ਅਮਾਇਰਾ ਦਸਤੂਰ, ਸ਼ਰਨ ਕੌਰ ਅਤੇ ਸ਼ਿਵਜੋਤ ਦੀ ਫ਼ਿਲਮ ‘ਚਿੜ੍ਹੀਆਂ ਦਾ ਚੰਬਾ’ 13 ਅਕਤੂਬਰ ਨੂੰ ਹੋਣ ਜਾ ਰਹੀ ਰਿਲੀਜ਼

‘ਚਿੜ੍ਹੀਆਂ ਦਾ ਚੰਬਾ’ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ‘ਚ ਅਮਾਇਰਾ ਦਸਤੂਰ, ਸ਼ਰਨ ਕੌਰ, ਪ੍ਰਭ ਗਰੇਵਾਲ ਅਤੇ ਸ਼ਿਵਜੋਤ ਸਣੇ ਕਈ ਸਿਤਾਰਿਆਂ ਦੇ ਨਾਲ ਸੱਜੀ ਇਸ ਫ਼ਿਲਮ ‘ਚ ਵੀ ਕੁੜੀਆਂ ਦੇ ਹੌਸਲੇ ਅਤੇ ਹਿੰਮਤ ਨੂੰ ਦਰਸਾਇਆ ਜਾਵੇਗਾ।

Reported by: PTC Punjabi Desk | Edited by: Shaminder  |  September 11th 2023 03:22 PM |  Updated: September 11th 2023 03:22 PM

ਅਮਾਇਰਾ ਦਸਤੂਰ, ਸ਼ਰਨ ਕੌਰ ਅਤੇ ਸ਼ਿਵਜੋਤ ਦੀ ਫ਼ਿਲਮ ‘ਚਿੜ੍ਹੀਆਂ ਦਾ ਚੰਬਾ’ 13 ਅਕਤੂਬਰ ਨੂੰ ਹੋਣ ਜਾ ਰਹੀ ਰਿਲੀਜ਼

ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੇਂ -ਨਵੇਂ ਵਿਸ਼ਿਆਂ ‘ਤੇ ਫ਼ਿਲਮਾਂ ਬਣ ਰਹੀਆਂ ਹਨ । ਔਰਤਾਂ ਦੇ ਹੌਸਲੇ ਤੇ ਹਿੰਮਤ ਨੂੰ ਦਰਸਾਉਂਦੀ ਫ਼ਿਲਮ ‘ਬੂਹੇ ਬਾਰੀਆਂ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਹ ਫ਼ਿਲਮ ਮਹਿਲਾ ਪ੍ਰਧਾਨ ਫ਼ਿਲਮ ਹੈ । ਜਿਸ ‘ਚ ਵੱਖ ਵੱਖ ਵਰਗ ਦੀਆਂ ਔਰਤਾਂ ਨੂੰ ਫ਼ਿਲਮ ‘ਚ ਦਿਖਾਇਆ ਗਿਆ ਹੈ । ਇਸ ਦੇ ਨਾਲ ਹੀ ਫ਼ਿਲਮ ‘ਚ ਸਮਾਜ ‘ਚ ਔਰਤਾਂ ਦੀ ਸਥਿਤੀ ਨੂੰ ਵੀ ਇਸ ਫ਼ਿਲਮ ‘ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਪੜ੍ਹੋ  : ਐਲਵਿਸ਼ ਯਾਦਵ ਦੇ ਗੀਤ ‘ਬਾਵਲੀ’ ਦੇ ਟੀਜ਼ਰ ਸੋਸ਼ਲ ਮੀਡੀਆ ‘ਤੇ ਛਾਇਆ 

ਪਰ ਹੁਣ ਇੱਕ ਹੋਰ ਫ਼ਿਲਮ ਅਗਲੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ।‘ਚਿੜ੍ਹੀਆਂ ਦਾ ਚੰਬਾ’ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ‘ਚ ਅਮਾਇਰਾ ਦਸਤੂਰ, ਸ਼ਰਨ ਕੌਰ, ਪ੍ਰਭ ਗਰੇਵਾਲ ਅਤੇ ਸ਼ਿਵਜੋਤ ਸਣੇ ਕਈ ਸਿਤਾਰਿਆਂ ਦੇ ਨਾਲ ਸੱਜੀ ਇਸ ਫ਼ਿਲਮ ‘ਚ ਵੀ ਕੁੜੀਆਂ ਦੇ ਹੌਸਲੇ ਅਤੇ ਹਿੰਮਤ ਨੂੰ ਦਰਸਾਇਆ ਜਾਵੇਗਾ।

ਇਸ ਫ਼ਿਲਮ ਨੂੰ ਪ੍ਰੇਮ ਸਿੰਘ ਸਿੱਧੂ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਕਹਾਣੀ ਵੀ ਉਨ੍ਹਾਂ ਦੇ ਵੱਲੋਂ ਹੀ ਲਿਖੀ ਗਈ ਹੈ । ਫ਼ਿਲਮ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਜਾਰੀ ਕੀਤਾ ਗਿਆ ਸੀ । ਜਿਸ ‘ਚ ਕੁੜੀਆਂ ਦੇ ਹੌਸਲੇ ਨੂੰ ਵਿਖਾਇਆ ਗਿਆ ਸੀ । ਹੁਣ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ । 

- PTC PUNJABI


Popular Posts