Kiara Advani: ਰਿਟਰੀਟ ਸੈਰਾਮਨੀ ਵੇਖਣ ਅਟਾਰੀ ਬਾਰਡਰ ਪਹੁੰਚੀ ਅਦਾਕਾਰਾ ਕਿਆਰਾ ਅਡਵਾਨੀ, ਤਸਵੀਰਾਂ ਹੋਈਆਂ ਵਾਇਰਲ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ (Kiara Advani) ਹਾਲ ਹੀ ਵਿੱਚ ਅੰਮ੍ਰਿਤਸਰ 'ਚ ਸਥਿਤ ਅਟਾਰੀ ਬਾਰਡਰ ਪਹੁੰਚੀ । ਕਿਆਰਾ ਨੂੰ ਦੇਰ ਸ਼ਾਮ ਅਟਾਰੀ ਸਰਹੱਦ 'ਤੇ ਰਿਟਰੀਟ ਸੈਰਾਮਨੀ ਦਾ ਆਨੰਦ ਮਾਣਦੇ ਹੋਏ ਦੇਖਦਿਆਂ ਦੇਖਿਆ ਗਿਆ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਕਿਆਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਅਤੇ ਸ਼ਾਮ ਦੇ ਰਿਟਰੀਟ 'ਤੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ।
Kiara Advani: ਰਿਟਰੀਟ ਸੈਰਾਮਨੀ ਵੇਖਣ ਅਟਾਰੀ ਬਾਰਡਰ ਪਹੁੰਚੀ ਅਦਾਕਾਰਾ ਕਿਆਰਾ ਅਡਵਾਨੀ, ਤਸਵੀਰਾਂ ਹੋਈਆਂ ਵਾਇਰਲ
Kiara Advani at Attari Border: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ (Kiara Advani) ਹਾਲ ਹੀ ਵਿੱਚ ਅੰਮ੍ਰਿਤਸਰ 'ਚ ਸਥਿਤ ਅਟਾਰੀ ਬਾਰਡਰ ਪਹੁੰਚੀ । ਕਿਆਰਾ ਨੂੰ ਦੇਰ ਸ਼ਾਮ ਅਟਾਰੀ ਸਰਹੱਦ 'ਤੇ ਰਿਟਰੀਟ ਸੈਰਾਮਨੀ ਦਾ ਆਨੰਦ ਮਾਣਦੇ ਹੋਏ ਦੇਖਦਿਆਂ ਦੇਖਿਆ ਗਿਆ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਕਿਆਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਅਤੇ ਸ਼ਾਮ ਦੇ ਰਿਟਰੀਟ 'ਤੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ।

29 ਜੂਨ ਨੂੰ ਸੱਤਿਆਪ੍ਰੇਮ ਕੀ ਕਥਾ ਰਿਲੀਜ਼ ਹੋਣ ਤੋਂ ਬਾਅਦ, ਕਿਆਰਾ ਅਡਵਾਨੀ ਕਾਫ਼ੀ ਸਮਾਂ ਆਰਾਮ ਨਾਲ ਬਿਤਾ ਰਹੀ ਹੈ ਅਤੇ ਇੰਟਰਵਿਊਆਂ ਅਤੇ ਵਿਸ਼ੇਸ਼ ਸ਼ੂਟ ਵਿੱਚ ਦਿਖਾਈ ਦੇ ਰਹੀ ਹੈ। ਉਹ ਇੱਕ ਸ਼ੂਟ ਦੇ ਸਿਲਸਿਲੇ ਵਿੱਚ ਅੰਮ੍ਰਿਤਸਰ ਵੀ ਪਹੁੰਚੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਅੰਮ੍ਰਿਤਸਰ ਪੁੱਜੀ ਕਿਆਰਾ ਅੱਜ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਐਸਐਫ ਦੇ ਜਵਾਨਾਂ ਨਾਲ ਸਮਾਂ ਬਤੀਤ ਕੀਤਾ।
ਇਸ ਦੌਰਾਨ ਰਿਟਰੀਟ ਸੈਰਾਮਨੀ ਦੇ ਦੌਰਾਨ ਬੀ.ਐਸ.ਐਫ ਨੇ ਕਿਆਰਾ ਨੂੰ ਗੈਸਟ ਆਫ ਆਨਰ ਨਾਲ ਸਨਮਾਨਿਤ ਵੀ ਕੀਤਾ। ਕਿਆਰਾ ਅਡਵਾਨੀ ਰਿਟਰੀਟ ਸੈਰਾਮਨੀ ਦੇਖ ਕੇ ਕਾਫੀ ਖੁਸ਼ ਨਜ਼ਰ ਆਈ। ਇੰਨਾ ਹੀ ਨਹੀਂ ਕਿਆਰਾ ਅਡਵਾਨੀ ਦਾ ਆਉਣਾ ਰਿਟਰੀਟ ਦੇਖਣ ਆਏ ਸੈਲਾਨੀਆਂ ਲਈ ਵੀ ਸਰਪ੍ਰਾਈਜ਼ ਸੀ। ਕਿਆਰਾ ਨੂੰ ਦੇਖ ਕੇ ਸੈਲਾਨੀ ਵੀ ਕਾਫੀ ਖੁਸ਼ ਹੋਏ।

ਕਿਆਰਾ ਨੇ ਬੀਐਸਐਫ ਅਧਿਕਾਰੀਆਂ ਦੇ ਨਾਲ ਬੈਠ ਕੇ ਉਨ੍ਹਾਂ ਨੇ ਰਿਟਰੀਟ ਸੈਰਾਮਨੀ ਦੇਖੀ ਅਤੇ ਫਿਰ ਬੀਐਸਐਫ ਜਵਾਨਾਂ ਨਾਲ ਤਸਵੀਰਾਂ ਖਿੱਚੀਆਂ। ਕਿਆਰਾ ਅਡਵਾਨੀ ਇਸ ਦੌਰਾਨ ਫੈਨਜ਼ ਨਾਲ ਰੁਬਰੂ ਹੁੰਦੀ ਹੋਈ ਵੀ ਨਜ਼ਰ ਆਈ ਤੇ ਉਸ ਨੇ ਫੈਨਜ਼ ਨਾਲ ਜਮ ਕੇ ਤਸਵੀਰਾਂ ਖਿਚਵਾਇਆਂ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
