Eid Al Adha 2024: ਸ਼ਾਹਰੁਖ ਖਾਨ ਨੇ ਮੰਨਤ ਦੇ ਬਾਹਰ ਆਏ ਫੈਨਜ਼ ਦਾ ਕੀਤਾ ਧੰਨਵਾਦ, ਫੈਨਜ਼ ਨੂੰ ਦਿੱਤੀ ਈਦ ਅਲ ਅਜ਼ਹਾ ਦੀ ਮੁਬਾਰਕਬਾਦ
ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਨੇ 'ਮੰਨਤ' ਤੋਂ ਬਾਹਰ ਆ ਕੇ ਫੈਨਜ਼ ਨੂੰ ਬਕਰੀਦ ਦੀ ਵਧਾਈ ਦਿੱਤੀ। ਕਿੰਗ ਖਾਨ ਨੇ ਆਪਣੇ ਫੈਨਜ਼ ਦਾ ਧੰਨਵਾਦ ਵੀ ਕੀਤਾ। ਅਦਾਕਾਰ ਦੀ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ।
Eid Al Adha 2024: ਸ਼ਾਹਰੁਖ ਖਾਨ ਨੇ ਮੰਨਤ ਦੇ ਬਾਹਰ ਆਏ ਫੈਨਜ਼ ਦਾ ਕੀਤਾ ਧੰਨਵਾਦ, ਫੈਨਜ਼ ਨੂੰ ਦਿੱਤੀ ਈਦ ਅਲ ਅਜ਼ਹਾ ਦੀ ਮੁਬਾਰਕਬਾਦ
Shah Rukh Khan Eid Wishes to Fans: ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਨੇ 'ਮੰਨਤ' ਤੋਂ ਬਾਹਰ ਆ ਕੇ ਫੈਨਜ਼ ਨੂੰ ਬਕਰੀਦ ਦੀ ਵਧਾਈ ਦਿੱਤੀ। ਕਿੰਗ ਖਾਨ ਨੇ ਆਪਣੇ ਫੈਨਜ਼ ਦਾ ਧੰਨਵਾਦ ਵੀ ਕੀਤਾ। ਅਦਾਕਾਰ ਦੀ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਆਪਣੇ ਚਾਹੁਣ ਵਾਲਿਆਂ ਨੂੰ ਗ੍ਰੀਟ ਕਰਨ ਜਾਂ ਸਪੈਸ਼ਲ ਫੀਲ ਕਰਵਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਕਿੰਗ ਖਾਨ ਨੂੰ ਅਕਸਰ ਹੀ ਖਾਸ ਮੌਕਿਆਂ ਉੱਤੇ ਮੰਨਤ ਦੇ ਬਾਹਰ ਆ ਕੇ ਫੈਨਜ਼ ਨਾਲ ਰੁਬਰੂ ਹੁੰਦੇ ਹੋਏ ਵੇਖਿਆ ਜਾ ਸਕਦਾ ਹੈ।
ਅੱਜ ਈਦ ਅਲ ਅਜ਼ਹਾ ਯਾਨੀ ਕਿ ਬਕਰੀਦ ਦੇ ਮੌਕੇ ਉੱਤੇ ਵੀ ਸ਼ਾਹਰੁਖ ਖਾਨ ਨੇ ਆਪਣੇ ਫੈਨਜ਼ ਨੂੰ ਮੰਨਤ ਤੋਂ ਬਾਹਰ ਆ ਕੇ ਵਧਾਈ ਦਿੱਤੀ। ਇਸ ਦੌਰਾਨ ਕਿੰਗ ਖਾਨ ਆਪਣੀ ਫਿਲਮਾਂ ਨੂੰ ਲੈ ਕੇ ਮਿਲੇ ਪਿਆਰ ਲਈ ਵੀ ਧੰਨਵਾਦ ਕਰਦੇ ਨਜ਼ਰ ਆਏ।
ਸ਼ਾਹਰੁਖ ਖਾਨ ਦੀ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ 'ਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਹਰੁਖ ਨੇ ਚਿੱਟੇ ਰੰਗ ਦਾ ਪਠਾਨੀ ਸਟਾਈਲ ਕੁਰਤਾ ਪਜਾਮ ਪਹਿਨੀਆ ਹੋਇਆ ਹੈ। ਕਿੰਗ ਖਾਨ ਆਪਣੇ ਬੰਗਲੇ ਮੰਨਤ ਦੀ ਬਾਲਕਨੀ ਵਿੱਚ ਖੜੇ ਹੋ ਕੇ ਫੈਨਜ਼ ਦਾ ਸਤਿਕਾਰ ਕਰਦੇ ਤੇ ਉਨ੍ਹਾਂ ਉੱਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : Eid Al Adha 2024 : ਦੇਸ਼ ਭਰ 'ਚ ਮੁਸਲਿਮ ਭਾਈਚਾਰੇ ਵੱਲੋਂ ਮਨਾਇਆ ਜਾ ਰਿਹਾ ਹੈ ਈਦ ਅਲ ਅਜ਼ਹਾ ਦਾ ਤਿਉਹਾਰ
ਫੈਨਜ਼ ਅਦਾਕਾਰ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਇਸ ਉੱਤੇ ਕਮੈਂਟ ਦੇ ਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਫੈਨ ਨੇ ਲਿਖਿਆ, ਈਦ ਪੂਰੀ ਹੋ ਗਈ ਮੇਰੀ। ਕਿੰਗ ਖਾਨ ਦੇ ਫੈਨਜ਼ ਨੂੰ ਮਿਲਣ ਆਈ ਫੈਨਜ਼ ਦੀ ਭੀੜ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
