Bipasha Basu: ਧੀ ਦੇਵੀ ਦੇ ਨਾਲ ਖੇਡਦੀ ਨਜ਼ਰ ਆਈ ਬਿਪਾਸ਼ਾ ਬਾਸੂ, ਅਦਾਕਾਰਾ ਨੇ ਸਾਂਝੀ ਕੀਤੀ ਖੂਬਸੂਰਤ ਵੀਡੀਓ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਬਿਪਾਸ਼ਾ ਬਾਸੂ (Bipasha Basu ) ਇਨ੍ਹੀਂ ਦਿਨੀਂ ਆਪਣੇ ਮਦਰਹੁੱਡ ਦਾ ਭਰਪੂਰ ਆਨੰਦ ਮਾਣ ਰਹੀ ਹੈ। ਜਦੋਂ ਤੋਂ ਉਹ ਮਾਂ ਬਣੀ ਹੈ, ਉਹ ਸੋਸ਼ਲ ਮੀਡੀਆ 'ਤੇ ਆਪਣੀ ਨਿੱਕੀ ਜਿਹੀ ਧੀ ਦੇਵੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਬਿਪਾਸ਼ਾ ਨੇ ਆਪਣੀ ਧੀ ਦੇ ਨਾਲ ਖੇਡਦੇ ਖੂਬਸੂਰਤ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
Bipasha Basu: ਧੀ ਦੇਵੀ ਦੇ ਨਾਲ ਖੇਡਦੀ ਨਜ਼ਰ ਆਈ ਬਿਪਾਸ਼ਾ ਬਾਸੂ, ਅਦਾਕਾਰਾ ਨੇ ਸਾਂਝੀ ਕੀਤੀ ਖੂਬਸੂਰਤ ਵੀਡੀਓ
Bipasha Basu with Daughter Devi: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਬਿਪਾਸ਼ਾ ਬਾਸੂ (Bipasha Basu ) ਇਨ੍ਹੀਂ ਦਿਨੀਂ ਆਪਣੇ ਮਦਰਹੁੱਡ ਦਾ ਭਰਪੂਰ ਆਨੰਦ ਮਾਣ ਰਹੀ ਹੈ। ਜਦੋਂ ਤੋਂ ਉਹ ਮਾਂ ਬਣੀ ਹੈ, ਉਹ ਸੋਸ਼ਲ ਮੀਡੀਆ 'ਤੇ ਆਪਣੀ ਨਿੱਕੀ ਜਿਹੀ ਧੀ ਦੇਵੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਬਿਪਾਸ਼ਾ ਨੇ ਆਪਣੀ ਧੀ ਦੇ ਨਾਲ ਖੇਡਦੇ ਖੂਬਸੂਰਤ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਵਿਆਹ ਦੇ 6 ਸਾਲ ਬਾਅਦ ਮਾਤਾ-ਪਿਤਾ ਬਣੇ ਹਨ ਤੇ ਉਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ। ਧੀ ਦੇ ਜਨਮ ਦੇ ਬਾਅਦ ਤੋਂ ਹੀ ਬਿਪਾਸ਼ਾ ਬਾਸੂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
ਹਾਲ ਹੀ 'ਚ ਬਿਪਾਸ਼ਾ ਨੇ ਆਪਣੀ ਧੀ ਦੇਵੀ ਦੀ ਇੱਕ ਕਿਊਟ ਵੀਡੀਓ ਇੰਸਟਾਗ੍ਰਾਮ ਸਟੋਰੀ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਬਿਪਾਸ਼ਾ ਬਾਸੂ ਆਪਣੀ ਧੀ ਦੇਵੀ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਦੋਹਾਂ ਦੇ ਨਾਲ ਅਦਾਕਾਰ ਅਯਾਜ਼ ਖਾਨ ਦੀ ਬੇਟੀ ਵੀ ਨਜ਼ਰ ਆ ਰਹੀ ਹੈ।
ਹਾਲ ਹੀ 'ਚ ਬਿਪਾਸ਼ਾ ਬਾਸੂ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਬੇਬੀ ਦੇਵੀ ਅਤੇ ਅਦਾਕਾਰ ਅਯਾਜ਼ ਖਾਨ ਦੀ ਬੇਟੀ ਦੁਆ ਨਾਲ 'ਪੀਕ-ਏ-ਬੂ' ਖੇਡਦੇ ਹੋਏ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ।ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਉਨ੍ਹਾਂ ਦੀ ਮਜ਼ੇਦਾਰ ਖੇਡ ਦੀਆਂ ਝਲਕੀਆਂ ਵੀ ਸਾਂਝੀਆਂ ਕੀਤੀਆਂ ਹਨ। ਕਹਾਣੀ ਦੇ ਕੈਪਸ਼ਨ ਵਿੱਚ ਲਿਖਿਆ, "ਮੇਰੇ ਖਰਗੋਸ਼ਾਂ ਨਾਲ।" ਬਿਪਾਸ਼ਾ ਬਾਸੂ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਇਸ ਦੌਰਾਨ ਬਿਪਾਸ਼ਾ ਦੇ ਪ੍ਰਸ਼ੰਸਕ ਇਹ ਜਾਨਣ ਲਈ ਉਤਸੁਕ ਹਨ ਕਿ ਉਹ ਫਿਲਮ ਇੰਡਸਟਰੀ 'ਚ ਕਦੋਂ ਵਾਪਸੀ ਕਰੇਗੀ। ਇਸ ਬਾਰੇ ਉਸ ਨੇ ਕਿਹਾ, “ਮੈਂ ਇਹ ਕਹਿ ਕੇ ਬਹੁਤ ਸਾਰੇ ਬਹਾਨੇ ਬਣਾ ਰਹੀ ਹਾਂ ਕਿ ਮੈਨੂੰ ਕੰਮ 'ਤੇ ਵਾਪਸ ਆਉਣ ਤੋਂ ਪਹਿਲਾਂ ਕੁਝ ਹੋਰ ਸਮਾਂ ਚਾਹੀਦਾ ਹੈ,ਪਰ ਮੈਨੂੰ ਅਦਾਕਾਰੀ ਪਸੰਦ ਹੈ, ”ਬਿਪਾਸ਼ਾ ਨੇ ਕਿਹਾ, ਇਹ ਬਹੁਤ ਜਲਦੀ ਹੋਵੇਗਾ ਕਿਉਂਕਿ ਉਸ ਦੀ ਧੀ ਇਸ ਲਈ ਆਪਣਾ ਸਮਾਂ ਦੇ ਸਕਦੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
