ਬਾਲੀਵੁੱਡ ਗਾਇਕ ਸਲੀਮ ਮਾਰਚੈਂਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸਿਰ ‘ਤੇ ਦਸਤਾਰ ਬੰਨ ਕੇ ਕੀਤੀ ਲੰਗਰ ਸੇਵਾ

ਬਾਲੀਵੁੱਡ ਕਲਾਕਾਰ ਸਲੀਮ ਮਾਰਚੈਂਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਸਰਬੱੱਤ ਦੇ ਭਲੇ ਲਈ ਅਰਦਾਸ ਕੀਤੀ । ਇਸ ਮੌਕੇ ਉਨ੍ਹਾਂ ਨੇ ਜਿੱਥੇ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਅਨੰਦ ਮਾਣਿਆ, ਉੱਥੇ ਹੀ ਲੰਗਰ ਸੇਵਾ ਵੀ ਕੀਤੀ ।

Reported by: PTC Punjabi Desk | Edited by: Shaminder  |  November 16th 2023 01:06 PM |  Updated: November 16th 2023 01:06 PM

ਬਾਲੀਵੁੱਡ ਗਾਇਕ ਸਲੀਮ ਮਾਰਚੈਂਟ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸਿਰ ‘ਤੇ ਦਸਤਾਰ ਬੰਨ ਕੇ ਕੀਤੀ ਲੰਗਰ ਸੇਵਾ

ਬਾਲੀਵੁੱਡ ਕਲਾਕਾਰ ਸਲੀਮ ਮਾਰਚੈਂਟ (Salim Merchant)ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਸਰਬੱੱਤ ਦੇ ਭਲੇ ਲਈ ਅਰਦਾਸ ਕੀਤੀ । ਇਸ ਮੌਕੇ ਉਨ੍ਹਾਂ ਨੇ ਜਿੱਥੇ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਅਨੰਦ ਮਾਣਿਆ, ਉੱਥੇ ਹੀ ਲੰਗਰ ਸੇਵਾ ਵੀ ਕੀਤੀ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਅਤੇ ਵੀਡੀਓ ਵੀ ਸਾਂਝੇ ਕੀਤੇ ਹਨ ।

ਹੋਰ ਪੜ੍ਹੋ :  ਅਦਾਕਾਰ ਨਾਨਾ ਪਾਟੇਕਰ ਨੇ ਸੈਲਫੀ ਲੈਣ ਆਏ ਫੈਨ ਨੂੰ ਥੱਪੜ ਮਾਰਨ ਦੇ ਮਾਮਲੇ ‘ਚ ਸਫ਼ਾਈ ਦਿੰਦੇ ਹੋਏ ਮੰਗੀ ਮੁਆਫ਼ੀ

ਜਿਸ ‘ਚ ਉਹ ਸੰਗਤਾਂ ਨੂੰ ਲੰਗਰ ਵਰਤਾਉਂਦੇ ਹੋਏ ਨਜ਼ਰ ਆ ਰਹੇ ਹਨ ।ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ‘ਸਭ ਤੋਂ ਵੱਡੀ ਖੁਸ਼ੀ ਸਧਾਰਨ ਚੀਜ਼ਾਂ ਵਿੱਚ ਹੈ। ਮੈਂ ਹਮੇਸ਼ਾ ਇਹ ਵਿਸ਼ਵਾਸ ਕੀਤਾ ਹੈ ਕਿ ਮੈਂ ਆਪਣੇ ਪਿਛਲੇ ਜੀਵਨ ਵਿੱਚ ਸਿੱਖ ਸੀ’। 

ਸਲੀਮ ਮਾਰਚੈਂਟ ਕਈ ਪ੍ਰੋਜੈਕਟ ‘ਤੇ ਕਰ ਰਹੇ ਕੰਮ 

ਸਲੀਮ ਮਾਰਚੈਂਟ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਬਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਜਨੂੰਨੀਅਤ, ਸਲਾਮ, ਤੂੰ ਕੌਣ ਹੈ, ਦਿਲ ਕਯਾ ਕਹੇ, ਖੁੱਲ੍ਹਾ ਅਸਮਾਨ, ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਗੀਤਾਂ ਦੀ ਹਿੱਟ ਲਿਸਟ ‘ਚ ਸ਼ਾਮਿਲ ਹਨ ।

ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਨਾਲ ਵੀ ਗੀਤ ਕੀਤੇ ਹਨ । ਜੋ ਕਿ ਹਾਲੇ ਤੱਕ ਰਿਲੀਜ਼ ਨਹੀਂ ਹੋਏ ਹਨ । ਜਲਦ ਹੀ ਉਹ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਦੇ ਨਾਲ ਨਵੇਂ ਗੀਤ ਲੈ ਕੇ ਆ ਰਹੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network