ਮ੍ਰਿਣਾਲ ਠਾਕੁਰ ਨੇ ਨਿਹੰਗ ਸਿੰਘਾਂ ਨਾਲ ਮਿਲ ਕੇ ਬੁਲਾਈ ''ਫ਼ਤਹਿ'', ਵੀਡੀਓ ਹੋ ਰਹੀ ਵਾਇਰਲ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮ੍ਰਿਣਾਲ ਠਾਕੁਰ ਜਲਦ ਹੀ ਆਪਣੀ ਨਵੀਂ ਫਿਲਮ ਪੀਪਾ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਅਦਾਕਾਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਨਿਹੰਗ ਸਿੱਖਾਂ ਦੇ ਨਾਲ ਨਜ਼ਰ ਆ ਰਹੀ ਹੈ।
ਮ੍ਰਿਣਾਲ ਠਾਕੁਰ ਨੇ ਨਿਹੰਗ ਸਿੰਘਾਂ ਨਾਲ ਮਿਲ ਕੇ ਬੁਲਾਈ ''ਫ਼ਤਹਿ'', ਵੀਡੀਓ ਹੋ ਰਹੀ ਵਾਇਰਲ
Mrunal Thakur viral Video: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮ੍ਰਿਣਾਲ ਠਾਕੁਰ (Mrunal Thakur ) ਜਲਦ ਹੀ ਆਪਣੀ ਨਵੀਂ ਫਿਲਮ ਪੀਪਾ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਅਦਾਕਾਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਨਿਹੰਗ ਸਿੱਖਾਂ ਦੇ ਨਾਲ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਹਾਲ ਹੀ 'ਚ ਮ੍ਰਿਣਾਲ ਠਾਕੁਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਮ੍ਰਿਣਾਲ ਠਾਕੁਰ ਇੱਕ ਟੈਂਪੂ ਦੇ ਵਿੱਚ ਬੈਠੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਨਾਲ ਨਿਹੰਗ ਸਿੱਖ ਵੀ ਬੈਠੇ ਹੋਏ ਨਜ਼ਰ ਆ ਰਹੇ ਹਨ। ਅਦਾਕਾਰਾ ਨਿਹੰਗ ਸਿੱਖਾਂ ਨਾਲ ਮਿਲ ਕੇ ਫਤਿਹ ਬੁਲਾਉਂਦੀ ਹੋਈ ਨਜ਼ਰ ਆ ਰਹੀ ਹੈ।
ਇਸ ਵੀਡੀਓ ਨੂੰ ਖ਼ੁਦ ਮ੍ਰਿਣਾਲ ਠਾਕੁਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਅਦਾਕਾਰਾ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, 'ਚੱਲੋ ਹੋ ਜਾਏ ਸੱਤ ਸ੍ਰੀ ਅਕਾਲ! ਮੈਂ ਸੱਚਮੁਚ ਬੇਹੱਦ ਕਿਸਮਤਵਾਲੀ ਹਾਂ ਕਿ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਬਾਬਾ ਜੀ ਦਾ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ। ਅਦਾਕਾਰਾ ਨੇ ਅੱਗੇ ਆਪਣੀ ਫਿਲਮ ਆਂਖਮਿਚੌਲੀ ਦੀ ਸ਼ੂਟਿੰਗ ਦਾ ਤਜ਼ਰਬਾ ਵੀ ਸਾਂਝਾ ਕੀਤਾ।
ਹੋਰ ਪੜ੍ਹੋ: Kulhad Pizza Couple: ਵਾਇਰਲ ਵੀਡੀਓ 'ਤੇ ਪਹਿਲੀ ਵਾਰ ਬੋਲੀ ਗੁਰਪ੍ਰੀਤ ਕੌਰ, ਕੈਮਰੇ ਸਾਹਮਣੇ ਆ ਕੇ ਦੱਸੀ ਸੱਚਾਈ
ਦੱਸ ਦਈਏ ਕਿ ਮ੍ਰਿਣਾਲ 'ਪੀਪਾ' ਫਿਲਮ ਦੇ ਨਾਲ-ਨਾਲ ਆਪਣੀ ਅਪਕਮਿੰਗ ਫਿਲਮ ਆਂਖਮਿਚੌਲੀ ਦੀ ਸ਼ੂਟਿੰਗ ਵਿੱਚ ਰੁਝੀ ਹੈ। ਅਦਾਕਾਰਾ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
