Kirti Sanon Birthday : ਜਾਣੋ ਇੱਕ ਸਾਧਾਰਨ ਕੁੜੀ ਆਪਣੀ ਮਿਹਨਤ ਨਾਲ ਕਿੰਝ ਬਣੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ
ਕ੍ਰਿਤੀ ਸੈਨਨ ਨੂੰ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ਉੱਤੇ ਆਓ ਜਾਣਦੇ ਹਾਂ ਅਦਾਕਾਰਾ ਦੇ ਜਨਮ ਤੋਂ ਲੈ ਕੇ ਉਸ ਦੇ ਹੀਰੋਈਨ ਬਨਣ ਤੱਕ ਦੀ ਕਹਾਣੀ ਤੇ ਉਸ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ ਬਾਰੇ।
Kirti Sanon Birthday : ਜਾਣੋ ਇੱਕ ਸਾਧਾਰਨ ਕੁੜੀ ਆਪਣੀ ਮਿਹਨਤ ਨਾਲ ਕਿੰਝ ਬਣੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ
Happy Birthday Kriti Sanon : ਕ੍ਰਿਤੀ ਸੈਨਨ ਨੂੰ ਅੱਜ ਬਾਲੀਵੁੱਡ ਵਿੱਚ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਜ ਉਹ ਫਿਲਮ ਇੰਡਸਟਰੀ ਦੀਆਂ ਚੋਟੀ ਦੀਆਂ ਅਭਿਨੇਤਰੀਆਂ 'ਚ ਗਿਣੀ ਜਾਂਦੀ ਹੈ ਪਰ ਬਾਲੀਵੁੱਡ ਦਾ ਇਹ ਸਫਰ ਉਸ ਲਈ ਬਿਲਕੁਲ ਵੀ ਆਸਾਨ ਨਹੀਂ ਰਿਹਾ। ਆਓ ਅੱਜ ਤੁਹਾਨੂੰ ਕ੍ਰਿਤੀ ਦੇ ਜਨਮਦਿਨ 'ਤੇ ਉਨ੍ਹਾਂ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ ਦੱਸਦੇ ਹਾਂ।ਕ੍ਰਿਤੀ ਸੈਨਨ ਦਾ ਜਨਮ ਤੇ ਪੜ੍ਹਾਈ
ਕ੍ਰਿਤੀ ਸੈਨਨ ਦਾ ਜਨਮ 27 ਜੁਲਾਈ 1990 ਨੂੰ ਦਿੱਲੀ ਵਿੱਚ ਹੋਇਆ ਸੀ। ਉਸ ਨੇ ਨੋਇਡਾ ਕਾਲਜ ਤੋਂ ਬੀ.ਟੈੱਕ ਕਰਕੇ ਇੰਜੀਨੀਅਰਿੰਗ ਕੀਤੀ, ਪਰ ਇਸ ਇੰਜੀਨੀਅਰ ਦੀ ਕਿਸਮਤ ਫ਼ਿਲਮ ਸਟਾਰ ਬਣ ਗਈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਬਾਲੀਵੁੱਡ ਵਿੱਚ ਕੰਮ ਕਰਨ ਤੋਂ ਪਹਿਲਾਂ, ਕ੍ਰਿਤੀ ਨੇ ਸਾਊਥ ਫਿਲਮ ਇੰਡਸਟਰੀ ਦੇ ਸੁਪਰਸਟਾਰ ਮਹੇਸ਼ ਬਾਬੂ ਦੇ ਨਾਲ ਇੱਕ ਤੇਲਗੂ ਮਨੋਵਿਗਿਆਨਕ ਥ੍ਰਿਲਰ 'ਨੇਨੋਕਾਦਿਨ' ਕੀਤੀ ਸੀ।
ਕ੍ਰਿਤੀ ਸੈਨਨ ਦੀ ਬਾਲੀਵੁੱਡ ਵਿੱਚ ਐਂਟਰੀ
ਕ੍ਰਿਤੀ ਸੈਨਨ ਨੇ 2014 'ਚ ਟਾਈਗਰ ਸ਼ਰੌਫ ਨਾਲ ਫਿਲਮ 'ਹੀਰੋਪੰਤੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਉਹ 'ਲੁਕਾ ਛੁਪੀ', 'ਦਿਲਵਾਲੇ' ਅਤੇ 'ਬੱਚਨ ਪਾਂਡੇ' ਵਰਗੀਆਂ ਫਿਲਮਾਂ 'ਚ ਨਜ਼ਰ ਆਈ। ਫਿਲਮ ਤੋਂ ਫਿਲਮ ਤੱਕ ਉਸਦੀ ਅਦਾਕਾਰੀ ਵਿੱਚ ਸੁਧਾਰ ਹੁੰਦਾ ਗਿਆ।
ਵੱਖਰੇ ਕਿਰਦਾਰ ਨਿਭਾਉਣ ਲਈ ਮਸ਼ਹੂਰ ਹੈ ਕ੍ਰਿਤੀ ਸੈਨਨ
ਕ੍ਰਿਤੀ ਸੈਨਨ ਨੇ ਆਪਣੇ ਦਮ 'ਤੇ ਕਈ ਫਿਲਮਾਂ ਹਿੱਟ ਕੀਤੀਆਂ ਹਨ। ਇਨ੍ਹਾਂ 'ਚ 'ਬਰੇਲੀ ਕੀ ਬਰਫੀ', 'ਲੁਕਾ ਛੁਪੀ' ਅਤੇ 'ਮਿਮੀ' ਸ਼ਾਮਲ ਹਨ। ਉਹ ਆਪਣੀ ਹਰ ਫਿਲਮ 'ਚ ਕੁਝ ਵੱਖਰਾ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਅਦਾਕਾਰੀ ਤੋਂ ਇਲਾਵਾ ਦਰਸ਼ਕ ਉਨ੍ਹਾਂ ਦੇ ਡਾਂਸ ਦੇ ਵੀ ਦੀਵਾਨੇ ਹਨ।
ਕ੍ਰਿਤੀ ਸੈਨਨ ਦੀ ਆਮਦਨ ਤੇ ਕੁੱਲ ਨੈੱਟ ਵਰਥ
ਅਦਾਕਾਰੀ ਦੇ ਨਾਲ-ਨਾਲ ਕ੍ਰਿਤੀ ਸੈਨਨ ਨੇ ਆਪਣੀ ਮੇਕਅੱਪ ਲਾਈਨ ਵੀ ਲਾਂਚ ਕੀਤੀ ਹੈ। ਇਸ ਤੋਂ ਇਲਾਵਾ ਉਹ ਫਿਲਮਾਂ ਦਾ ਨਿਰਮਾਣ ਵੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਅਲੀਬਾਗ 'ਚ ਇਕ ਆਲੀਸ਼ਾਨ ਬੰਗਲਾ ਵੀ ਖਰੀਦਿਆ ਹੈ। ਹੌਲੀ-ਹੌਲੀ ਕ੍ਰਿਤੀ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ।ਮੀਡੀਆ ਰਿਪੋਰਟਸ ਦੇ ਮੁਤਾਬਕ , ਅਭਿਨੇਤਰੀ ਇਸ ਸਮੇਂ 82 ਕਰੋੜ ਰੁਪਏ ਦੀ ਕੁੱਲ ਜਾਇਦਾਦ ਦੀ ਮਾਲਕਨ ਹੈ! ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ! ਉਸਦੀ ਕਮਾਈ ਜ਼ਿਆਦਾਤਰ ਫਿਲਮਾਂ ਅਤੇ ਵਿਗਆਪਨ ਤੋਂ ਹੁੰਦੀ ਹੈ।
ਹੋਰ ਪੜ੍ਹੋ : ਮੁੜ ਮੁਸਬੀਤ 'ਚ ਫਸੇ ਐਲਵਿਸ਼ ਯਾਦਵ, ਕਾਸ਼ੀ ਵਿਸ਼ਵਨਾਥ ਮੰਦਰ ਦੇ ਅੰਦਰ ਤਸਵੀਰਾਂ ਖਿੱਚਣ ਲਈ ਹੋਈ ਐਫਆਈਆਰ
ਕ੍ਰਿਤੀ ਸੈਨਨ ਦਾ ਕਾਰ ਕਲੈਕਸ਼ਨ
ਕ੍ਰਿਤੀ ਸੈਨਨ ਕਈ ਸ਼ਾਨਦਾਰ ਕਾਰਾਂ ਦੀ ਮਾਲਕ ਹੈ ਅਤੇ ਉਸ ਦਾ ਸ਼ਾਨਦਾਰ ਕਾਰ ਕਲੈਕਸ਼ਨ ਉਸ ਦੇ ਲਗਜ਼ਰੀ ਲਾਈਫ ਸਟਾਈਲ ਨੂੰ ਦਰਸਾਉਂਦਾ ਹੈ। ਉਸ ਕੋਲ ਇਸ ਸਮੇਂ ਇੱਕ ਸ਼ਾਨਦਾਰ ਮਰਸਡੀਜ਼-ਮੇਬਾਚ GLS-600 (2.43 ਕਰੋੜ ਰੁਪਏ ਦੀ ਕੀਮਤ), ਇੱਕ ਆਡੀ Q7 (ਕੀਮਤ 82.37 ਲੱਖ ਰੁਪਏ ਲਗਭਗ), ਅਤੇ ਇੱਕ BMW 3-ਸੀਰੀਜ਼ 320-D (45 ਲੱਖ ਰੁਪਏ ਦੀ ਕੀਮਤ) ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
