Advertisment

ਦਿਲਜੀਤ ਦੋਸਾਂਝ ਨੇ 'Coachella' 'ਚ ਪਰਫਾਰਮੈਂਸ ਦੌਰਾਨ 'ਤਿਰੰਗੇ' ਵਾਲੀ ਵੀਡੀਓ ਨੂੰ ਲੈ ਕੇ ਦਿੱਤਾ ਬਿਆਨ, ਕਿਹਾ ਫੇਕ ਨਿਊਜ਼ ਨਾ ਫੈਲਾਓ

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ 'Coachella' ਵਿੱਚ ਦਿੱਤੀ ਗਈ ਪਰਫਾਰਮੈਂਸ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਇੱਕ ਪਾਸੇ ਜਿੱਥੇ ਹਰ ਕੋਈ ਦਿਲਜੀਤ ਦੀ ਤਾਰੀਫ ਕਰ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਇੱਕ ਵਾਇਰਲ ਵੀਡੀਓ ਰਾਹੀਂ ਇੱਕ ਮੀਡੀਆ ਹਾਊਸ ਨੇ ਦਿਲਜੀਤ 'ਤੇ 'Coachella' 'ਚ ਪਰਫਾਰਮੈਂਸ ਦੌਰਾਨ 'ਤਿਰੰਗੇ' ਹੇਠਾਂ ਕਰਨ ਲਈ ਕਹਿਣ ਦਾ ਦੋਸ਼ ਲਾਇਆ ਹੈ। ਹੁਣ ਇਸ 'ਤੇ ਗਾਇਕ ਨੇ ਖ਼ੁਦ ਪੋਸਟ ਕਰ ਬਿਆਨ ਜਾਰੀ ਕੀਤਾ ਹੈ ਤੇ ਸੱਚਾਈ ਦੱਸੀ ਹੈ।

author-image
By Pushp Raj
New Update
ਦਿਲਜੀਤ ਦੋਸਾਂਝ ਨੇ 'Coachella' 'ਚ ਪਰਫਾਰਮੈਂਸ ਦੌਰਾਨ 'ਤਿਰੰਗੇ' ਵਾਲੀ ਵੀਡੀਓ ਨੂੰ ਲੈ ਕੇ ਦਿੱਤਾ ਬਿਆਨ, ਕਿਹਾ ਫੇਕ ਨਿਊਜ਼ ਨਾ ਫੈਲਾਓ
Advertisment

Diljit Dosanjh on Viral Video: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ 'Coachella' ਵਿੱਚ ਦਿੱਤੀ ਗਈ ਪਰਫਾਰਮੈਂਸ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਦਿਲਜੀਤ ਦੋਸਾਂਝ ਜਿੱਥੇ ਇੱਕ ਪਾਸੇ ਵਿਸ਼ਵ ਦੇ ਇਸ ਸਭ ਤੋਂ ਵੱਡੇ ਮਿਊਜ਼ਿਕ ਸ਼ੋਅ 'ਚ ਪਰਫਾਰਮ ਕਰਨ ਵਾਲੇ ਪਹਿਲੇ ਭਾਰਤੀ ਤੇ ਪੰਜਾਬੀ ਕਲਾਕਾਰ ਹਨ, ਉੱਥੇ ਹੀ ਦੂਜੇ ਪਾਸੇ ਇਸ ਸ਼ੋਅ ਦੌਰਾਨ ਵਾਇਰਲ ਹੋ ਰਹੀ ਇੱਕ ਵੀਡੀਓ ਦੇ ਚੱਲਦੇ ਦਿਲਜੀਤ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

Advertisment


ਵਾਇਰਲ ਹੋਈ ਕੋਚੇਲਾ ਪਰਫਾਰਮੈਂਸ ਦੀ ਵੀਡੀਓ

ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਦਿਲਜੀਤ ਦੋਸਾਂਝ ਦੇ ਕੋਚੇਲਾ ਪਰਫਾਰਮੈਂਸ ਦੀ ਹੈ। ਇੱਕ ਮੀਡੀਆ ਹਾਊਸ ਵੱਲੋਂ ਇਹ ਵੀਡੀਓ ਸਾਂਝੀ ਕਰਦਿਆਂ ਇਹ ਦਾਅਵਾ ਕੀਤਾ ਗਿਆ ਸੀ  ਕਿ ਕੋਚੇਲਾ ਸ਼ੋਅ ਦੌਰਾਨ ਦਿਲਜੀਤ ਨੇ ਭਾਰਤੀ ਝੰਡੇ ਨੂੰ ਹੇਠਾਂ ਰੱਖਣ ਲਈ ਕਿਹਾ, ਜੋ ਕਿ ਭਾਰਤ ਦਾ ਅਪਮਾਨ ਹੈ। 

Advertisment


ਵਾਇਰਲ ਵੀਡੀਓ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ 'ਤੇ ਦਿਲਜੀਤ ਨੇ ਲਾਈ ਕਲਾਸ 

ਭਾਰਤੀ ਝੰਡੇ ਵਾਲੀ ਇਸ ਵਾਇਰਲ ਵੀਡੀਓ ਨੂੰ ਲੈ ਕੇ ਹੁਣ ਦਿਲਜੀਤ ਦੋਸਾਂਝ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਿਲਜੀਤ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਫੇਕ ਨਿਊਜ਼ ਲਾਉਣ ਵਾਲਿਆਂ ਖਿਲਾਫ ਨਰਾਜ਼ਗੀ ਜਾਹਰ ਕੀਤੀ ਹੈ। 

Advertisment

ਦਿਲਜੀਤ ਦੀ ਪੋਸਟ 

ਗਾਇਕ ਦਿਲਜੀਤ ਦੋਸਾਂਝ ਨੇ ਫਟਕਾਰ ਲਗਾਉਂਦੇ ਹੋਏ ਆਪਣੀ ਪੋਸਟ ਵਿੱਚ ਲਿਖਿਆ, "ਕਿਰਪਾ ਕਰਕੇ ਨੈਗੇਟੀਵਿਟੀ ਨਾ ਫੈਲਾਓ। ਮੈਂ ਕਿਹਾ ਇਹ ਮੇਰੇ ਦੇਸ਼ ਦਾ ਝੰਡਾ ਹੈ ਇਹ ਮੇਰੇ ਦੇਸ਼ ਲਈ ... ਮਤਲਬ ਮੇਰੀ ਇਹ ਪਰਫਾਰਮੈਂਸ ਮੇਰੇ ਦੇਸ਼ ਲਈ ਹੈ। ਜੇਕਰ ਪੰਜਾਬੀ ਨਹੀਂ ਆਉਂਦੀ ਤਾਂ ਗੂਗਲ ਕਰ ਲਿਆ ਕਰੋ ਯਾਰ.........."


Advertisment

ਇਸ ਤੋਂ ਅੱਗ  ਦਿਲਜੀਤ ਨੇ ਕਿਹਾ, 'ਕਿਉਂਕਿ ਕੋਚੇਲਾ ਇੱਕ ਬਹੁਤ ਵੱਡਾ ਮਿਊਜ਼ਿਕਲ ਫੈਸਟੀਵਲ ਹੈ ਉੱਥੇ ਹਰ ਦੇਸ਼ ਤੋਂ ਲੋਕ ਆਉਂਦੇ ਨੇ.... ਇਸ ਲਈ ਮਿਊਜ਼ਿਕ ਸਭ ਦਾ ਸਾਂਝਾ ਹੈ। ਸਹੀ ਗੱਲ ਨੂੰ ਪੁੱਠੀ ਕਿਵੇਂ ਘੁਮਾਉਣਾ ਕੋਈ ਤੁਹਾਡੇ ਵਰਗੀਆਂ ਤੋਂ ਸਿੱਖੇ, ਇਹ ਨੂੰ ਵੀ ਗੂਗਲ ਕਰ ਲਿਓ.. "

ਦਿਲਜੀਤ ਦੋਸਾਂਝ ਦੀ ਇਸ ਪੋਸਟ ਨੇ ਇਹ ਸਾਬਿਤ ਕਰ ਦਿੱਤਾ ਕਿ ਗਾਇਕ ਨੇ ਕਿਸੇ ਵੀ ਤਰੀਕੇ ਮਿਊਜ਼ਿਕਲ ਫੈਸਟੀਵਲ ਵਿੱਚ ਤਿਰੰਗੇ ਦਾ ਅਪਮਾਨ ਨਹੀਂ ਕੀਤਾ ਤੇ ਨਾਂ ਹੀ ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤਿਰੰਗਾ ਨਜ਼ਰ ਆ ਰਿਹਾ ਹੈ। 


Advertisment

ਹੋਰ ਪੜ੍ਹੋ: ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ 'ਜੋੜੀ' ਤੋਂ ਰਿਲੀਜ਼ ਹੋਇਆ ਗੀਤ 'ਜੋੜੀ ਤੇਰੀ ਮੇਰੀ', ਵੀਡੀਓ ਵੇਖ ਦਰਸ਼ਕਾਂ ਨੂੰ ਯਾਦ ਆਇਆ ਓਲਡ ਕਲਾਸਿਕ ਰੋਮਾਂਸ


ਦਿਲਜੀਤ ਦੀ ਪੋਸਟ 'ਤੇ ਫੈਨਜ਼ ਦਾ ਰਿਐਕਸ਼ਨ

ਦਿਲਜੀਤ ਦੋਸਾਂਝ ਦੀ ਇਸ ਪੋਸਟ 'ਤੇ ਫੈਨਜ਼ ਉਨ੍ਹਾਂ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਕਈ ਤਰ੍ਹਾਂ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਦੇਸ਼ 'ਚ ਕੁਝ ਲੋਕ ਬਸ ਨਫਰਤ ਫੈਲਾਉਣ ਦਾ ਕੰਮ ਕਰ ਰਹੇ ਹਨ ਜੋ ਕਿ ਸਰਾਸਰ ਗ਼ਲਤ ਹੈ। ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਲੋਕਾਂ ਕੋਲੋਂ ਦੂਜੇ ਦੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ ਤਾਂ ਹੀ ਉਹ ਕਲਾਕਾਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਜਦੋਂ ਕਿ ਕਲਾ ਤੇ ਸੰਗੀਤ ਦਾ ਕੋਈ ਧਰਮ, ਜਾਤ-ਪਾਤ ਜਾਂ ਦੇਸ਼ ਨਹੀਂ ਹੁੰਦਾ। 


Advertisment

Stay updated with the latest news headlines.

Follow us:
Advertisment