ਮਸ਼ਹੂਰ ਅਦਾਕਾਰਾ ਵੈਭਵੀ ਉਪਾਧਿਆਏ ਉਰਫ ਜੈਸਮੀਨ ਦੀ ਕਾਰ ਹਾਦਸੇ ‘ਚ ਮੌਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ

ਮਨੋਰੰਜਨ ਜਗਤ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਵੀ ਇੱਕ ਅਦਾਕਾਰ ਦੀ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਖ਼ਬਰ ਆਈ ਹੈ ਕਿ ਲੋਕਾਂ ‘ਚ ਕਿਸੇ ਵੇਲੇ ਬਹੁਤ ਹੀ ਮਸ਼ਹੂਰ ਟੀਵੀ ਸੀਰੀਅਲ ਰਹੇ ‘ਸਾਰਾ ਭਾਈ ਵਰਸਿਜ਼ ਸਾਰਾ ਭਾਈ ਦੀ ਅਦਾਕਾਰਾ ਵੈਭਵੀ ਉਪਾਧਿਆਏ ਉਰਫ ਜੈਸਮੀਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ ।

Reported by: PTC Punjabi Desk | Edited by: Shaminder  |  May 24th 2023 10:32 AM |  Updated: May 24th 2023 10:32 AM

ਮਸ਼ਹੂਰ ਅਦਾਕਾਰਾ ਵੈਭਵੀ ਉਪਾਧਿਆਏ ਉਰਫ ਜੈਸਮੀਨ ਦੀ ਕਾਰ ਹਾਦਸੇ ‘ਚ ਮੌਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ

ਮਨੋਰੰਜਨ ਜਗਤ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਵੀ ਇੱਕ ਅਦਾਕਾਰ ਦੀ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਖ਼ਬਰ ਆਈ ਹੈ ਕਿ ਲੋਕਾਂ ‘ਚ ਕਿਸੇ ਵੇਲੇ ਬਹੁਤ ਹੀ ਮਸ਼ਹੂਰ ਟੀਵੀ ਸੀਰੀਅਲ ਰਹੇ ‘ਸਾਰਾ ਭਾਈ ਵਰਸਿਜ਼ ਸਾਰਾ ਭਾਈ ਦੀ ਅਦਾਕਾਰਾ ਵੈਭਵੀ ਉਪਾਧਿਆਏ ਉਰਫ ਜੈਸਮੀਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ ।ਇਸ ਖਬਰ ਨੂੰ ਨਿਰਮਾਤਾ ਜੇਡੀ ਮਜੇਠੀਆ ਨੇ ਸਾਂਝਾ ਕੀਤਾ ਹੈ ।

ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਉਤੱਰ ਭਾਰਤ ‘ਚ ਹੋਇਆ ਹੈ । ‘ਜੀਵਨ ਬਹੁਤ ਹੀ ਥੋੜਾ ਹੈ । ਇੱਕ ਬਹੁਤ ਵਧੀਆ ਅਭਿਨੇਤਰੀ, ਪਿਆਰੀ ਦੋਸਤ, ਵੈਭਵੀ ਉਪਾਧਿਆਏ ਜੋ ਸਾਰਾ ਭਾਈ ਬਨਾਮ ਸਾਰਾਭਾਈ ਦੀ ਜੈਸਮੀਨ ਦੇ ਤੌਰ ‘ਤੇ ਜਾਣੀ ਜਾਂਦੀ ਹੈ ਦਾ ਦਿਹਾਂਤ ਹੋ ਗਿਆ ਹੈ ।ਉਸ ਦਾ ਅੰਤਿਮ ਸਸਕਾਰ ਮੁੰਬਈ ‘ਚ ਕੀਤਾ ਜਾਵੇਗਾ ।  

32 ਸਾਲ ਦੀ ਸੀ ਅਦਾਕਾਰਾ 

ਵੈਭਵੀ ਉਰਫ ਜੈਸਮੀਨ 32 ਸਾਲ ਦੀ ਸੀ । ਉਹ ਆਪਣੇ ਮੰਗੇਤਰ ਦੇ ਨਾਲ ਹਿਮਾਚਲ ਪ੍ਰਦੇਸ ਦੀ ਯਾਤਰਾ ਕਰ ਰਹੀ ਸੀ । ਇਸੇ ਦੌਰਾਨ ਇੱਕ ਕਾਰ ਹਾਦਸੇ ‘ਚ ਉਸ ਦੀ ਮੌਤ ਹੋ ਗਈ ਸੀ ।ਅਦਾਕਾਰਾ ਸੀਆਈਡੀ ਅਤੇ ਅਦਾਲਤ ਵਰਗੇ ਕਈ ਸ਼ੋਅਸ ਦਾ ਹਿੱਸਾ ਰਹਿ ਚੁੱਕੀ ਹੈ ਪਰ ਉਸ ਨੂੰ ਪ੍ਰਸਿੱਧੀ ਸਾਰਾ ਭਾਈ ਵਰਸੇਜ਼ ਸਾਰਾਭਾਈ ਦੇ ਨਾਲ ਹੀ ਮਿਲੀ ਸੀ । ਅਦਾਕਾਰ ਦੇਵੇਨ ਭੋਜਾਨੀ ਨੇ ਵੀ ਇਸ ਹਾਦਸੇ ਬਾਰੇ ਟਵੀਟ ਕੀਤਾ ਹੈ ।    

 

ਹੋਰ ਪੜ੍ਹੋ 

- PTC PUNJABI


Popular Posts