Vicky Kaushal: ਫੋਟੋਸ਼ੂਟ ਦੌਰਾਨ ਕਰਨ ਔਜਲਾ ਦੇ ਗੀਤ 'ਤੇ ਡਾਂਸ ਕਰਦੇ ਆਏ ਨਜ਼ਰ ਆਏ ਵਿੱਕੀ ਕੌਸ਼ਲ, ਵੀਡੀਓ ਹੋਈ ਵਾਇਰਲ
ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਪੰਜਾਬੀ ਗੀਤਾਂ ਪ੍ਰਤੀ ਦੀਵਾਨਗੀ ਕਿਸੇ ਕੋਲੋਂ ਲੁੱਕੀ ਨਹੀਂ ਹੋਈ। ਵਿੱਕੀ ਕੌਸ਼ਲ ਨੂੰ ਅਕਸਰ ਹੀ ਪੰਜਾਬੀ ਗੀਤ ਸੁਣਦੇ ਤੇ ਪੰਜਾਬੀ ਗੀਤਾਂ 'ਤੇ ਡਾਂਸ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਹਾਲ ਹੀ ਅਦਾਕਾਰ ਦੀ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ। ਜਿਸ 'ਚ ਉਹ ਮੁੜ ਇੱਕ ਵਾਰ ਫਿਰ ਪੰਜਾਬੀ ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
Vicky Kaushal: ਫੋਟੋਸ਼ੂਟ ਦੌਰਾਨ ਕਰਨ ਔਜਲਾ ਦੇ ਗੀਤ 'ਤੇ ਡਾਂਸ ਕਰਦੇ ਆਏ ਨਜ਼ਰ ਆਏ ਵਿੱਕੀ ਕੌਸ਼ਲ, ਵੀਡੀਓ ਹੋਈ ਵਾਇਰਲ
Vicky Kaushal danced on Karan Aujla Song: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਪੰਜਾਬੀ ਗੀਤਾਂ ਪ੍ਰਤੀ ਦੀਵਾਨਗੀ ਕਿਸੇ ਕੋਲੋਂ ਲੁੱਕੀ ਨਹੀਂ ਹੋਈ। ਵਿੱਕੀ ਕੌਸ਼ਲ ਨੂੰ ਅਕਸਰ ਹੀ ਪੰਜਾਬੀ ਗੀਤ ਸੁਣਦੇ ਤੇ ਪੰਜਾਬੀ ਗੀਤਾਂ 'ਤੇ ਡਾਂਸ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਹਾਲ ਹੀ ਅਦਾਕਾਰ ਦੀ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ। ਜਿਸ 'ਚ ਉਹ ਮੁੜ ਇੱਕ ਵਾਰ ਫਿਰ ਪੰਜਾਬੀ ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਵਿੱਕੀ ਕੌਸ਼ਲ ਜਲਦ ਹੀ ਆਪਣੀ ਨਵੀਂ ਫਿਲਮ 'ਦਿ ਗ੍ਰੇਟ ਇੰਡੀਅਨ ਫੈਮਿਲੀ' 'ਚ ਨਜ਼ਰ ਆਉਣਗੇ। ਸੋਮਵਾਰ ਨੂੰ ਵਿੱਕੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਹ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪੰਜਾਬੀ ਗਾਇਕ ਕਰਨ ਔਜਲਾ ਦੇ ਗੀਤ 'ਚੁੰਨੀ ਰੰਗ ਦੇ ਲਲਾਰੀਆ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਵਿੱਕੀ ਨੇ ਕਰਨ ਔਜਲਾ ਦੀ ਕੀਤੀ ਤਾਰੀਫ
ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਵਿੱਕੀ ਨੇ ਪੰਜਾਬੀ ਗਾਇਕ ਕਰਨ ਔਜਲਾ ਦੀ ਜਮ ਕੇ ਤਾਰੀਫ ਵੀ ਕੀਤੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਵਿੱਕੀ ਨੇ ਲਿਖਿਆ- 'ਮੈਂ ਸਿਰਫ ਇਸ ਅੰਦਾਜ਼ 'ਚ ਫੋਟੋਸ਼ੂਟ ਕਰਨਾ ਜਾਣਦਾ ਹਾਂ। ਗਾਇਕ ਦੀ ਤਾਰੀਫ ਕਰਦੇ ਹੋਏ ਵਿੱਕੀ ਨੇ ਲਿਖਿਆ- 'ਵੀਰੇ ਇਹ ਇੱਕ ਧਮਾਕੇਦਾਰ ਗੀਤ ਹੈ।' ਵਿੱਕੀ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਰਨ ਔਜਲਾ ਨੇ ਵੀ ਲਿਖਿਆ- 'ਕਿਰਪਾ ਕਰਕੇ ਮੈਨੂੰ ਇਹ ਡਾਂਸ ਮੂਵ ਸਿਖਾਓ।'
ਹੋਰ ਪੜ੍ਹੋ: Sunny Deol: ਸੰਨੀ ਦਿਓਲ ਇਸ ਗੰਭੀਰ ਬਿਮਾਰੀ ਨਾਲ ਹਨ ਪੀੜ੍ਹਤ, ਅਦਾਕਾਰ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
ਵਿੱਕੀ ਕੌਸ਼ਲ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵਿੱਕੀ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਫੈਨਜ਼ ਵਿੱਕੀ ਦੇ ਡਾਂਸ ਮੂਵਜ਼ ਦੇ ਦੀਵਾਨੇ ਹੋਏ ਹਨ, ਇਸ ਤੋਂ ਪਹਿਲਾਂ ਫਿਲਮ 'ਜ਼ਾਰਾ ਹਟਕੇ ਜ਼ਾਰਾ ਬਚਕੇ' ਦੇ ਪ੍ਰਮੋਸ਼ਨ ਦੌਰਾਨ ਵਿੱਕੀ ਦਾ ਡਾਂਸ ਵੀਡੀਓ ਵਾਇਰਲ ਹੋਇਆ ਸੀ। ਦਰਅਸਲ ਵਿੱਕੀ ਅਤੇ ਸਾਰਾ ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਆਏ ਸਨ, ਜਿਸ ਦੌਰਾਨ ਵਿੱਕੀ ਨੇ ਪ੍ਰਸ਼ੰਸਕਾਂ ਦੀ ਬੇਨਤੀ 'ਤੇ ਪੰਜਾਬੀ ਗੀਤ 'ਓਬਸੈਸਡ' 'ਤੇ ਡਾਂਸ ਕੀਤਾ। ਵਿੱਕੀ ਦੇ ਡਾਂਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਗਿਆ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
