ਸੰਨੀ ਦਿਓਲ ਦਾ ਛੋਟਾ ਪੁੱਤਰ ਰਾਜਵੀਰ ਅਤੇ ਪੂਨਮ ਢਿੱਲੋਂ ਦੀ ਧੀ ਪਾਲੋਮਾ ਫ਼ਿਲਮ ‘ਦੋਨੋਂ’ ਨਾਲ ਬਾਲੀਵੁੱਡ ‘ਚ ਕਰਨ ਜਾ ਰਹੇ ਡੈਬਿਊ
ਫ਼ਿਲਮ ਦਾ ਪੋਸਟਰ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਰਾਜਵੀਰ ਅਤੇ ਪਾਲੋਮਾ ਫ਼ਿਲਮ ‘ਦੋਨੋਂ’ ਦੇ ਨਾਲ ਬਾਲੀਵੁੱਡ ‘ਚ ਐਂਟਰੀ ਕਰਨਗੇ ।ਫ਼ਿਲਮ ਨੂੰ ਸੂਰਜ ਬੜਜਾਤਿਆ ਦੇ ਬੇਟੇ ਅਵਨੀਸ਼ ਐੱਸ ਬੜਜਾਤਿਆ ਡਾਇਰੈਕਟ ਕਰਨਗੇ ।
ਸੰਨੀ ਦਿਓਲ ਦਾ ਛੋਟਾ ਪੁੱਤਰ ਰਾਜਵੀਰ ਅਤੇ ਪੂਨਮ ਢਿੱਲੋਂ ਦੀ ਧੀ ਪਾਲੋਮਾ ਫ਼ਿਲਮ ‘ਦੋਨੋਂ’ ਨਾਲ ਬਾਲੀਵੁੱਡ ‘ਚ ਕਰਨ ਜਾ ਰਹੇ ਡੈਬਿਊ
ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦਾ ਛੋਟਾ ਬੇਟਾ ਰਾਜਵੀਰ ਅਤੇ ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰਾ ਰਹਿ ਚੁੱਕੀ ਪੂਨਮ ਢਿੱਲੋਂ ਦੀ ਧੀ ਪਾਲੋਮਾ ਢਿੱਲੋਂ ਜਲਦ ਹੀ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ । ਜੀ ਹਾਂ ਇਸ ਫ਼ਿਲਮ ਦਾ ਟੀਜ਼ਰ ਵੀ ਕੱਲ੍ਹ ਨੂੰ ਜਾਰੀ ਕੀਤਾ ਜਾਵੇਗਾ । ਫ਼ਿਲਮ ਦਾ ਪੋਸਟਰ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਰਾਜਵੀਰ ਅਤੇ ਪਾਲੋਮਾ ਫ਼ਿਲਮ ‘ਦੋਨੋਂ’ ਦੇ ਨਾਲ ਬਾਲੀਵੁੱਡ ‘ਚ ਐਂਟਰੀ ਕਰਨਗੇ ।ਫ਼ਿਲਮ ਨੂੰ ਸੂਰਜ ਬੜਜਾਤਿਆ ਦੇ ਬੇਟੇ ਅਵਨੀਸ਼ ਐੱਸ ਬੜਜਾਤਿਆ ਡਾਇਰੈਕਟ ਕਰਨਗੇ ।

ਹੋਰ ਪੜ੍ਹੋ : ‘ਓ ਮਾਈ ਗੌਡ-2’ ਅਤੇ ‘ਗਦਰ-2’ ਦੇ ਕਲੈਸ਼ ‘ਤੇ ਬੋਲੇ ਸੰਨੀ ਦਿਓਲ, ਕਿਹਾ ‘ਜਿਸ ਚੀਜ਼ ਦੀ ਬਰਾਬਰੀ ਨਹੀਂ…’
ਪਾਲੋਮਾ ਕਰਣ ਦਿਓਲ ਦੇ ਵਿਆਹ ‘ਚ ਵੀ ਪਹੁੰਚੀ ਸੀ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕਰਣ ਦਿਓਲ ਵਿਆਹ ਦੇ ਵਿੱਚ ਵੀ ਪਾਲੋਮਾ ਵੀ ਆਪਣੀ ਮਾਂ ਪੂਨਮ ਢਿੱਲੋਂ ਦੇ ਨਾਲ ਪਹੁੰਚੀ ਸੀ । ਇਸ ਮੌਕੇ ਪੂਰਾ ਢਿੱਲੋਂ ਪਰਿਵਾਰ ਨਜ਼ਰ ਆਇਆ ਸੀ । ਇਸ ਤੋਂ ਪਹਿਲਾਂ ਕਰਣ ਦਿਓਲ ਵੀ ਫ਼ਿਲਮਾਂ ‘ਚ ਐਂਟਰੀ ਕਰ ਚੁੱਕੇ ਹਨ । ਇਨ੍ਹੀਂ ਦਿਨੀਂ ਪੂਰਾ ਦਿਓਲ ਪਰਿਵਾਰ ਸੰਨੀ ਦਿਓਲ ਦੀ ਫ਼ਿਲਮ ‘ਗਦਰ-੨’ ਨੂੰ ਲੈ ਕੇ ਪੱਬਾਂ ਭਾਰ ਹੈ ।

ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ । ਦੱਸ ਦਈਏ ਕਿ ਪੂਰਾ ਦਿਓਲ ਪਰਿਵਾਰ ਅਦਾਕਾਰੀ ਦੇ ਖੇਤਰ ਨੂੰ ਸਮਰਪਿਤ ਹੈ ਤੇ ਕਰਣ ਅਤੇ ਰਾਜਵੀਰ ਦੇ ਦਾਦਾ ਧਰਮਿੰਦਰ ਦਿਓਲ ਵੀ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਸਿਤਾਰੇ ਹਨ । ਧਰਮਿੰਦਰ ਹਾਲ ਹੀ ‘ਚ ਆਪਣੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨੂੰ ਲੈ ਕੇ ਚਰਚਾ ‘ਚ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
