Thursday, 28th of May 2026

ਗਾਇਕਾ ਅਸੀਸ ਕੌਰ ਮੰਗੇਤਰ ਗੋਲਡੀ ਸੋਹੇਲ ਦੇ ਨਾਲ ਲੈਣ ਜਾ ਰਹੀ ਲਾਵਾਂ

ਗਾਇਕਾ ਅਸੀਸ ਕੌਰ ਆਪਣੇ ਮੰਗੇਤਰ ਗੋਲਡੀ ਸੋਹੇਲ ਦੇ ਨਾਲ ਜਲਦ ਹੀ ਵਿਆਹ ਕਰਨ ਜਾ ਰਹੀ ਹੈ । ਉਸ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦਿੱਤਾ ਹੈ । ਜਿਸ ਦੌਰਾਨ ਉਸ ਨੇ ਆਪਣੇ ਵਿਆਹ ਨੂੰ ਲੈ ਕੇ ਗੱਲਬਾਤ ਕੀਤੀ ਹੈ ।

Reported by: PTC Punjabi Desk | Edited by: Shaminder  |  June 17th 2023 12:17 PM |  Updated: June 17th 2023 12:17 PM

ਗਾਇਕਾ ਅਸੀਸ ਕੌਰ ਮੰਗੇਤਰ ਗੋਲਡੀ ਸੋਹੇਲ ਦੇ ਨਾਲ ਲੈਣ ਜਾ ਰਹੀ ਲਾਵਾਂ

ਗਾਇਕਾ ਅਸੀਸ ਕੌਰ ( (Asees Kaur) ਆਪਣੇ ਮੰਗੇਤਰ ਗੋਲਡੀ ਸੋਹੇਲ ਦੇ ਨਾਲ ਜਲਦ ਹੀ ਵਿਆਹ ਕਰਨ ਜਾ ਰਹੀ ਹੈ । ਉਸ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦਿੱਤਾ ਹੈ । ਜਿਸ ਦੌਰਾਨ ਉਸ ਨੇ ਆਪਣੇ ਵਿਆਹ ਨੂੰ ਲੈ ਕੇ ਗੱਲਬਾਤ ਕੀਤੀ ਹੈ । ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਇਸੇ ਮਹੀਨੇ ਵਿਆਹ ਕਰਵਾ ਰਹੀ ਹੈ ਅਤੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਵੀ ਹੋ ਚੁੱਕੇ ਹਨ । 

ਹੋਰ ਪੜ੍ਹੋ : ਕਰਣ ਦਿਓਲ ਦੇ ਵਿਆਹ ‘ਤੇ ਚਾਚੇ ਬੌਬੀ ਦਿਓਲ ਨੇ ਪਤਨੀ ਨਾਲ ਕੀਤਾ ਰੋਮਾਂਟਿਕ ਡਾਂਸ, ਵੇਖੋ ਵੀਡੀਓ

ਵਿਆਹ ਹੋਵੇਗਾ ਬੇਹੱਦ ਨਿੱਜੀ 

ਅਸੀਸ ਕੌਰ ਮੁਤਾਬਕ ਉਸ ਦਾ ਵਿਆਹ ਬਹੁਤ ਹੀ ਨਿੱਜੀ ਹੋਵੇਗਾ । ਜਿਸ ‘ਚ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ । ਅਸੀਸ ਕੌਰ ਨੇ ਜਨਵਰੀ ‘ਚ ਮੰਗਣੀ ਕਰਵਾਈ ਸੀ । ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ । ਗੋਲਡੀ ਸੋਹੇਲ ਖੁਦ ਵੀ ਇੱਕ ਗਾਇਕ ਹੈ ਅਤੇ ਹੁਣ ਤੱਕ ਉਸ ਨੇ ਕਈ ਹਿੱਟ ਗੀਤ ਦਿੱਤੇ ਹਨ ।

ਜਦੋਂਕਿ ਅਸੀਸ ਕੌਰ ਨੇ ‘ਰਾਤਾਂ ਲੰਬੀਆਂ ਲੰਬੀਆਂ’ ਗਾ ਕੇ ਖੂਬ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਅਸੀਸ ਕੌਰ ਨੇ ਆਪਣੀ ਆਵਾਜ਼ ‘ਚ ਗੀਤ ਗਾਏ ਹਨ । ਹਾਲ ਹੀ ‘ਚ ਉਨ੍ਹਾਂ ਨੂੰ ਵਧੀਆ ਗਾਇਕੀ ਦੇ ਲਈ ਸਨਮਾਨ ਵੀ ਮਿਲੇ ਹਨ ।

 

7 ਸਾਲ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੀ ਜੋੜੀ 

ਅਸੀਸ ਕੌਰ ਅਤੇ ਗੋਲਡੀ ਸੋਹੇਲ ਇੱਕ ਦੂਜੇ ਨੂੰ ਪਿਛਲੇ ਸੱਤ ਸਾਲਾਂ ਤੋਂ ਡੇਟ ਕਰ ਰਹੇ ਹਨ । ਜਿਸ ਤੋਂ ਬਾਅਦ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ । 

- PTC PUNJABI


Popular Posts