Thursday, 28th of May 2026

ਕਰਣ ਔਜਲਾ ਦੀ ਅਨਮੋਲ ਬਿਸ਼ਨੋਈ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਲਕੌਰ ਸਿੱਧੂ ਦਾ ਪਹਿਲਾ ਬਿਆਨ ਆਇਆ ਸਾਹਮਣੇ

ਬਲਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਸਭ ਇੱਕੋ ਜਿਹੇ ਲੱਗਦੇ ਹਨ । ਜਦੋਂ ਕਿਤੇ ਸ਼ੋਅ ਕਰਨਾ ਹੁੰਦਾ ਹੈ ਤਾਂ ਉਸ ਵਿਅਕਤੀ ਦੀ ਕੀ ਇੱਜ਼ਤ ਅਤੇ ਮਾਣ ਹੈ, ਇਹ ਸਭ ਨੂੰ ਪਤਾ ਹੁੰਦਾ ਹੈ।

Reported by: PTC Punjabi Desk | Edited by: Shaminder  |  April 19th 2023 05:45 PM |  Updated: April 19th 2023 05:45 PM

ਕਰਣ ਔਜਲਾ ਦੀ ਅਨਮੋਲ ਬਿਸ਼ਨੋਈ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਲਕੌਰ ਸਿੱਧੂ ਦਾ ਪਹਿਲਾ ਬਿਆਨ ਆਇਆ ਸਾਹਮਣੇ

ਕਰਣ ਔਜਲਾ (Karan Aujla) ਦੇ ਨਾਲ ਲਾਰੈਂਸ ਬਿਸ਼ਨੋਈ ਦੇ ਭਰਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ । ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਬਿਆਨ ਕਿਸੇ ਨਿੱਜੀ ਚੈਨਲ ਨੂੰ ਦਿੱਤਾ ਹੈ । ਬਲਕੌਰ ਸਿੱਧੂ ਦੇ ਵੱਲੋਂ ਦਿੱਤਾ ਗਿਆ ਇਹ ਬਿਆਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । 

ਹੋਰ ਪੜ੍ਹੋ :  ਪ੍ਰਮੋਸ਼ਨ ਦੌਰਾਨ ਅਜਿਹੀ ਡਰੈੱਸ ਪਾ ਕੇ ਪਹੁੰਚੀ ਸ਼ਹਿਨਾਜ਼ ਗਿੱਲ, ਭਰਾ ਅਤੇ ਬਾਡੀਗਾਰਡ ਸਾਂਭਦੇ ਆਏ ਨਜ਼ਰ

ਕਰਣ ਔਜਲਾ ਦੀ ਗੱਲ ਨਾਲ ਨਹੀਂ ਸਹਿਮਤ

ਬਲਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਸਭ ਇੱਕੋ ਜਿਹੇ ਲੱਗਦੇ ਹਨ । ਜਦੋਂ ਕਿਤੇ ਸ਼ੋਅ ਕਰਨਾ ਹੁੰਦਾ ਹੈ ਤਾਂ ਉਸ ਵਿਅਕਤੀ ਦੀ ਕੀ ਇੱਜ਼ਤ ਅਤੇ ਮਾਣ ਹੈ, ਇਹ ਸਭ ਨੂੰ ਪਤਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਰਣ ਔਜਲਾ ਦਾ ਆਪਣਾ ਪੱਖ ਹੋ ਸਕਦਾ ਹੈ।

ਪਰ ਉਹ ਕਰਣ ਦੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਨ ਕਿ ਕਲਾਕਾਰ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਲਾਕਾਰ ਨੂੰ ਨਹੀਂ ਪਤਾ ਹੁੰਦਾ ਕਿ ਉਸ ਦੇ ਸਾਹਮਣੇ ਕੌਣ ਖੜਾ ਹੈ। 

ਕਰਣ ਔਜਲਾ ਦੇ ਸ਼ੋਅ ‘ਚ ਅਨਮੋਲ ਬਿਸ਼ਨੋਈ ਆਇਆ ਸੀ ਨਜ਼ਰ

 ਕਰਣ ਔਜਲਾ ਤੇ ਸ਼ੈਰੀ ਮਾਨ ਦੇ ਸ਼ੋਅ ‘ਚ  ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਨਜ਼ਰ ਆਇਆ ਸੀ । ਜਿਸ ਤੋਂ ਬਾਅਦ ਲੋਕਾਂ ਨੇ ਕਰਣ ਔਜਲਾ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ । ਜਿਸ ਤੋਂ ਬਾਅਦ ਕਰਣ ਔਜਲਾ ਨੇ ਇਸ ਮਾਮਲੇ ‘ਚ ਆਪਣੀ ਸਫਾਈ ਦਿੱਤੀ ਸੀ । ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਇੱਕ ਪੋਸਟ ਵੀ ਆਪਣੀ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ ਸੀ । 

- PTC PUNJABI


Popular Posts