Kulhad Pizza Couple: ਵਾਇਰਲ ਵੀਡੀਓ 'ਤੇ ਪਹਿਲੀ ਵਾਰ ਬੋਲੀ ਗੁਰਪ੍ਰੀਤ ਕੌਰ, ਕੈਮਰੇ ਸਾਹਮਣੇ ਆ ਕੇ ਦੱਸੀ ਸੱਚਾਈ

ਜਲੰਧਰ ਦਾ ਮਸ਼ਹੂਰ ‘ਕੁੱਲੜ੍ਹ ਪਿੱਜ਼ਾ ਕੱਪਲ ਅਕਸਰ ਕਿਸੇ ਨਾਂ ਕਿਸੇ ਕਾਰਨ ਵਿਵਾਦਾਂ 'ਚ ਘਿਰਿਆ ਰਹਿੰਦਾ ਹੈ। ਇਹ ਕਪਲ ਮੁੜ ਇੱਕ ਵਾਰ ਫਿਰ ਤੋਂ ਆਪਣੀ ਨਵੀਂ ਵੀਡੀਓ ਦੇ ਕਾਰਨ ਸੁਰਖੀਆਂ 'ਚ ਆ ਗਿਆ ਹੈ। ਕੁੱਲੜ੍ਹ ਪਿੱਜ਼ਾ ਕੱਪਲ ‘ਚੋਂ ਗੁਰਪ੍ਰੀਤ ਕੌਰ ਅਤੇ ਸਹਿਜ ਅਰੋੜਾ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ। ਵੀਡੀਓ ‘ਚ ਗੁਰਪ੍ਰੀਤ ਕੌਰ ਨੇ ਪਹਿਲੀ ਵਾਰ ਨਿੱਜੀ ਵੀਡੀਓ ਵਾਇਰਲ ਹੋਣ ਤੇ ਚੁੱਪੀ ਤੋੜੀ ਹੈ।

Written by  Pushp Raj   |  November 07th 2023 11:54 AM  |  Updated: November 07th 2023 11:54 AM

Kulhad Pizza Couple: ਵਾਇਰਲ ਵੀਡੀਓ 'ਤੇ ਪਹਿਲੀ ਵਾਰ ਬੋਲੀ ਗੁਰਪ੍ਰੀਤ ਕੌਰ, ਕੈਮਰੇ ਸਾਹਮਣੇ ਆ ਕੇ ਦੱਸੀ ਸੱਚਾਈ

Kulhad Pizza Couple: ਜਲੰਧਰ ਦਾ ਮਸ਼ਹੂਰ ‘ਕੁੱਲੜ੍ਹ ਪਿੱਜ਼ਾ ਕੱਪਲ ਅਕਸਰ ਕਿਸੇ ਨਾਂ ਕਿਸੇ ਕਾਰਨ ਵਿਵਾਦਾਂ 'ਚ ਘਿਰਿਆ ਰਹਿੰਦਾ ਹੈ। ਇਹ ਕਪਲ ਮੁੜ ਇੱਕ ਵਾਰ ਫਿਰ ਤੋਂ ਆਪਣੀ ਨਵੀਂ ਵੀਡੀਓ ਦੇ ਕਾਰਨ ਸੁਰਖੀਆਂ 'ਚ ਆ ਗਿਆ ਹੈ। ਕੁੱਲੜ੍ਹ ਪਿੱਜ਼ਾ ਕੱਪਲ ‘ਚੋਂ ਗੁਰਪ੍ਰੀਤ ਕੌਰ ਅਤੇ ਸਹਿਜ ਅਰੋੜਾ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ। ਵੀਡੀਓ ‘ਚ ਗੁਰਪ੍ਰੀਤ ਕੌਰ ਨੇ ਪਹਿਲੀ ਵਾਰ ਨਿੱਜੀ ਵੀਡੀਓ ਵਾਇਰਲ ਹੋਣ ਤੇ ਚੁੱਪੀ ਤੋੜੀ ਹੈ।

ਦਰਅਸਲ ਹਾਲ ਹੀ ‘ਚ ਇਸ ਕਪਲ ਦੀਆਂ ਵਾਇਰਲ ਹੋਈਆਂ ਪ੍ਰਾਈਵੇਟ ਵੀਡੀਓਜ਼ ਦੀ ਹਰ ਪਾਸੇ ਨਿੰਦਾ ਹੋਈ ਸੀ ਪਰ ਹੁਣ ਹਰ ਕੋਈ ਦੋਵਾਂ ਦੀ ਨਵੀਂ ਸ਼ੁਰੂਆਤ ਨੂੰ ਸਲਾਮ ਕਰ ਰਿਹਾ ਹੈ। ਇਹ ਦੋਵੇਂ ਇੱਕ ਵਾਰ ਫਿਰ ਐਕਟਿਵ ਹੋ ਕੇ ਲੋਕਾਂ 'ਚ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਣ ਦੀ ਕੋਸ਼ਿਸ਼ ਕਰ ਰਹੇ ਹਨ।

ਕਪਲ ਵੱਲੋਂ  ਸੋਸ਼ਲ ਮੀਡੀਆ ‘ਤੇ ਆਪਣੇ ਖੁਸ਼ੀਆਂ ਭਰੇ ਪਲਾਂ ਨੂੰ ਸਾਂਝਾ ਕਰ ਰਹੇ ਹਨ। ਇੱਕ ਵੀਡੀਓ ਪੋਸਟ ਕਰਕੇ ਉਨ੍ਹਾਂ ਨੇ ਆਪਣੇ ਫੈਨਜ਼ ਦੇ ਪਿਆਰ ਅਤੇ ਸਮਰਥਨ ਲਈ ਸਭ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵੀਡੀਓ ਦੇ ਨਾਲ ਮੈਸੇਜ਼ 'ਚ ‘Spread Positivity’ ਵੀ ਲਿਖਿਆ ਹੈ।

 ਹੋਰ ਪੜ੍ਹੋ: ਗਾਇਕ ਅਰਜਿੀਤ ਸਿੰਘ ਦੇ ਕੰਸਰਟ 'ਚ ਅਚਾਨਕ ਪੁੱਜੇ ਰਣਬੀਰ ਕਪੂਰ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਦੋਹਾਂ ਕਲਾਕਾਰਾਂ ਨੇ ਪਾਇਆਂ ਧਮਾਲਾਂ

ਦੱਸਣਯੋਗ ਹੈ ਕਿ ਬੀਤੇ ਸਮੇਂ ਇਸ ਕਪਲ ਦੀ ਇੱਕ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਇਸ ਮਗਰੋਂ ਕਈ ਪੰਜਾਬੀ ਸੈਲਬਸ ਨੇ ਕਪਲ ਦੇ ਹੱਕ ਵਿੱਚ ਸਮਰਥਨ ਕਰਦੇ ਹੋਏ ਵੀਡੀਓ ਨੂੰ ਹੋਰ ਅੱਗੇ ਨਾਂ ਫਾਰਵਰਡ ਕਰਨ ਦੀ ਅਪੀਲ ਕੀਤੀ ਸੀ। ਇਸ ਵੀਡੀਓ ਕਾਰਨ ਕਪਲ ਨੂੰ ਭਾਰੀ ਟ੍ਰੋਲਿੰਗ ਦਾ ਸਾਮਹਣਾ ਕਰਨਾ ਪਿਆ ਸੀ, ਪਰ ਹੁਣ ਫੈਨਜ਼ ਤੇ ਹੋਰਨਾਂ ਲੋਕਾਂ ਦੇ ਸਮਰਥਨ ਨਾਲ ਇਹ ਕਪਲ ਮੁੜ ਆਪਣੀ ਨਾਰਮਲ ਜ਼ਿੰਦਗੀ 'ਚ ਹੌਲੀ-ਹੌਲੀ ਵਾਪਿਸ ਪਰਤ ਰਿਹਾ ਹੈ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network