ਬਾਡੀਗਾਰਡ ਵੱਲੋਂ ਧੱਕੇ ਮਾਰੇ ਜਾਣ ਤੋਂ ਬਾਅਦ ਸਲਮਾਨ ਖ਼ਾਨ ਨੇ ਵਿੱਕੀ ਕੌਸ਼ਲ ਨੂੰ ਪਾਈ ਜੱਫੀ…ਵਿੱਕੀ ਕੌਸ਼ਲ ਨੇ ਕਿਹਾ ‘ਬੇਕਾਰ ਦੀਆਂ…’
ਮੀਡੀਆ ‘ਚ ਵਿੱਕੀ ਕੌਸ਼ਲ ਨੂੰ ਸਲਮਾਨ ਖ਼ਾਨ ਦੇ ਬਾਡੀਗਾਰਡ ਵੱਲੋਂ ਧੱਕਾ ਮਾਰੇ ਜਾਣ ਦੀ ਖ਼ਬਰ ਤੋਂ ਬਾਅਦ ਇਸ ਮਾਮਲੇ ‘ਤੇ ਵਿੱਕੀ ਕੌਸ਼ਲ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ । ਨਿਊਜ਼ ਏਜੰਸੀ ਪੀਟੀਆਈ ਦੇ ਨਾਲ ਗੱਲਬਾਤ ਕਰਦਿਆਂ ਵਿੱਕੀ ਕੌਸ਼ਲ ਨੇ ਇਸ ਮਾਮਲੇ ‘ਤੇ ਪ੍ਰਤੀਕਰਮ ਦਿੱਤਾ ਹੈ ।
ਬਾਡੀਗਾਰਡ ਵੱਲੋਂ ਧੱਕੇ ਮਾਰੇ ਜਾਣ ਤੋਂ ਬਾਅਦ ਸਲਮਾਨ ਖ਼ਾਨ ਨੇ ਵਿੱਕੀ ਕੌਸ਼ਲ ਨੂੰ ਪਾਈ ਜੱਫੀ…ਵਿੱਕੀ ਕੌਸ਼ਲ ਨੇ ਕਿਹਾ ‘ਬੇਕਾਰ ਦੀਆਂ…’
ਸਲਮਾਨ ਖ਼ਾਨ ਦਾ ਬੀਤੇ ਦਿਨ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਨ੍ਹਾਂ ਦਾ ਬਾਡੀਗਾਰਡ ਵਿੱਕੀ ਕੌਸ਼ਲ ਨੂੰ ਧੱਕ ਕੇ ਸਾਈਡ ‘ਤੇ ਕਰਦਾ ਹੋਇਆ ਨਜ਼ਰ ਆਇਆ ਸੀ । ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਲਮਾਨ ਖ਼ਾਨ ਨੂੰ ਕਈ ਲੋਕਾਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਅਤੇ ਇਹ ਖ਼ਬਰ ਮੀਡੀਆ ‘ਚ ਜੰਗਲ ਦੀ ਅੱਗ ਵਾਂਗ ਫੈਲ ਗਈ । ਪਰ ਸਲਮਾਨ ਖ਼ਾਨ ਨੇ ਵੀ ਮੌਕਾ ਸੰਭਾਲਣ ‘ਚ ਦੇਰ ਨਹੀਂ ਲਗਾਈ । ਉਹ ਜਲਦ ਹੀ ਮੀਡੀਆ ਦੇ ਸਾਹਮਣੇ ਆਏ ਅਤੇ ਵਿੱਕੀ ਕੌਸ਼ਲ ਨੂੰ ਜੱਫੀ ਪਾ ਲਈ ।
ਵਿੱਕੀ ਕੌਸ਼ਲ ਦਾ ਰਿਐਕਸ਼ਨ
ਮੀਡੀਆ ‘ਚ ਵਿੱਕੀ ਕੌਸ਼ਲ ਨੂੰ ਸਲਮਾਨ ਖ਼ਾਨ ਦੇ ਬਾਡੀਗਾਰਡ ਵੱਲੋਂ ਧੱਕਾ ਮਾਰੇ ਜਾਣ ਦੀ ਖ਼ਬਰ ਤੋਂ ਬਾਅਦ ਇਸ ਮਾਮਲੇ ‘ਤੇ ਵਿੱਕੀ ਕੌਸ਼ਲ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ । ਨਿਊਜ਼ ਏਜੰਸੀ ਪੀਟੀਆਈ ਦੇ ਨਾਲ ਗੱਲਬਾਤ ਕਰਦਿਆਂ ਵਿੱਕੀ ਕੌਸ਼ਲ ਨੇ ਇਸ ਮਾਮਲੇ ‘ਤੇ ਪ੍ਰਤੀਕਰਮ ਦਿੱਤਾ ਹੈ । ਉਨ੍ਹਾਂ ਕਿਹਾ ਕਿ ‘ਕਈ ਵਾਰ ਗੱਲਾਂ ਬਹੁਤ ਵਧ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੋ ਵੀਡੀਓ ‘ਚ ਦਿਖਾਈ ਦੇ ਰਿਹਾ ਹੈ, ਇਨ੍ਹਾਂ ਬੇਕਾਰ ਦੀਆਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ।

ਬੀਤੇ ਦਿਨ ਸਲਮਾਨ ਖ਼ਾਨ ਨੇ ਵਿੱਕੀ ਨੂੰ ਕੀਤਾ ਸੀ ਨਜ਼ਰ ਅੰਦਾਜ਼
ਦੱਸ ਦਈਏ ਕਿ ਬੀਤੇ ਦਿਨ ਵਿੱਕੀ ਕੌਸ਼ਲ ਆਪਣੇ ਫੈਨਸ ਦੇ ਨਾਲ ਸੈਲਫੀਆਂ ਕਰਵਾ ਰਹੇ ਸਨ । ਦੂਜੇ ਪਾਸਿਓਂ ਸਲਮਾਨ ਖ਼ਾਨ ਆ ਰਹੇ ਸਨ ਤਾਂ ਰਸਤੇ ‘ਚ ਵਿੱਕੀ ਕੌਸ਼ਲ ਨੂੰ ਵੇਖ ਕੇ ਸਲਮਾਨ ਦੇ ਬਾਡੀਗਾਰਡ ਨੇ ਬਾਂਹ ਤੋਂ ਫੜ ਕੇ ਸਾਈਡ ‘ਤੇ ਕਰ ਦਿੱਤਾ ਸੀ ।

ਪਰ ਉਸ ਵੇਲੇ ਸਲਮਾਨ ਖ਼ਾਨ ਵੀ ਚੁੱਪ ਚੁਪੀਤੇ ਵਿੱਕੀ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਨਿਕਲ ਗਏ ਸਨ ।ਪਰ ਇਹ ਵੀਡੀਓ ਜਦੋਂ ਵਾਇਰਲ ਹੋਇਆ ਤਾਂ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਮੀਡੀਆ ‘ਚ ਆਉਣ ਲੱਗ ਪਈਆਂ ਸਨ । ਜਿਸ ਤੋਂ ਬਾਅਦ ਸਲਮਾਨ ਖ਼ਾਨ ਵਿੱਕੀ ਕੌਸ਼ਲ ਕੋਲ ਗਏ ਅਤੇ ਉਸ ਨੂੰ ਜੱਫੀ ਪਾ ਲਈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
