Sunny Deol: ਸੰਨੀ ਦਿਓਲ ਨੇ ਆਪਣੇ ਜਨਮਦਿਨ 'ਤੇ ਕੱਟਿਆ 525 ਕਰੋੜ ਰੁਪਏ ਦਾ ਸਪੈਸ਼ਲ ਕੇਕ, ਵੇਖੋ ਵੀਡੀਓ
ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਹਾਲ ਹੀ 'ਚ ਆਪਣਾ 66ਵਾਂ ਜਨਮਦਿਨ ਮਨਾਇਆ। ਇਸ ਖਾਸ ਮੌਕੇ 'ਤੇ ਫਿਲਮ ਸਟਾਰ ਨੇ ਆਪਣੇ ਪੁੱਤਰਾਂ ਰਾਜਵੀਰ ਅਤੇ ਕਰਨ ਦਿਓਲ ਦੇ ਨਾਲ ਮੀਡੀਆ ਅਤੇ ਪ੍ਰਸ਼ੰਸਕਾਂ ਨਾਲ ਆਪਣਾ ਜਨਮਦਿਨ ਮਨਾਇਆ। ਸੁਪਰਸਟਾਰ ਸੰਨੀ ਦਿਓਲ ਨੇ ਇਸ ਦੌਰਾਨ 525 ਨੰਬਰ ਦਾ ਵਿਸ਼ਾਲ ਕੇਕ ਕੱਟਿਆ।
Sunny Deol: ਸੰਨੀ ਦਿਓਲ ਨੇ ਆਪਣੇ ਜਨਮਦਿਨ 'ਤੇ ਕੱਟਿਆ 525 ਕਰੋੜ ਰੁਪਏ ਦਾ ਸਪੈਸ਼ਲ ਕੇਕ, ਵੇਖੋ ਵੀਡੀਓ
Sunny Deol Birthday viral video: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਹਾਲ ਹੀ 'ਚ ਆਪਣਾ 66ਵਾਂ ਜਨਮਦਿਨ ਮਨਾਇਆ। ਇਸ ਖਾਸ ਮੌਕੇ 'ਤੇ ਫਿਲਮ ਸਟਾਰ ਨੇ ਆਪਣੇ ਪੁੱਤਰਾਂ ਰਾਜਵੀਰ ਅਤੇ ਕਰਨ ਦਿਓਲ ਦੇ ਨਾਲ ਮੀਡੀਆ ਅਤੇ ਪ੍ਰਸ਼ੰਸਕਾਂ ਨਾਲ ਆਪਣਾ ਜਨਮਦਿਨ ਮਨਾਇਆ। ਸੁਪਰਸਟਾਰ ਸੰਨੀ ਦਿਓਲ ਨੇ ਇਸ ਦੌਰਾਨ 525 ਨੰਬਰ ਦਾ ਵਿਸ਼ਾਲ ਕੇਕ ਕੱਟਿਆ।
_266b7f30e4933eae0920bd24f54ebbf5_1280X720.webp)
ਅਦਾਕਾਰ ਨੇ ਗਦਰ 2 ਦਾ ਜਸ਼ਨ ਮਨਾਉਂਦੇ ਹੋਏ ਇੱਕ ਵਿਸ਼ੇਸ਼ ਚਾਕਲੇਟ ਕੇਕ ਵੀ ਕੱਟਿਆ। ਜਿਸ 'ਤੇ ਉਨ੍ਹਾਂ ਦੀ ਫਿਲਮ ਦਾ ਪੋਸਟਰ ਬਣਾਇਆ ਗਿਆ ਸੀ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ। ਜਿਸ ਦੀ ਝਲਕ ਤੁਸੀਂ ਇੱਥੇ ਦੇਖ ਸਕਦੇ ਹੋ।
525 ਨੰਬਰ ਵਾਲਾ ਇਹ ਕੇਕ ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਗਦਰ 2' ਦੇ ਕੁੱਲ ਕਲੈਕਸ਼ਨ ਨਾਲ ਸਬੰਧਤ 'ਚ ਸੀ। ਫਿਲਮ ਗਦਰ 2 ਨੇ ਹੁਣ ਤੱਕ ਬਾਕਸ ਆਫਿਸ ਤੋਂ ਕਰੀਬ 525 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
Sunny Deol Celebrate his 🎂🎊🎉 66th Birthday with media & fans !! #Sunnydeol #sunnydeolbirthdaycelebration pic.twitter.com/ur6mTFDJyQ
— Crazy 4 Bollywood 💙 (@crazy4bolly) October 19, 2023
ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋ ਬੇਟੇ ਕਰਨ ਅਤੇ ਰਾਜਬੀਰ ਦਿਓਲ ਵੀ ਨਜ਼ਰ ਆਏ। ਮੀਡੀਆ ਨਾਲ ਅਦਾਕਾਰਾ ਦੀਆਂ ਕੇਕ ਕੱਟਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸਾਹਮਣੇ ਆਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸੰਨੀ ਦਿਓਲ ਨਾਲ ਕਈ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ।
_cee832a3365f4562ee833e58af0cfcd7_1280X720.webp)
ਹੋਰ ਪੜ੍ਹੋ: Sultana Nooran : ਮਸ਼ਹੂਰ ਸੂਫੀ ਗਾਇਕਾ ਸੁਲਤਾਨਾ ਨੂਰਾਂ ਨੂੰ ਮਿਲ ਰਹੀ ਜਾਨੋਂ ਮਾਰਨ ਦੀਆਂ ਧਮਕੀਆਂ
ਇਸ ਦੌਰਾਨ ਉਨ੍ਹਾਂ ਦੇ ਬੇਟੇ ਕਰਨ ਦਿਓਲ ਅਤੇ ਰਾਜਬੀਰ ਦਿਓਲ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਆਪਣੇ ਪਿਤਾ ਨੂੰ ਕੇਕ ਖੁਆਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸੰਨੀ ਦਿਓਲ ਚਿੱਟੇ ਰੰਗ ਦੀ ਕਮੀਜ਼, ਸਿਰ 'ਤੇ ਟੋਪੀ ਅਤੇ ਚਿਹਰੇ 'ਤੇ ਕਾਲੇ ਚਸ਼ਮੇ ਪਾ ਕੇ ਕਾਫੀ ਮਜ਼ਬੂਤ ਨਜ਼ਰ ਆ ਰਹੇ ਹਨ। ਅਦਾਕਾਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
