'ਭਾਬੀ ਜੀ ਘਰ ਪੇ ਹੈਂ' ਫੇਮ ਅਦਾਕਾਰਾ ਨੇਹਾ ਦੇ ਘਰ ਹੋਈ ਚੋਰੀ, ਚੋਰ ਲੱਖਾਂ ਰੁਪਏ ਦੇ ਗਹਿਣੇ ਲੈ ਹੋਏ ਫਰਾਰ
Neha Pendse House Robbery: 'ਭਾਬੀ ਜੀ ਘਰ ਪੇ ਹੈਂ' 'ਚ ਅਨੀਤਾ ਭਾਬੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਨੇਹਾ ਪੇਂਡਸੇ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਟੀਵੀ ਦੀ ਇਸ ਮਸ਼ਹੂਰ ਅਦਾਕਾਰਾ ਦੇ ਘਰ ਲੱਖਾਂ ਰੁਪਏ ਦੀ ਚੋਰੀ ਹੋ ਗਈ ਹੈ। ਪੁਲਿਸ ਨੇ ਸ਼ੱਕ ਦੇ ਅਧਾਰ 'ਤੇ ਪੁਲਿਸ ਨੇ ਅਦਾਕਾਰਾ ਦੇ ਨੌਕਰ ਨੂੰ ਗ੍ਰਿਫ਼ਤਾਰ ਕੀਤਾ ਹੈ।ਖਬਰਾਂ ਮੁਤਾਬਕ ਨੇਹਾ ਦੇ ਮੁੰਬਈ ਵਾਲੇ ਘਰ ਤੋਂ 6 ਲੱਖ ਰੁਪਏ ਦੇ ਗਹਿਣੇ ਗਾਇਬ ਹੋ ਗਏ ਹਨ। ਜਿਸ ਤੋਂ ਬਾਅਦ ਇਸ ਮਾਮਲੇ ਦੀ ਰਿਪੋਰਟ ਨੇਹਾ ਦੇ ਪਤੀ ਸ਼ਾਰਦੂਲ ਸਿੰਘ ਬਿਆਸ ਦੇ ਡਰਾਈਵਰ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਹੈ।
ਹੁਣ ਇਸ ਖਬਰ ਦੀ ਪੁਸ਼ਟੀ ਖੁਦ ਅਦਾਕਾਰਾ ਨੇ ਕੀਤੀ ਹੈ। ਹਾਲ ਹੀ 'ਚ ਜ਼ੂਮ 'ਤੇ ਗੱਲ ਕਰਦੇ ਹੋਏ ਨੇਹਾ ਪੇਂਡਸੇ ਨੇ ਕਿਹਾ ਕਿ ਮੈਂ ਇਸ ਮਾਮਲੇ 'ਤੇ ਗੱਲ ਕਰਨ 'ਚ ਸਹਿਜ ਨਹੀਂ ਹਾਂ। ਮੈਨੂੰ ਇਹ ਵੀ ਨਹੀਂ ਪਤਾ ਕਿ ਇਹ ਖ਼ਬਰ ਕਿਵੇਂ ਲੀਕ ਹੋਈ। ਪਰ ਹਾਂ, ਇਹ ਸਾਰੀਆਂ ਗੱਲਾਂ ਸੱਚ ਹਨ। ਮੇਰੇ ਘਰ ਚੋਰੀ ਹੋਈ ਹੈ।
ਅਦਾਕਾਰਾ ਵੱਲੋਂ ਪੁਲਿਸ ਨੂੰ ਚੋਰੀ ਦੀ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਜਲਦ ਹੀ ਕਾਰਵਾਈ ਕਰਦੇ ਹੋਏ ਇਸ ਸਬੰਧੀ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਇਹ ਚੋਰੀ ਬਾਂਦਰਾ ਵੈਸਟ ਸਥਿਤ ਅਰੇਟੋ ਬਿਲਡਿੰਗ ਦੀ 23ਵੀਂ ਮੰਜ਼ਿਲ 'ਤੇ ਹੋਈ ਹੈ। ਇਹ ਸ਼ਿਕਾਇਤ ਰਤਨੇਸ਼ ਝਾਅ ਨੇ ਦਰਜ ਕਰਵਾਈ ਹੈ ਜੋ ਸ਼ਾਰਦੁਲ ਬਿਆਸ ਦੇ ਡਰਾਈਵਰ ਵਜੋਂ ਕੰਮ ਕਰਦਾ ਹੈ।
ਦਰਅਸਲ ਇਹ ਮਾਮਲਾ 28 ਦਸੰਬਰ ਦਾ ਹੈ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਮੁਤਾਬਕ ਨੇਹਾ ਤੇ ਉਸ ਦੇ ਪਤੀ ਦੀ ਇੱਕ ਹੀਰੇ ਦੀ ਅੰਗੂਠੀ ਅਤੇ ਇੱਕ ਹੀਰੇ ਦਾ ਕੰਗਣ ਘਰੋਂ ਗਾਇਬ ਹੈ। ਘਰ ਆ ਕੇ ਉਹ ਇਸ ਨੂੰ ਉਤਾਰ ਕੇ ਆਪਣੇ ਨੌਕਰ ਸੁਮਿਤ ਨੂੰ ਦੇ ਦਿੰਦੀ ਹੈ ਅਤੇ ਉਹ ਅਲਮਾਰੀ ਵਿੱਚ ਰੱਖ ਦਿੰਦਾ ਹੈ। ਕੁਝ ਦਿਨ ਪਹਿਲਾਂ ਸ਼ਾਰਦੂਲ ਜਦੋਂ ਘਰੋਂ ਬਾਹਰ ਜਾ ਰਿਹਾ ਸੀ ਤਾਂ ਅਲਮਾਰੀ 'ਚ ਉਸ ਦੇ ਗਹਿਣੇ ਨਹੀਂ ਮਿਲੇ। ਜਿਸ ਤੋਂ ਬਾਅਦ ਘਰ ਦੇ ਸਾਰੇ ਨੌਕਰਾਂ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਗਈ ਪਰ ਕਿਸੇ ਤੋਂ ਵੀ ਕੋਈ ਜਾਣਕਾਰੀ ਨਹੀਂ ਮਿਲੀ।
ਜਦੋਂ ਨੌਕਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਸੁਮਿਤ ਘਰ ਤੋਂ ਬਾਹਰ ਸੀ। ਜਦੋਂ ਉਸ ਨੂੰ ਫੋਨ ਕਰਕੇ ਗਹਿਣਿਆਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਸਾਰੇ ਗਹਿਣੇ ਉਸ ਨੇ ਹੀ ਅਲਮਾਰੀ ਵਿੱਚ ਰੱਖੇ ਹਨ। ਪਰ ਜਦੋਂ ਕਾਫੀ ਭਾਲ ਭਾਲ ਕਰਨ ਮਗਰੋਂ ਗਹਿਣੇ ਨਹੀਂ ਮਿਲੇ ਤਾਂ ਸ਼ਾਰਦੁਲ ਨੇ ਆਪਣੇ ਡਰਾਈਵਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਪੁਲਿਸ ਨੇ ਤੁਰੰਤ ਮਾਮਲੇ ਦੀ ਜਾਂਚ ਕੀਤੀ। ਜਿਸ 'ਚ ਉਨ੍ਹਾਂ ਨੇ ਫਿਲਹਾਲ ਨੇਹਾ ਪੇਂਡਸੇ ਦੇ ਨੌਕਰ ਸੁਮਿਤ ਨੂੰ ਗ੍ਰਿਫ਼ਤਾਰ ਕੀਤਾ ਹੈ।
ਨੇਹਾ ਪੇਂਡਸੇ ਲੰਬੇ ਸਮੇਂ ਤੋਂ 'ਭਾਬੀ ਘਰ ਪਰ ਹੈਂ' 'ਚ ਅਨੀਤਾ ਭਾਬੀ ਦੇ ਕਿਰਦਾਰ 'ਚ ਨਜ਼ਰ ਆ ਰਹੀ ਸੀ। ਉਸ ਨੇ ਸ਼ੋਅ ਵਿੱਚ ਸੌਮਿਆ ਟੰਡਨ ਥਾਂ ਅਨੀਤਾ ਭਾਬੀ ਦਾ ਕਿਰਦਾਰ ਨਿਭਾਇਆ ਸੀ। ਹਾਲਾਂਕਿ, ਉਸ ਨੇ ਜਲਦੀ ਹੀ ਸ਼ੋਅ ਛੱਡ ਦਿੱਤਾ।
ਦੱਸ ਦਈਏ ਕਿ 'ਭਾਬੀ ਘਰ ਪਰ ਹੈਂ' ਤੋਂ ਇਲਾਵਾ ਨੇਹਾ ਕਈ ਟੀਵੀ ਸੀਰੀਅਲ ਵਿੱਚ ਕੰਮ ਕੀਤਾ ਹੈ। ਉਸ ਨੇ 'ਮੇ ਆਈ ਕਮ ਇਨ ਮੈਡਮ', 'ਭਾਗਿਆਲਕਸ਼ਮੀ' ਅਤੇ ਹੋਰ ਕਈ ਸ਼ੋਅ ਕੀਤੇ ਹਨ। ਇਸ ਦੇ ਨਾਲ-ਨਾਲ ਉਹ ਕਈ ਹਿੰਦੀ ਅਤੇ ਮਰਾਠੀ ਫਿਲਮਾਂ ਦਾ ਵੀ ਹਿੱਸਾ ਵੀ ਰਹਿ ਚੁੱਕੀ ਹੈ।
-