Himanshi Khurana: ਬ੍ਰੇਅਕਪ ਦੀਆਂ ਖਬਰਾਂ ਵਿਚਾਲੇ ਆਸਿਮ ਰਿਆਜ਼ ਨਾਲ ਏਅਰਪੋਰਟ 'ਤੇ ਸਪਾਟ ਹੋਈ ਹਿਮਾਂਸ਼ੀ ਖੁਰਾਨਾ, ਵਾਇਰਲ ਹੋ ਰਹੀਆਂ ਤਸਵੀਰਾਂ
ਸ਼ਹੂਰ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਨਾ (Himanshi Khurana)ਤੇ ਬਿੱਗ ਬੌਸ ਫੇਮ ਗਾਇਕ ਆਸਿਮ ਰਿਆਜ਼ ਅਕਸਰ ਬ੍ਰੇਕਅੱਪ ਦੀਆਂ ਅਫਵਾਹਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ, ਪਰ ਹਾਸ ਹੀ 'ਚ ਪੈਪਰਾਜ਼ੀ ਨੇ ਇਸ ਜੋੜੀ ਨੂੰ ਇਕੱਠੇ ਸਪਾਟ ਕੀਤਾ ਹੈ। ਜਿਸ ਤੋਂ ਬਾਅਦ ਇਨ੍ਹਾਂ ਦੇ ਬ੍ਰੇਕਅਪ ਦੀਆਂ ਅਫਵਾਹਾਂ ਗ਼ਲਤ ਸਾਬਿਤ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।
Himanshi Khurana: ਬ੍ਰੇਅਕਪ ਦੀਆਂ ਖਬਰਾਂ ਵਿਚਾਲੇ ਆਸਿਮ ਰਿਆਜ਼ ਨਾਲ ਏਅਰਪੋਰਟ 'ਤੇ ਸਪਾਟ ਹੋਈ ਹਿਮਾਂਸ਼ੀ ਖੁਰਾਨਾ, ਵਾਇਰਲ ਹੋ ਰਹੀਆਂ ਤਸਵੀਰਾਂ
Asim Riaz and Himanshi Khurana: ਮਸ਼ਹੂਰ ਪੰਜਾਬੀ ਮਾਡਲ ਹਿਮਾਂਸ਼ੀ ਖੁਰਾਨਾ (Himanshi Khurana)ਤੇ ਬਿੱਗ ਬੌਸ ਫੇਮ ਗਾਇਕ ਆਸਿਮ ਰਿਆਜ਼ ਅਕਸਰ ਬ੍ਰੇਕਅੱਪ ਦੀਆਂ ਅਫਵਾਹਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ, ਪਰ ਹਾਸ ਹੀ 'ਚ ਪੈਪਰਾਜ਼ੀ ਨੇ ਇਸ ਜੋੜੀ ਨੂੰ ਇਕੱਠੇ ਸਪਾਟ ਕੀਤਾ ਹੈ। ਜਿਸ ਤੋਂ ਬਾਅਦ ਇਨ੍ਹਾਂ ਦੇ ਬ੍ਰੇਕਅਪ ਦੀਆਂ ਅਫਵਾਹਾਂ ਗ਼ਲਤ ਸਾਬਿਤ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।

ਦੱਸ ਦਈਏ ਕਿ ਬਿੱਗ ਬੌਸ ਦੇ ਘਰ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੇ ਬਾਂਡਿੰਗ ਦੀ ਕਾਫੀ ਚਰਚਾ ਹੋਈ ਸੀ। ਹਾਲਾਂਕਿ, ਬੀਤੇ ਕੁਝ ਸਮੇਂ ਤੋਂ ਦੋਹਾਂ ਨੂੰ ਜ਼ਿਆਦਾ ਇਕੱਠੇ ਨਹੀਂ ਦੇਖਿਆ ਗਿਆ, ਜਿਸ ਕਾਰਨ ਕਿਆਸ ਲਗਾਏ ਜਾ ਰਹੇ ਸਨ ਕਿ ਦੋਵਾਂ ਦਾ ਬ੍ਰੇਅਕਪ ਹੋ ਗਿਆ ਹੈ। ਹੁਣ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਨੂੰ ਇੱਕਠੇ ਵੇਖ ਕੇ ਇਹ ਸਾਬਿਤ ਹੋ ਗਿਆ ਹੈ ਕਿ ਦੋਹਾਂ ਵਿਚਾਲੇ ਸਭ ਕੁਝ ਠੀਕ ਹੈ।
ਹਿਮਾਂਸ਼ੀ ਖੁਰਾਨਾ ਨੂੰ ਏਅਰਪੋਰਟ 'ਤੇ ਲੈਣ ਪੁੱਜੇ ਆਸਿਮ ਰਿਆਜ਼
ਹਾਲ ਹੀ 'ਚ ਹਿਮਾਂਸ਼ੀ ਖੁਰਾਨਾ ਨੂੰ ਏਅਰਪੋਰਟ 'ਤੇ ਖੂਬਸੂਰਤ ਸਾੜੀ 'ਚ ਦੇਖਿਆ ਗਿਆ ਸੀ, ਆਸਿਮ ਰਿਆਜ਼ ਉਨ੍ਹਾਂ ਨੂੰ ਏਅਰਪੋਰਟ 'ਤੇ ਲੈਣ ਪਹੁੰਚੇ ਸਨ। ਜਦੋਂ ਪੈਪਰਾਜ਼ੀ ਨੇ ਉਨ੍ਹਾਂ ਨੂੰ ਦੇਖਿਆ ਤਾਂ ਹਿਮਾਂਸ਼ੀ ਆਸਿਮ ਦੀ ਕਾਰ ਦੀ ਅਗਲੀ ਸੀਟ 'ਤੇ ਬੈਠ ਗਈ। ਇਸ ਜੋੜੀ ਨੂੰ ਇਕੱਠੇ ਦੇਖ ਕੇ ਫੈਨਜ਼ ਕਾਫੀ ਖੁਸ਼ ਹਨ। ਬਿੱਗ ਬੌਸ ਦੌਰਾਨ ਆਸਿਮ ਅਤੇ ਹਿਮਾਂਸ਼ੀ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਪਰ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਉਨ੍ਹਾਂ ਫੈਨਜ਼ ਕਾਫੀ ਪਸੰਦ ਕਰਦੇ ਹਨ। ਦੋਵਾਂ ਨੇ ਕਈ ਮਿਊਜ਼ਿਕ ਵੀਡੀਓਜ਼ ਵਿੱਚ ਇਕੱਠੇ ਕੰਮ ਵੀ ਕੀਤਾ ਹੈ।
ਹੋਰ ਪੜ੍ਹੋ: Sridevi: ਕਿਵੇਂ ਹੋਈ ਸ਼੍ਰੀਦੇਵੀ ਦੀ ਮੌਤ ? ਪਤੀ ਬੋਨੀ ਕਪੂਰ ਨੇ 5 ਸਾਲਾਂ ਬਾਅਦ ਕੀਤਾ ਹੈਰਾਨੀਜਨਕ ਖੁਲਾਸਾ
ਆਸਿਮ ਅਤੇ ਹਿਮਾਂਸ਼ੀ ਦੀ ਪ੍ਰੇਮ ਕਹਾਣੀ
ਆਸਿਮ ਰਿਆਜ਼ ਨੇ ਖੁਲਾਸਾ ਕੀਤਾ ਸੀ ਕਿ ਜਦੋਂ ਉਨ੍ਹਾਂ ਨੇ ਬਿੱਗ ਬੌਸ 13 ਦੇ ਘਰ 'ਚ ਹਿਮਾਂਸ਼ੀ ਖੁਰਾਣਾ ਨੂੰ ਦੇਖਿਆ ਤਾਂ ਉਨ੍ਹਾਂ ਹਿਮਾਂਸ਼ੀ ਨਾਲ ਪਹਿਲੀ ਨਜ਼ਰ 'ਚ ਪਿਆਰ ਹੋ ਗਿਆ। ਆਸਿਮ ਨੂੰ ਹਿਮਾਂਸ਼ੀ ਨਾਲ ਪਿਆਰ ਹੋ ਗਿਆ ਸੀ ਪਰ ਹਿਮਾਂਸ਼ੀ ਦੀ ਮੰਗਣੀ ਪਹਿਲਾਂ ਹੀ ਹੋ ਚੁੱਕੀ ਸੀ। ਇਸ ਤੋਂ ਬਾਅਦ ਹਿਮਾਂਸ਼ੀ ਜਲਦੀ ਹੀ ਘਰ ਤੋਂ ਬਾਹਰ ਚਲੀ ਗਈ ਅਤੇ ਇਸ ਦੌਰਾਨ ਆਸਿਮ ਬੁਰੀ ਤਰ੍ਹਾਂ ਰੋਣ ਲੱਗਾ। ਨਿਰਮਾਤਾਵਾਂ ਨੇ ਉਸ ਨੂੰ ਸ਼ੋਅ 'ਤੇ ਵਾਪਸ ਲਿਆਂਦਾ ਅਤੇ ਉਸ ਨੇ ਆਪਣੀ ਮੰਗਣੀ ਟੁੱਟਣ ਬਾਰੇ ਖੁਲਾਸਾ ਕੀਤਾ। ਇਸ ਤੋਂ ਬਾਅਦ ਆਸਿਮ ਨੇ ਉਸ ਨੂੰ ਨੈਸ਼ਨਲ ਟੈਲੀਵਿਜ਼ਨ 'ਤੇ ਪ੍ਰਪੋਜ਼ ਕੀਤਾ। ਹਾਲਾਂਕਿ ਹਿਮਾਂਸ਼ੀ ਝਿਜਕ ਰਹੀ ਸੀ, ਪਰ ਉਸਨੇ ਉਸ ਦਾ ਪ੍ਰਸਤਾਵ ਸਵੀਕਾਰ ਕਰ ਲਿਆ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
