ਅਦਾਕਾਰਾ ਹਿਮਾਨੀ ਸ਼ਿਵਪੁਰੀ ਨੇ ਦਿਖਾਈ ਮਸੂਰੀ ਸਥਿਤ ਆਪਣੇ ਪੁਰਾਣੇ ਘਰ ਦੀ ਝਲਕ, ਖੂਬਸੂਰਤ ਪਹਾੜੀਆਂ ‘ਚ ਬਣਿਆ ਹੈ ਅਦਾਕਾਰਾ ਦਾ ਘਰ

ਅਦਾਕਾਰਾ ਹਿਮਾਨੀ ਸ਼ਿਵਪੁਰੀ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪੁਰਾਣੇ ਘਰ ਨੂੰ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਅਦਾਕਾਰਾ ਨੇ ਹੋਰ ਵੀਡੀਓ ਵੀ ਸਾਂਝੇ ਕੀਤੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਫੈਨਸ ਨੂੰ ਆਪਣੇ ਘਰ ਦਾ ਹਰ ਕੋਨਾ ਵਿਖਾਉਂਦੀ ਹੈ ।

Written by  Shaminder   |  June 16th 2023 05:59 PM  |  Updated: June 16th 2023 05:59 PM

ਅਦਾਕਾਰਾ ਹਿਮਾਨੀ ਸ਼ਿਵਪੁਰੀ ਨੇ ਦਿਖਾਈ ਮਸੂਰੀ ਸਥਿਤ ਆਪਣੇ ਪੁਰਾਣੇ ਘਰ ਦੀ ਝਲਕ, ਖੂਬਸੂਰਤ ਪਹਾੜੀਆਂ ‘ਚ ਬਣਿਆ ਹੈ ਅਦਾਕਾਰਾ ਦਾ ਘਰ

ਅਦਾਕਾਰਾ ਹਿਮਾਨੀ ਸ਼ਿਵਪੁਰੀ (Himani Shivpuri)  ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪੁਰਾਣੇ ਘਰ ਨੂੰ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਅਦਾਕਾਰਾ ਨੇ ਹੋਰ ਵੀਡੀਓ ਵੀ ਸਾਂਝੇ ਕੀਤੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਫੈਨਸ ਨੂੰ ਆਪਣੇ ਘਰ ਦਾ ਹਰ ਕੋਨਾ ਵਿਖਾਉਂਦੀ ਹੈ ।

ਹੋਰ ਪੜ੍ਹੋ : ਅਦਾਕਾਰਾ ਨਿਸ਼ਾ ਬਾਨੋ ਦੇ ਪਿਤਾ ਦਾ ਹੋਇਆ ਦਿਹਾਂਤ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ

ਅੰਦਰ ਵੜਦਿਆਂ ਹੀ ਉਹ ਸਭ ਤੋਂ ਪਹਿਲਾਂ ਫੁੱਲਾਂ ਨੂੰ ਵਿਖਾ ਰਹੀ ਹੈ । ਇਸ ਤੋਂ ਬਾਅਦ ਉਹ ਆਪਣੇ ਮੰਮੀ ਪਾਪਾ ਦੀ ਤਸਵੀਰ ਵਿਖਾਉਂਦੀ ਹੈ । ਜਿਸ ਤੋਂ ਬਾਅਦ ਉਹ ਆਪਣੇ ਬੈੱਡਰੂਮ ਅਤੇ ਬਾਲਕਨੀ ਦੇ ਜ਼ਰੀਏ ਹਸੀਨ ਵਾਦੀਆਂ ਦਾ ਦ੍ਰਿਸ਼ ਵੀ ਵਿਖਾ ਰਹੀ ਹੈ । ਇਸ ਤੋਂ ਇਲਾਵਾ ਅਦਾਕਾਰਾ ਨੇ ਹੋਰ ਵੀ ਕਈ ਵੀਡੀਓਜ਼ ਸਾਂਝੇ ਕੀਤੇ ਹਨ । 

ਹਿਮਾਨੀ ਸ਼ਿਵਪੁਰੀ ਦਾ ਜਨਮ ਦੇਹਰਾਦੂਨ ‘ਚ ਹੋਇਆ ਸੀ 

ਅਦਾਕਾਰਾ ਹਿਮਾਨੀ ਸ਼ਿਵਪੁਰੀ ਦਾ ਜਨਮ ਦੇਹਰਾਦੂਨ ‘ਚ ਹੋਇਆ ਸੀ । ਉਨ੍ਹਾਂ ਦੇ ਪਿਤਾ ਜੀ ਦਾ ਨਾਮ ਡਾਕਟਰ ਹਰੀਦੱਤ ਭੱਟ ਸ਼ੈਲੇਸ਼ ਹੈ । ਜੋ ਕਿ ਇੱਕ ਮਸ਼ਹੂਰ ਲੇਖਕ ਰਹੇ ਹਨ ।

ਅਦਾਕਾਰਾ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਂਕ ਸੀ ਅਤੇ ਸਕੂਲ ਅਤੇ ਕਾਲਜ ਸਮੇਂ ਤੋਂ ਹੀ ਉਨ੍ਹਾਂ ਨੇ ਇਸ ‘ਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ ਉਨ੍ਹਾਂ ਦਾ ਇਹ ਸ਼ੌਂਕ ਵੱਧਦਾ ਗਿਹਆ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਇਸੇ ਖੇਤਰ ‘ਚ ਅੱਗੇ ਵੱਧਣ ਦਾ ਫੈਸਲਾ ਲਿਆ । ਅਦਾਕਾਰਾ ਨੇ ਨੈਸ਼ਨਲ ਸਕੂਲ ਆਫ ਡਰਾਮਾ ‘ਚ ਐਡਮਿਸ਼ਨ ਲਈ ਅਤੇ ਥੀਏਟਰ ਦਾ ਲੰਮਾ ਤਜ਼ਰਬਾ ਉਨ੍ਹਾਂ ਨੂੰ ਹੈ। ਅਦਾਕਾਰਾ ਨੇ ਇਸ ਤੋਂ ਬਾਅਦ ਸਤੀਸ਼ ਕੌਸ਼ਿਕ, ਫਾਰੁਖ ਸ਼ੇਖ ਸਣੇ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network