ਅੱਜ ਹੈ ਅਦਾਕਾਰ ਸੰਜੇ ਦੱਤ ਦਾ ਜਨਮ ਦਿਨ, ਜਾਣੋ 308 ਕੁੜੀਆਂ ਦੇ ਨਾਲ ਇਸ਼ਕ ਦੇ ਨਾਲ-ਨਾਲ ਅਸਲ ਜ਼ਿੰਦਗੀ ‘ਚ ਵੀ ਕਿਵੇਂ ਖਲਨਾਇਕ ਬਣਿਆ ਅਦਾਕਾਰ
ਸੰਜੇ ਦੱਤ ਬਾਲੀਵੁੱਡ ਦੇ ਅਜਿਹੇ ਕਲਾਕਾਰ ਹਨ ਜਿਨ੍ਹਾਂ ਦਾ ਵਿਵਾਦਾਂ ਦੇ ਨਾਲ ਗਹਿਰਾ ਨਾਤਾ ਰਿਹਾ ਹੈ।ਖਲਨਾਇਕ ਦੇ ਕਿਰਦਾਰ ‘ਚ ਫ਼ਿਲਮਾਂ ‘ਚ ਅਕਸਰ ਨਜ਼ਰ ਆਉਣ ਵਾਲੇ ਸੰਜੇ ਦੱਤ ਅਸਲ ਜ਼ਿੰਦਗੀ ‘ਚ ਖਲਨਾਇਕ ਰਹਿ ਚੁੱਕੇ ਹਨ ।
ਅੱਜ ਹੈ ਅਦਾਕਾਰ ਸੰਜੇ ਦੱਤ ਦਾ ਜਨਮ ਦਿਨ, ਜਾਣੋ 308 ਕੁੜੀਆਂ ਦੇ ਨਾਲ ਇਸ਼ਕ ਦੇ ਨਾਲ-ਨਾਲ ਅਸਲ ਜ਼ਿੰਦਗੀ ‘ਚ ਵੀ ਕਿਵੇਂ ਖਲਨਾਇਕ ਬਣਿਆ ਅਦਾਕਾਰ
ਅਦਾਕਾਰ ਸੰਜੇ ਦੱਤ (Sanjay Dutt) ਦਾ ਅੱਜ ਜਨਮ ਦਿਨ (Birthday) ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਤੁਹਾਨੂੰ ਦੱਸਣ ਜਾ ਰਹੇ ਹਾਂ । ਸੰਜੇ ਦੱਤ ਬਾਲੀਵੁੱਡ ਦੇ ਅਜਿਹੇ ਕਲਾਕਾਰ ਹਨ ਜਿਨ੍ਹਾਂ ਦਾ ਵਿਵਾਦਾਂ ਦੇ ਨਾਲ ਗਹਿਰਾ ਨਾਤਾ ਰਿਹਾ ਹੈ।ਖਲਨਾਇਕ ਦੇ ਕਿਰਦਾਰ ‘ਚ ਫ਼ਿਲਮਾਂ ‘ਚ ਅਕਸਰ ਨਜ਼ਰ ਆਉਣ ਵਾਲੇ ਸੰਜੇ ਦੱਤ ਅਸਲ ਜ਼ਿੰਦਗੀ ‘ਚ ਖਲਨਾਇਕ ਰਹਿ ਚੁੱਕੇ ਹਨ ।ਮਾਂ ਨਰਗਿਸ ਤੇ ਪਿਤਾ ਸੁਨੀਲ ਦੱਤ ਦੇ ਘਰ 29 ਜੁਲਾਈ 1959 ਨੂੰ ਪੈਦਾ ਹੋਏ ਸੰਜੇ ਦੱਤ ਨੇ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਨੇ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਆਪਣੇ ਪਿਤਾ ਸੁਨੀਲ ਦੱਤ ਦੀ ਫ਼ਿਲਮ ‘ਰੇਸ਼ਮਾ ਔਰ ਸ਼ੇਰਾ’ ‘ਚ ਬਾਲ ਕਲਾਕਾਰ ਦੇ ਤੌਰ ‘ਤੇ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਜਵਾਨ ਹੋਣ ਤੋਂ ਬਾਅਦ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਬੁੱਝੋ ਤਾਂ ਜਾਣੀਏ !
ਵਿਵਾਦਾਂ ਨਾਲ ਨਾਤਾ
ਅਦਾਕਾਰ ਦਾ ਵਿਵਾਦਾਂ ਦੇ ਨਾਲ ਵੀ ਗੂੜ੍ਹਾ ਰਿਸ਼ਤਾ ਰਿਹਾ ਹੈ। ਕੋਈ ਸਮਾਂ ਸੀ ਸੰਜੇ ਦੱਤ ‘ਤੇ ਨਸ਼ੇ ਤੇ ਅੱਤਵਾਦੀਆਂ ਦੇ ਨਾਲ ਮਿਲੇ ਹੋਣ ਦੇ ਇਲਜ਼ਾਮ ਲੱਗੇ ਸਨ ਅਤੇ ਉਨ੍ਹਾਂ ਦੇ ਘਰੋਂ ਹਥਿਆਰਾਂ ਦਾ ਜ਼ਖੀਰਾ ਵੀ ਬਰਾਮਦ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕਈ ਸਾਲ ਤੱਕ ਜੇਲ੍ਹ ‘ਚ ਵੀ ਰਹਿਣਾ ਪਿਆ ਸੀ । ਉਨ੍ਹਾਂ ਨੂੰ ਜ਼ਿੰਦਗੀ ‘ਚ ਕਈ ਉਤਰਾਅ ਚੜਾਅ ਦਾ ਸਾਹਮਣਾ ਵੀ ਕਰਨਾ ਪਿਆ ਹੈ।

ਹੋਰ ਪੜ੍ਹੋ : ਸ੍ਰੀ ਗੁਰੁ ਹਰਿਕ੍ਰਿਸ਼ਨ ਸਾਹਿਬ ਜੀ ਦਾ ਅੱਜ ਹੈ ਪ੍ਰਕਾਸ਼ ਪੁਰਬ, ਦਰਸ਼ਨ ਔਲਖ ਸਣੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ
ਸੰਜੇ ਦੱਤ ਦੀ ਨਿੱਜੀ ਜ਼ਿੰਦਗੀ
ਸੰਜੇ ਦੱਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਵੀ ਕਾਫੀ ਉਥਲ ਪੁਥਲ ਵਾਲੀ ਰਹੀ ਹੈ। ਉਨ੍ਹਾਂ ਨੇ ਪਹਿਲਾ ਵਿਆਹ ਰਿਚਾ ਦੇ ਨਾਲ ਕੀਤਾ ਸੀ । ਪਰ ਕੈਂਸਰ ਕਾਰਨ ਉਸ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਜ਼ਿੰਦਗੀ ‘ਚ ਅੱਗੇ ਵੱਧਦੇ ਹੋਏ ਸੰਜੇ ਦੱਤ ਨੇ ਦੂਜਾ ਵਿਆਹ ਕੀਤਾ । ਪਰ ਦੂਜਾ ਵਿਆਹ ਵੀ ਜ਼ਿਆਦਾ ਦਿਨ ਤੱਕ ਨਹੀਂ ਟਿਕ ਪਾਇਆ ਅਤੇ ਦੋਵਾਂ ਦਾ ਤਲਾਕ ਹੋ ਗਿਆ। ਜਿਸ ਤੋਂ ਬਾਅਦ ਅਦਾਕਾਰ ਸੰਜੇ ਦੱਤ ਨੇ ਸੀ ਗ੍ਰੇਡ ਫ਼ਿਲਮਾਂ ‘ਚ ਕੰਮ ਕਰਨ ਵਾਲੀ ਤੇ ਕਈ ਆਈਟਮ ਸੌਂਗਸ ‘ਚ ਕੰਮ ਕਰਨ ਵਾਲੀ ਮਾਨਿਅਤਾ ਦੇ ਨਾਲ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।ਕਿਉਂਕਿ ਦੋਵਾਂ ਦੀ ਉਮਰ ‘ਚ 21 ਸਾਲਾਂ ਦਾ ਅੰਤਰ ਸੀ। ਮਾਨਿਅਤਾ ਤੇ ਸੰਜੇ ਦੱਤ ਦੇ ਦੋ ਬੱਚੇ ਹਨ । ਇੱਕ ਧੀ ਤੇ ਇੱਕ ਪੁੱਤਰ, ਇਸ ਤੋਂ ਇਲਾਵਾ ਰਿਚਾ ਤੋਂ ਉਨ੍ਹਾਂ ਦੀ ਵੱਡੀ ਧੀ ਵੀ ਹੈ।

ਸੰਜੇ ਦੱਤ ਦਾ ਸੀ 308 ਕੁੜੀਆਂ ਨਾਲ ਰਿਸ਼ਤਾ
ਸੰਜੇ ਦੱਤ ਦੀ ਬਾਇਓਪਿਕ ਵੀ ਬਣ ਚੁੱਕੀ ਹੈ । ਇਸ ਦੌਰਾਨ ਸੰਜੇ ਦੱਤ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਵੀ ਕੀਤੇ ਸਨ । ਅਦਾਕਾਰ ਨੇ ਆਪਣੀ ਲਵ ਲਾਈਫ ਦੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਉਸ ਦੇ 308 ਕੁੜੀਆਂ ਦੇ ਨਾਲ ਰਿਸ਼ਤੇ ਸਨ।ਇਸ ਦੀ ਸ਼ੁਰੂਆਤ ਟੀਨਾ ਮੁਨੀਮ ਦੇ ਨਾਲ ਅਫੇਅਰ ਤੋਂ ਸ਼ੁਰੂ ਹੋਈ ਸੀ।ਇਸ ਤੋਂ ਇਲਾਵਾ ਅਦਾਕਾਰ ਦਾ ਨਾਮ ਰੇਖਾ ਅਤੇ ਮਾਧੁਰੀ ਦੀਕਸ਼ਿਤ ਵਰਗੀਆਂ ਟੌਪ ਦੀਆਂ ਅਭਿਨੇਤਰੀਆਂ ਦੇ ਨਾਲ ਵੀ ਜੁੜਿਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
