ਫਿੱਟਨੈਸ ਮਾਡਲ ਸੁੱਖ ਜੌਹਲ ਆਪਣੀ ਭੈਣ ਨੂੰ ਦੇਣ ਗਏ ਸੰਧਾਰਾ, ਵੀਡੀਓ ਕੀਤਾ ਸਾਂਝਾ

ਫਿੱਟਨੈੱਸ ਮਾਡਲ ਸੁੱਖ ਜੌਹਲ ਆਪਣੀ ਫਿੱਟਨੈਸ ਦੀਆਂ ਤਸਵੀਰਾਂ ਅਤੇ ਵੀਡੀਓਸ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਉਹ ਆਪਣੇ ਭੈਣ ਦੇ ਸਹੁਰੇ ਘਰ ਗਏ ਹਨ ।

Written by  Shaminder   |  July 31st 2023 01:26 PM  |  Updated: July 31st 2023 03:55 PM

ਫਿੱਟਨੈਸ ਮਾਡਲ ਸੁੱਖ ਜੌਹਲ ਆਪਣੀ ਭੈਣ ਨੂੰ ਦੇਣ ਗਏ ਸੰਧਾਰਾ, ਵੀਡੀਓ ਕੀਤਾ ਸਾਂਝਾ

ਫਿੱਟਨੈੱਸ ਮਾਡਲ ਸੁੱਖ ਜੌਹਲ (Sukh Johall)ਆਪਣੀ ਫਿੱਟਨੈਸ ਦੀਆਂ ਤਸਵੀਰਾਂ ਅਤੇ ਵੀਡੀਓਸ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ  ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਉਹ ਆਪਣੇ ਭੈਣ ਦੇ ਸਹੁਰੇ ਘਰ ਗਏ ਹਨ । ਉਹ ਆਪਣੀ  ਭੈਣ ਨੂੰ ਸੰਧਾਰਾ ਦੇਣ ਦੇ ਲਈ ਗਏ ।

ਹੋਰ ਪੜ੍ਹੋ  : ਸ਼ਹੀਦ ਊਧਮ ਸਿੰਘ ਜੀ ਦਾ ਅੱਜ ਹੈ ਸ਼ਹੀਦੀ ਦਿਹਾੜਾ, ਰੁਪਿੰਦਰ ਹਾਂਡਾ ਸਣੇ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

ਜਿੱਥੇ ਉਨ੍ਹਾਂ ਦੀ ਪਤਨੀ ਵੀ ਨਜ਼ਰ ਆਈ ।ਇਸ ਦੇ ਨਾਲ ਹੀ ਸੁੱਖ ਜੌਹਲ ਦੇ ਪਿਤਾ ਵੀ ਆਪਣੀ ਧੀ ਦੇ ਸਹੁਰੇ ਘਰ ਪੁੱਤਰ ਦੇ ਨਾਲ ਸੰਧਾਰਾ ਦੇਣ ਲਈ ਪਹੁੰਚੇ ।  ਵੀਡੀਓ ਦੇ ਬੈਕਗਰਾਊਂਡ ‘ਚ ਰਣਜੀਤ ਬਾਵਾ ਦਾ ਗੀਤ ਚੱਲ ਰਿਹਾ ਹੈ । 

ਫਿੱਟਨੈੱਸ  ਮਾਡਲ  ਸੁੱਖ ਨੂੰ ਕੀਤਾ ਜਾ ਰਿਹਾ ਟਰੋਲ 

ਫਿੱਟਨੈੱਸ ਮਾਡਲ ਸੁੱਖ ਜੌਹਲ ਦਾ ਇਹ ਵੀਡੀਓ ਕਈ ਲੋਕਾਂ ਨੂੰ ਪਸੰਦ ਆ ਰਿਹਾ ਹੈ । ਪਰ ਕੁਝ ਲੋਕ ਉਨ੍ਹਾਂ ਨੂੰ ਟਰੋਲ ਵੀ ਕਰਨ ਲੱਗ ਪਏ । ਦਰਅਸਲ ਸੁੱਖ ਜੌਹਲ ਆਪਣੀ ਭੈਣ ਦੇ ਘਰ ਗਿਆ ਸੀ ਤਾਂ ਉਸ ਨੇ ਨਿੱਕਰ ਅਤੇ ਟੀ-ਸ਼ਰਟ ਪਾਈ ਹੋਈ ਸੀ । ਜਿਸ ਤੋਂ ਬਾਅਦ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ।

ਇੱਕ ਨੇ ਲਿਖਿਆ ‘ਭੈਣ ਕੋਲ ਜਾਣ ਲੱਗਿਆਂ ਤਾਂ ਪੂਰੇ ਕੱਪੜੇ ਪਾਉਣੇ ਚਾਹੀਦੇ ਨੇ ਬਾਈ ਜੀ’।ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਨਿੱਕਰ ਟੈਟੂ ਦਿਖਾਉਣ ਨੂੰ ਪਾਈ ਆ, ਕੀ ਫਾਇਦਾ ਹੋਇਆ ਚੱਜ ਦੇ ਕੱਪੜੇ ਪਾ ਆਉਂਦਾ। ਤਾਸ਼ ਦੇ ਪੱਤਿਆਂ ਵਾਲਾ ਜੋਕਰ ਲੱਗ ਰਿਹਾ’। ਇੱਕ ਹੋਰ ਨੇ ਲਿਖਿਆ ‘ਪਹਿਲਾ ਭਰਾ ਹੋਣਾ ਜੋ ਭੈਣ ਦੇ ਸਹੁਰੇ ਨਿੱਕਰ ‘ਚ ਗਿਆ’ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network