Bipasha Basu: ਬਿਪਾਸ਼ਾ ਬਾਸੂ ਨੇ ਸਾਂਝੀ ਕੀਤੀ ਆਪਣੀ ਲਾਡਲੀ ਧੀ ਦੀ ਵੀਡੀਓ, ਪੰਘੂੜੇ 'ਚ ਖੇਡਦੀ ਨਜ਼ਰ ਆਈ ਦੇਵੀ
ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਇਨ੍ਹੀਂ ਦਿਨੀਂ ਆਪਣੇ ਮਾਂ ਬਨਣ ਦੇ ਸਮੇਂ ਦਾ ਆਨੰਦ ਮਾਣ ਰਹੀ ਹੈ। ਉਹ ਅਕਸਰ ਆਪਣੀ ਧੀ ਦੇਵੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕਰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਧੀ ਦੀ ਇੱਕ ਹੋਰ ਕਿਊਟ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਤੇ ਫੈਨਜ਼ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ।
Bipasha Basu: ਬਿਪਾਸ਼ਾ ਬਾਸੂ ਨੇ ਸਾਂਝੀ ਕੀਤੀ ਆਪਣੀ ਲਾਡਲੀ ਧੀ ਦੀ ਵੀਡੀਓ, ਪੰਘੂੜੇ 'ਚ ਖੇਡਦੀ ਨਜ਼ਰ ਆਈ ਦੇਵੀ
Bipasha Basu shares Devi Cute video: ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਤੇ ਉਸ ਦੇ ਪਤੀ ਕਰਨ ਸਿੰਘ ਗਰੋਵਰ ਹਾਲ ਹੀ ਵਿੱਚ ਇੱਕ ਪਿਆਰੀ ਜਿਹੀ ਧੀ ਦੇ ਮਾਤਾ-ਪਿਤਾ ਬਣੇ ਹਨ। ਬਿਪਾਸ਼ਾ ਬਾਸੂ ਨੇ ਮੁੜ ਇੱਕ ਵਾਰ ਫਿਰ ਤੋਂ ਆਪਣੀ ਲਾਡਲੀ ਧੀ ਦੇਵੀ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ।

ਦੱਸ ਦਈਏ ਕਿ ਬੇਸ਼ਕ ਬਿਪਾਸ਼ਾ ਬਾਸੂ ਇਸ ਸਮੇਂ ਫ਼ਿਲਮੀ ਦੁਨੀਆਂ ਤੋਂ ਦੂਰ ਹੈ, ਪਰ ਉਹ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀ ਧੀ ਦੇਵੀ ਬਾਸੂ ਸਿੰਘ ਗਰੋਵਰ ਦੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਬਿਪਾਸ਼ਾ ਬਾਸੂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਧੀ ਦੇਵੀ ਦੀ ਇੱਕ ਕਿਊਟ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬਿਪਾਸ਼ਾ ਨੇ ਲਿਖਿਆ 'Bliss' ❤️ ਇਸ ਦੇ ਨਾਲ ਉਸ ਨੇ ਪਿਆਰ ਤੇ ਅਸ਼ਰੀਵਾਦ ਦੇ ਈਮੋਜੀ ਲਗਾਏ ਹਨ।
ਬਿਪਾਸ਼ਾ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਉਸ ਧੀ ਛੋਟੀ ਜਿਹੀ ਧੀ ਪੰਘੂੜੇ ਵਿੱਚ ਖੇਡਦੀ ਹੋਈ ਨਜ਼ਰ ਆ ਰਹੀ ਹੈ। ਹਲਾਂਕਿ ਵੀਡੀਓ ਦੇ ਵਿੱਚ ਦੇਵੀ ਦਾ ਚਿਹਰਾ ਪੂਰੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਹੈ, ਪਰ ਵੀਡੀਓ ਨੂੰ ਵੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਦੇਵੀ ਬੇਹੱਦ ਖੁਸ਼ ਹੈ ਤੇ ਉਹ ਪੰਘੂੜੇ 'ਚ ਆਪਣੇ ਆਪ ਖੇਡ ਰਹੀ ਹੈ। ਉੱਥੇ ਹੀ ਦੂਜੇ ਪਾਸੇ ਹਾਲ ਹੀ 'ਚ ਮਾਂ ਬਣੀ ਬਿਪਾਸ਼ਾ ਆਪਣੇ ਮਦਰਹੁੱਡ ਦੇ ਸਮੇਂ ਦਾ ਭਰਪੂਰ ਆਨੰਦ ਮਾਣ ਰਹੀ ਹੈ।

ਫੈਨਜ਼ ਬਿਪਾਸ਼ਾ ਬਾਸੂ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਦੇਵੀ 'ਤੇ ਪਿਆਰ ਦੀ ਵਰਖਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਕਈ ਬੀ -ਟਾਊਨ ਸੈਲਬਸ ਨੇ ਵੀ ਬਹੁਤ ਪਸੰਦ ਕੀਤਾ ਹੈ। ਦੱਸਣਯੋਗ ਹੈ ਕਿ ਬਿਪਾਸ਼ਾ ਤੇ ਕਰਨ ਆਪਣੇ ਵਿਆਹ ਤੋਂ 6 ਸਾਲਾਂ ਬਾਅਦ ਮਾਤਾ-ਪਿਤਾ ਬਣੇ ਹਨ। ਦੋਹਾਂ ਨੇ ਬੀਤੇ ਸਾਲ 12 ਨਵੰਬਰ 2022 'ਚ ਆਪਣੀ ਨਿੱਕੀ ਜਿਹੀ ਧੀ ਦਾ ਸਵਾਗਤ ਕੀਤਾ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
