ਗਾਇਕ ਅਰਜਿੀਤ ਸਿੰਘ ਦੇ ਕੰਸਰਟ 'ਚ ਅਚਾਨਕ ਪੁੱਜੇ ਰਣਬੀਰ ਕਪੂਰ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਦੋਹਾਂ ਕਲਾਕਾਰਾਂ ਨੇ ਪਾਇਆਂ ਧਮਾਲਾਂ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਨੀਮਲ' ਨੂੰ ਲੈ ਕੇ ਸੁਰਖੀਆਂ 'ਚ ਹਨ। ਰਣਬੀਰ ਲਗਾਤਾਰ ਆਪਣੀ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਰਣਬੀਰ ਕਪੂਰ ਪ੍ਰਮੋਸ਼ਨ ਦੌਰਾਨ ਅਰਿਜੀਤ ਸਿੰਘ ਦੇ ਕੰਸਰਟ 'ਚ ਪਹੁੰਚੇ, ਜਿਸ ਮਗਰੋਂ ਫੈਨਜ਼ ਹੋਰ ਵੀ ਖੁਸ਼ ਹੋ ਗਏ।

Written by  Pushp Raj   |  November 06th 2023 07:06 PM  |  Updated: November 06th 2023 07:06 PM

ਗਾਇਕ ਅਰਜਿੀਤ ਸਿੰਘ ਦੇ ਕੰਸਰਟ 'ਚ ਅਚਾਨਕ ਪੁੱਜੇ ਰਣਬੀਰ ਕਪੂਰ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਦੋਹਾਂ ਕਲਾਕਾਰਾਂ ਨੇ ਪਾਇਆਂ ਧਮਾਲਾਂ

Ranbir Kapoor in singer Arjit Singh concert: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਨੀਮਲ' ਨੂੰ ਲੈ ਕੇ ਸੁਰਖੀਆਂ 'ਚ ਹਨ। ਰਣਬੀਰ ਲਗਾਤਾਰ ਆਪਣੀ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਰਣਬੀਰ ਕਪੂਰ ਪ੍ਰਮੋਸ਼ਨ ਦੌਰਾਨ ਅਰਿਜੀਤ ਸਿੰਘ ਦੇ ਕੰਸਰਟ 'ਚ ਪਹੁੰਚੇ, ਜਿਸ ਮਗਰੋਂ ਫੈਨਜ਼ ਹੋਰ ਵੀ ਖੁਸ਼ ਹੋ ਗਏ। 

ਦੱਸ ਦਈਏ ਕਿ ਰਣਬੀਰ ਕਪੂਰ ਆਪਣੀ ਫਿਲਮ 'ਐਨੀਮਲ' ਦੇ ਪ੍ਰਮੋਸ਼ਨ ਲਈ ਅਰਿਜੀਤ ਸਿੰਘ ਦੇ ਕੰਸਰਟ 'ਚ ਸ਼ਾਮਲ ਹੋਏ। ਅਰਿਜੀਤ ਨੇ ਸੰਗੀਤ ਸਮਾਰੋਹ ਵਿੱਚ ਰਣਬੀਰ ਦਾ ‘ਸਤਰੰਗ’ ਗੀਤ ਨਾਲ ਸਵਾਗਤ ਕੀਤਾ। ਸਮਾਗਮ ਵਿੱਚ ਅਰਿਜੀਤ ਸਿੰਘ ਨੇ ਆਪਣੇ ਕੁਝ ਮਸ਼ਹੂਰ ਗੀਤ ਵੀ ਗਾਏ।

 

ਜਦੋਂ ਅਰਿਜੀਤ ਗਾ ਰਹੇ ਸੀ ਤਾਂ ਲੋਕ ਖੂਬ ਆਨੰਦ ਲੈ ਰਹੇ ਸਨ ਪਰ ਇਸ ਸਭ ਦੇ ਵਿਚਕਾਰ ਜਦੋਂ ਅਰਿਜੀਤ ਨੇ 'ਚੰਨਾ ਮੇਰਿਆ' ਗਾਇਆ ਤਾਂ ਉਹ  ਇੱਕ 'ਜਾਦੂਈ ਪਲ' ਬਣ ਗਿਆ। ਇਹ ਗੀਤ ਰਣਬੀਰ ਦੀ ਫਿਲਮ ਐ ਦਿਲ ਹੈ ਮੁਸ਼ਕਿਲ ਦਾ ਹੈ। ਰਣਬੀਰ ਗੀਤ 'ਤੇ ਡਾਂਸ ਮੂਵ ਕਰਦੇ ਨਜ਼ਰ ਆਏ। ਜਿਵੇਂ ਹੀ ਰਣਬੀਰ ਕਪੂਰ ਨੇ 'ਚੰਨਾ ਮੇਰਿਆ' ਦਾ ਸਿਗਨੇਚਰ ਸਟੈਪ ਕੀਤਾ ਤਾਂ ਕੰਸਰਟ 'ਚ ਮੌਜੂਦ ਹਰ ਕੋਈ ਨੱਚਣ ਲੱਗ ਪਿਆ।

ਕੰਸਰਟ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ 'ਚ ਰਣਬੀਰ ਕਪੂਰ ਅਰਿਜੀਤ ਸਿੰਘ ਨੂੰ ਜੱਫੀ ਪਾਉਣ ਤੋਂ ਪਹਿਲਾਂ ਉਨ੍ਹਾਂ ਦੇ ਪੈਰ ਛੂਹਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਰਣਬੀਰ ਕਪੂਰ ਨੇ ਇਮਤਿਆਜ਼ ਅਲੀ ਨਾਲ ਫਿਲਮ 'ਰਾਕਟਾਰ' ਦੌਰਾਨ ਅਜਿਹਾ ਹੀ ਕੀਤਾ ਸੀ। ਰਣਬੀਰ ਦੇ ਪ੍ਰਸ਼ੰਸਕ ਉਸ ਪਲ ਨੂੰ ਫਿਰ ਤੋਂ ਯਾਦ ਕਰਦੇ ਨਜ਼ਰ ਆਏ।

ਹੋਰ ਪੜ੍ਹੋ: ਫਿਲਮ 'ਜੱਟ ਐਂਡ ਜੂਲੀਅਟ 3' ਦੇ ਸੈਟ ਤੋਂ ਸਾਹਮਣੇ ਆਈ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਨਵੀਂ ਵੀਡੀਓ, ਮਸਤੀ ਕਰਦੇ ਨਜ਼ਰ   

ਰਣਬੀਰ ਦੀ ਫਿਲਮ 'ਐਨੀਮਲ' ਜਲਦ ਹੀ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਰਣਬੀਰ ਕਪੂਰ ਦੇ ਨਾਲ ਅਨਿਲ ਕਪੂਰ ਅਤੇ ਬੌਬੀ ਦਿਓਲ ਵੀ ਨਜ਼ਰ ਆਉਣਗੇ। ਖਬਰਾਂ ਦੀ ਮੰਨੀਏ ਤਾਂ ਬੌਬੀ ਦਿਓਲ ਨੈਗੇਟਿਵ ਰੋਲ ਕਰ ਰਹੇ ਹਨ। ਫੈਨਜ਼ ਰਣਬੀਰ ਕਪੂਰ ਦੀ ਇਸ ਨਵੀਂ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network