸ ਦੀ ਪਛਾਣ ਰਵਿੰਦਰ ਮਹਾਜਨੀ  ਵਜੋਂ ਕੀਤੀ ਹੈ। ਪੁਲਿਸ ਮੁਤਾਬਕ ਅਜਿਹਾ ਲੱਗਦਾ ਹੈ ਕਿ ਅਦਾਕਾਰ ਦੀ ਲਾਸ਼ ਮਿਲਣ ਤੋਂ ਦੋ-ਤਿੰਨ ਦਿਨ ਪਹਿਲਾਂ ਮੌਤ ਹੋ ਗਈ ਸੀ। ਪੁਲਿਸ ਨੇ ਮਰਹੂਮ ਅਦਾਕਾਰ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਫਿਲਹਾਲ ਪੁਲਿਸ ਨੇ ਅਦਾਕਾਰ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 

ਬੇਲਗਾਮ ਵਿੱਚ ਜਨਮੇ ਰਵਿੰਦਰ ਮਹਾਜਨੀ ਨੇ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਫਿਲਮ 'ਸਾਤ ਹਿੰਦੁਸਤਾਨੀ' ਨਾਲ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਇੱਕ ਪੁਲਿਸ ਇੰਸਪੈਕਟਰ ਦੀ ਭੂਮਿਕਾ ਨਿਭਾਈ ਸੀ। ਉਸ ਨੂੰ 1974 ਵਿੱਚ ਕਿਰਨ ਸ਼ਾਂਤਾਰਾਮ ਦੁਆਰਾ ਨਿਰਦੇਸ਼ਤ ਫ਼ਿਲਮ 'ਝੂੰਜ' ਤੋਂ ਸਫਲਤਾ ਮਿਲੀ। 

ਇਸ ਪ੍ਰੋਜੈਕਟ ਦੀ ਸਫ਼ਲਤਾ ਨੇ ਉਸਦੇ ਕਰੀਅਰ ਨੂੰ ਇੱਕ ਨਵੀਂ ਉਚਾਈ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦੀਆਂ ਕਈ ਫਿਲਮਾਂ ਆਈਆਂ, ਜਿਨ੍ਹਾਂ 'ਚ 'ਆਰਾਮ ਹਰਾਮ ਹੈ', 'ਲਕਸ਼ਮੀ', 'ਲਕਸ਼ਮੀ ਚੀ ਪਵਲਮ', 'ਦੇਵਤਾ', 'ਗੰਧਲਾਤ ਗੰਦਲ' ਅਤੇ 'ਮੁੰਬਈ ਚਾ ਫੌਜਦਾਰ' ਸ਼ਾਮਿਲ ਹਨ। ਉਨ੍ਹਾਂ ਨੇ 2019 ਤੱਕ ਫਿਲਮਾਂ ਵਿੱਚ ਕੰਮ ਕਰਨਾ ਜਾਰੀ ਰੱਖਿਆ। ਉਹ ਆਖਰੀ ਵਾਰ ਅਰਜੁਨ ਕਪੂਰ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਪਾਨੀਪਤ' 'ਚ ਨਜ਼ਰ ਆਏ ਸਨ। 

 ਹੋਰ ਪੜ੍ਹੋ: Surinder Shinda Health: ਗਾਇਕ ਸੁਰਿੰਦਰ ਸ਼ਿੰਦਾ ਦੀ ਹਾਲਤ ਹੋਈ ਨਾਜ਼ੁਕ, ਪ੍ਰਾਈਵੇਟ ਤੋਂ DMC ਹਸਪਤਾਲ ਕੀਤਾ ਗਿਆ ਰੈਫਰ 

ਰਵਿੰਦਰ ਮਹਾਜਨੀ ਦਾ ਬੇਟਾ ਗਸ਼ਮੀਰ ਮਰਾਠੀ ਅਤੇ ਟੈਲੀਵਿਜ਼ਨ ਇੰਡਸਟਰੀ ਦੋਨਾਂ ਵਿੱਚ ਬਹੁਤ ਮਸ਼ਹੂਰ ਹੈ। ਅਦਾਕਾਰ ਨੇ ਹਾਲ ਹੀ ਵਿੱਚ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਵਿੱਚ ਪ੍ਰਤੀਯੋਗੀ ਬਣ ਕੇ ਸੁਰਖੀਆਂ ਬਟੋਰੀਆਂ ਸਨ। ਗਸ਼ਮੀਰ ਮਸ਼ਹੂਰ ਟੀਵੀ ਸੀਰੀਅਲ 'ਇਮਲੀ' 'ਚ ਵੀ ਨਜ਼ਰ ਆਏ ਸਨ।

- PTC PUNJABI


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network