ਬਾਲੀਵੁੱਡ ਗਾਇਕਾ ਅਸੀਸ ਕੌਰ ਗੋਲਡੀ ਸੋਹੇਲ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੀ, ਤਸਵੀਰਾਂ ਹੋ ਰਹੀਆਂ ਵਾਇਰਲ
ਬਾਲੀਵੁੱਡ ਗਾਇਕਾ ਅਸੀਸ ਕੌਰ ਵਿਆਹ ਦੇ ਬੰਧਨ ‘ਚ ਬੱਝ ਚੁੱਕੀ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਨੇ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਹਨ ।
ਬਾਲੀਵੁੱਡ ਗਾਇਕਾ ਅਸੀਸ ਕੌਰ ਗੋਲਡੀ ਸੋਹੇਲ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੀ, ਤਸਵੀਰਾਂ ਹੋ ਰਹੀਆਂ ਵਾਇਰਲ
ਬਾਲੀਵੁੱਡ ਗਾਇਕਾ ਅਸੀਸ ਕੌਰ (Asees Kaur) ਵਿਆਹ (Wedding Pics) ਦੇ ਬੰਧਨ ‘ਚ ਬੱਝ ਚੁੱਕੀ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਨੇ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਹਨ । ਇਸ ਤੋਂ ਗੋਲਡੀ ਦੇ ਨਾਲ ਉਸ ਦੀਆਂ ਹੋਰ ਵੀ ਤਸਵੀਰਾਂ ਹਨ ।

ਹੋਰ ਪੜ੍ਹੋ : ਕਰਣ ਦਿਓਲ ਅਤੇ ਦ੍ਰਿਸ਼ਾ ਵਿਆਹ ਦੇ ਬੰਧਨ ‘ਚ ਬੱਝੇ, ਢੋਲ ਦੀ ਥਾਪ ‘ਤੇ ਨੱਚਿਆ ਦਿਓਲ ਪਰਿਵਾਰ
ਕੁਝ ਦਿਨ ਪਹਿਲਾਂ ਵਿਆਹ ਦਾ ਕੀਤਾ ਸੀ ਐਲਾਨ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਗਾਇਕਾ ਨੇ ਇੱਕ ਇੰਟਰਵਿਊ ਦਿੱਤਾ ਸੀ । ਜਿਸ ਦੌਰਾਨ ਉਸ ਨੇ ਦੱਸਿਆ ਸੀ ਕਿ ਉਹ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝੇਗੀ ਅਤੇ ਇਸ ਲਈ ਉਸ ਦੇ ਪ੍ਰੀ-ਵੈਡਿੰਗ ਫੰਕਸ਼ਨ ਵੀ ਸ਼ੁਰੂ ਹੋ ਗਏ ਹਨ । ਜਿਸ ਤੋਂ ਬਾਅ ਹੁਣ ਗਾਇਕਾ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ । ਇਸ ਤੋਂ ਪਹਿਲਾਂ ਜੋੜੀ ਦੇ ਵੱਲੋਂ ਮੰਗਣੀ ਕਰਵਾਈ ਗਈ ਸੀ ।

ਵਿਆਹ ਵੇਲੇ ਜੋੜੀ ਦੇ ਵੱਲੋਂ ਹਲਕੇ ਪਿੰਕ ਕਲਰ ਦੇ ਕੱਪੜੇ ਪਹਿਨੇ ਗਏ ਸਨ । ਗਾਇਕਾ ਅਸੀਸ ਨੇ ਗੁਲਾਬੀ ਰੰਗ ਦਾ ਸੂਟ ਪਾਇਆ ਸੀ । ਜਦੋਂਕਿ ਗੋਲਡੀ ਸੋਹੇਲ ਨੇ ਪਿੰਕ ਰੰਗ ਦੀ ਪੱਗੜੀ ਬੰਨੀ ਸੀ ਅਤੇ ਕੁੜਤਾ ਪਜਾਮਾ ਪਾਇਆ ਸੀ ।

ਵਿਆਹ ਸਮਾਰੋਹ ‘ਚ ਰਿਸ਼ਤੇਦਾਰ ਅਤੇ ਦੋਸਤ ਹੀ ਰਹੇ ਮੌਜੂਦ
ਵਿਆਹ ਬਹੁਤ ਹੀ ਸਾਦਗੀ ਨਾਲ ਹੋਇਆ । ਵਿਆਹ ‘ਚ ਅਸੀਸ ਅਤੇ ਗੋਲਡੀ ਦੇ ਰਿਸ਼ਤੇਦਾਰ ਅਤੇ ਬਹੁਤ ਕਰੀਬੀ ਦੋਸਤ ਹੀ ਸ਼ਾਮਿਲ ਹੋਏ ਸਨ । ਸੱਤ ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਹ ਜੋੜੀ ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝ ਗਈ ਹੈ । ਵਿਆਹ ਤੋਂ ਬਾਅਦ ਇਹ ਜੋੜੀ ਹਰਿਮੰਦਰ ਸਾਹਿਬ ‘ਚ ਗੁਰੁ ਸਾਹਿਬ ਦਾ ਆਸ਼ੀਰਵਾਦ ਲਵੇਗੀ ਅਤੇ ਇਸ ਤੋਂ ਬਾਅਦ ਹਨੀਮੂਨ ਦੇ ਲਈ ਵਿਦੇਸ਼ ਜਾਵੇਗੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
