ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਦੀ ਛੋਟੀ ਧੀ ਵੀ ਹੈ ਬਹੁਤ ਹੀ ਕਿਊਟ, ਵੇਖੋ ਤਸਵੀਰਾਂ

ਔਲਾਦ ਦਾ ਸੁੱਖ ਹਰ ਔਰਤ ਚਾਹੁੰਦੀ ਹੈ। ਕੋਈ ਸਮਾਂ ਹੁੰਦਾ ਸੀ ਕਿ ਦੇਬੀਨਾ ਅਤੇ ਗੁਰਮੀਤ ਚੌਧਰੀ ਦੇ ਘਰ ਕੋਈ ਵੀ ਔਲਾਦ ਨਹੀਂ ਸੀ, ਪਰ ਅੱਜ ਦੋਵੇਂ ਦੋ ਬੱਚਿਆਂ ਦੇ ਮਾਪੇ ਬਣ ਗਏ ਹਨ ।

Written by  Shaminder   |  March 23rd 2023 09:20 AM  |  Updated: March 23rd 2023 09:20 AM

ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਦੀ ਛੋਟੀ ਧੀ ਵੀ ਹੈ ਬਹੁਤ ਹੀ ਕਿਊਟ, ਵੇਖੋ ਤਸਵੀਰਾਂ

ਗੁਰਮੀਤ ਚੌਧਰੀ (Debina Bonnerjee) ਅਤੇ ਦੇਬੀਨਾ ਬੈਨਰਜੀ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਗੁਰਮੀਤ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰ ਨੈਨੀਤਾਲ ‘ਚ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਹਿਨਾ ਖ਼ਾਨ ਉਮਰਾਹ ਕਰਨ ਲਈ ਮੱਕਾ ਮਦੀਨਾ ਪਹੁੰਚੀ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਤੋਂ ਇਲਾਵਾ ਦੇਬੀਨਾ ਨੇ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਾਲਾਂਕਿ ਇਹ ਤਸਵੀਰਾਂ ਕੁਝ ਦਿਨ ਪਹਿਲਾਂ ਦੀਆਂ ਹਨ। ਇਨ੍ਹਾਂ ਤਸਵੀਰਾਂ ਦੇ ਜ਼ਰੀਏ ਦੇਬੀਨਾ ਨੇ ਆਪਣੀ ਛੋਟੀ ਧੀ ਦਾ ਚਿਹਰਾ ਦੁਨੀਆ ਨੂੰ ਵਿਖਾਇਆ ਹੈ । 

ਪਹਾੜੀ ਵਾਦੀਆਂ ਦਾ ਲੈ ਰਿਹਾ ਅਨੰਦ 

ਅਦਾਕਾਰ ਪਹਾੜੀ ਵਾਦੀਆਂ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਿਹਾ ਹੈ । ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਉਹ ਪ੍ਰਕ੍ਰਿਤੀ ਦੇ ਨਜ਼ਦੀਕ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਇੱਕ ਤਸਵੀਰ ‘ਚ ਉਹ ਬੋਟ ‘ਚ ਸਵਾਰ ਹਨ । ਜਦੋਂਕਿ ਇੱਕ ਹੋਰ ਤਸਵੀਰ ‘ਚ ਉਹ ਇੱਕ ਰੈਸਟੋਰੈਂਟ ‘ਚ ਚਾਹ ਕੌਫੀ ਦਾ ਅਨੰਦ ਮਾਣਦੇ ਹੋਏ ਦਿਖਾਈ ਦੇ ਰਹੇ ਹਨ । 

ਕੁਝ ਸਮਾਂ ਪਹਿਲਾਂ ਨਵੇਂ ਘਰ ਦੇ ਨਾਲ ਤਸਵੀਰਾਂ ਕੀਤੀਆਂ ਸਨ ਸਾਂਝੀਆਂ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੋਵਾਂ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਨਵੇਂ ਘਰ ਦੇ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ । ਦੋਵਾਂ ਦੇ ਘਰ ਦੋ ਧੀਆਂ ਹੋ ਗਈਆਂ ਹਨ, ਕਦੇ ਸਮਾਂ ਹੁੰਦਾ ਸੀ ਕਿ ਦੋਵੇਂ ਇੱਕ ਔਲਾਦ ਨੂੰ ਵੀ ਤਰਸ ਰਹੇ ਸਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network