ਦੀਪਿਕਾ ਪਾਦੁਕੋਣ ਨੇ ਤਿਰੂਮਲਾ ਮੰਦਰ 'ਚ ਭੈਣ ਅਨੀਸ਼ਾ ਨਾਲ ਭਗਵਾਨ ਵੈਂਕਟੇਸ਼ਵਰ ਦਾ ਆਸ਼ੀਰਵਾਦ ਲਿਆ
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫਾਈਟਰ' ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਆਪਣੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹਾਲ ਹੀ 'ਚ ਦੀਪਿਕਾ ਆਪਣੀ ਭੈਣ ਨਾਲ ਭਗਵਾਨ ਵੈਂਕਟੇਸ਼ਵਰ ਦੇ ਦਰਸ਼ਨਾਂ ਲਈ ਤਿਰੂਮਲਾ ਮੰਦਰ ਪਹੁੰਚੀ, ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਦੀਪਿਕਾ ਪਾਦੁਕੋਣ ਨੇ ਤਿਰੂਮਲਾ ਮੰਦਰ 'ਚ ਭੈਣ ਅਨੀਸ਼ਾ ਨਾਲ ਭਗਵਾਨ ਵੈਂਕਟੇਸ਼ਵਰ ਦਾ ਆਸ਼ੀਰਵਾਦ ਲਿਆ
Deepika Padukone Visits Lord Venkateswara: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫਾਈਟਰ' ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ। ਆਪਣੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹਾਲ ਹੀ 'ਚ ਦੀਪਿਕਾ ਆਪਣੀ ਭੈਣ ਨਾਲ ਭਗਵਾਨ ਵੈਂਕਟੇਸ਼ਵਰ ਦੇ ਦਰਸ਼ਨਾਂ ਲਈ ਤਿਰੂਮਲਾ ਮੰਦਰ ਪਹੁੰਚੀ, ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਫਿਲਮ ਮੇਕਰਸ ਵੱਲੋਂ ਬੀਤੇ ਦਿਨੀਂ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ। ਇਸ 'ਚ ਰਿਤਿਕ ਰੌਸ਼ਨ, ਦੀਪਿਕਾ ਪਾਦੂਕੋਣ ਤੇ ਅਨਿਲ ਕਪੂਰ ਦੇ ਫਾਈਟਰ ਪਾਇਲਟ ਅਵਤਾਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਦੂਜੇ ਪਾਸੇ ਰਿਤਿਕ ਅਤੇ ਦੀਪਿਕਾ ਦੀ ਆਨਸਕ੍ਰੀਨ ਕੈਮਿਸਟਰੀ ਦੇਖ ਕੇ ਦਰਸ਼ਕ ਫਿਲਮ ਵੇਖਣ ਲਈ ਉਤਸ਼ਾਹਿਤ ਹਨ। ਇਹ ਫਿਲਮ ਅਗਲੇ ਸਾਲ ਭਾਰਤ ਦੇ ਗਣਤੰਤਰ ਦਿਵਸ 'ਤੇ 25 ਜਨਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ 'ਚ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹਾਲ ਹੀ 'ਚ ਦੀਪਿਕਾ ਪਾਦੂਕੋਣ ਆਪਣੀ ਭੈਣ ਨਾਲ ਭਗਵਾਨ ਵੈਂਕਟੇਸ਼ਵਰ ਦਾ ਆਸ਼ੀਰਵਾਦ ਲੈਣ ਪਹੁੰਚੀ ਸੀ।
ਸੋਸ਼ਲ ਮੀਡੀਆ 'ਤੇ ਦੀਪਿਕਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਦੀਪਿਕਾ ਆਪਣੀ ਭੈਣ ਅਨੀਸ਼ਾ ਨਾਲ ਭਗਵਾਨ ਵੈਂਕਟੇਸ਼ਵਰ ਦਾ ਆਸ਼ੀਰਵਾਦ ਲੈਣ ਲਈ ਤਿਰੁਮਾਲਾ ਪਹੁੰਚੀ ਹੈ। ਇਸ ਦੌਰਾਨ ਦੀਪਿਕਾ ਨੇ ਕਾਲੇ ਰੰਗ ਦਾ ਕੋ-ਆਰਡ ਸੈੱਟ ਪਹਿਨਿਆ ਸੀ ਅਤੇ ਉਸ ਦੇ ਵਾਲਾਂ ਨੂੰ ਮੈਸੀ ਬਨ ਬਣਾਇਆ ਹੋਇਆ ਸੀ।
ਦੱਸਣੋਯੋਗ ਹੈ ਕਿ ਇਹ ਮੰਦਰ ਭਗਵਾਨ ਵਿਸ਼ਨੂੰ ਦੇ ਰੂਪ ਵੈਂਕਟੇਸ਼ਵਰ ਨੂੰ ਸਮਰਪਿਤ ਹੈ, ਜਿਨ੍ਹਾਂ ਨੂੰ ਕਲਯੁਗ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਉਣ ਲਈ ਧਰਤੀ 'ਤੇ ਅਵਤਾਰ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਪਵਿੱਤਰ ਸਥਾਨ ਦਾ ਨਾਮ ਕਲਿਯੁਗ ਵੈਕੁੰਠ ਪਿਆ। ਸਥਾਨਕ ਦੇਵਤਾ ਨੂੰ ਕਲਯੁਗ ਪ੍ਰਤੀਕਸ਼ਾ ਦੈਵਮ ਵਜੋਂ ਜਾਣਿਆ ਜਾਂਦਾ ਹੈ। ਅਜਿਹੇ 'ਚ ਦੀਪਿਕਾ ਨੇ ਇੱਥੇ ਪਹੁੰਚ ਕੇ ਆਪਣੀ ਫਿਲਮ ਦੀ ਸਫਲਤਾ ਲਈ ਭਗਵਾਨ ਤੋਂ ਅਸ਼ੀਰਵਾਦ ਲਿਆ ਤੇ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
