Gauahar Khan : ਟੀਵੀ ਅਦਾਕਾਰਾ ਗੌਹਰ ਖਾਨ ਬਣੀ ਮਾਂ, ਅਦਾਕਾਰਾ ਨੇ ਬੇਟੇ ਨੂੰ ਦਿੱਤਾ ਜਨਮ , ਫੈਨਜ਼ ਦੇ ਰਹੇ ਵਧਾਈ

ਮਸ਼ਹੂਰ ਟੀਵੀ ਅਦਾਕਾਰਾ ਗੌਹਰ ਖਾਨ ਤੇ ਉਸ ਦੇ ਪਤੀ ਜ਼ੈਦ ਦਰਬਾਰ ਨੇ ਹਾਲ ਹੀ 'ਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਜੀ ਹਾਂ ਅਦਾਕਾਰਾ ਮਾਂ ਬਣ ਚੁੱਕੀ ਹੈ ਤੇ ਉਸ ਨੇ ਇੱਕ ਪਿਆਰੇ ਜਿਹੇ ਬੇਟੇ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਖ਼ੁਦ ਕਪਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀ ਕੀਤੀ ਹੈ।

Written by  Pushp Raj   |  May 12th 2023 11:12 AM  |  Updated: May 12th 2023 11:12 AM

Gauahar Khan : ਟੀਵੀ ਅਦਾਕਾਰਾ ਗੌਹਰ ਖਾਨ ਬਣੀ ਮਾਂ, ਅਦਾਕਾਰਾ ਨੇ ਬੇਟੇ ਨੂੰ ਦਿੱਤਾ ਜਨਮ , ਫੈਨਜ਼ ਦੇ ਰਹੇ ਵਧਾਈ

Gauahar Khan blessed with baby boy: ਮਸ਼ਹੂਰ ਟੀਵੀ ਅਦਾਕਾਰਾ ਤੇ ਬਿੱਗ ਬੌਸ ਫੇਮ ਅਦਾਕਾਰਾ ਗੌਹਰ ਖਾਨ ਮਾਂ ਬਣ ਚੁੱਕੀ ਹੈ। ਹਾਲ ਹੀ ਵਿੱਚ ਅਦਾਕਾਰਾ ਤੇ ਉਸ ਦੇ ਪਤੀ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਇਸ ਦੀ ਜਾਣਕਾਰੀ ਦੋਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਫੈਨਜ਼ ਨਾਲ ਸਾਂਝੀ ਕੀਤੀ ਹੈ। 

ਅਦਾਕਾਰਾ  ਗੌਹਰ ਖਾਨ ਤੇ ਜ਼ੈਦ ਦਰਬਾਰ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਅਦਾਕਾਰਾ ਨੇ ਹਾਲ ਹੀ 'ਚ ਬੇਟੇ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਕਿਊਟ ਪੋਸਟ ਕਰਕੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਦਿੱਤੀ ਹੈ। ਬੇਟੇ ਦੇ ਜਨਮ ਤੋਂ ਬਾਅਦ, ਪੂਰਾ ਪਰਿਵਾਰ ਜਸ਼ਨ ਵਿੱਚ ਡੁੱਬਿਆ ਹੋਇਆ ਹੈ। ਅਨੁਸ਼ਕਾ ਸ਼ਰਮਾ ਸਣੇ ਕਈ ਮਸ਼ਹੂਰ ਹਸਤੀਆਂ ਨੇ ਗੌਹਰ ਨੂੰ ਮਾਂ ਬਣਨ 'ਤੇ ਵਧਾਈ ਦਿੱਤੀ ਹੈ।

ਦੱਸ ਦਈਏ ਕਿ ਪ੍ਰੈਗਨੈਂਸੀ ਦੇ ਦੌਰਾਨ ਗੌਹਰ ਖਾਨ ਲਗਾਤਾਰ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਸੀ। ਗੌਹਰ ਖਾਨ ਨੇ 25 ਦਸੰਬਰ 2020 ਨੂੰ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਇਸਮਾਈਲ ਦਰਬਾਰ ਦੇ ਪੁੱਤਰ ਜ਼ੈਦ ਦਰਬਾਰ ਨਾਲ ਵਿਆਹ ਕੀਤਾ ਸੀ। 

ਗੌਹਰ ਖਾਨ ਅਤੇ ਜ਼ੈਦ ਦੀ ਉਮਰ ਵਿੱਚ ਵੀ ਕਾਫੀ ਅੰਤਰ ਹੈ। ਲੌਕਡਾਊਨ ਦੌਰਾਨ ਗੌਹਰ 'ਤੇ ਜ਼ੈਦ ਦੀ ਮੁਲਾਕਾਤ ਹੋਈ ਸੀ। ਦੋਵਾਂ ਨੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੋਸਤੀ ਜਲਦੀ ਹੀ ਪਿਆਰ ਵਿੱਚ ਬਦਲ ਗਈ। ਹੁਣ ਬਾਲੀਵੁੱਡ ਦੀ ਇਹ ਜੋੜੀ ਮਾਤਾ-ਪਿਤਾ ਬਣ ਗਈ ਹੈ। ਗੌਹਰ ਖਾਨ ਨੂੰ ਮਾਤਾ-ਪਿਤਾ ਬਣਨ 'ਤੇ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।

ਹੋਰ ਪੜ੍ਹੋ: Ammy Virk Birthday: ਗਾਇਕ ਐਮੀ ਵਿਰਕ ਦਾ ਅੱਜ ਹੈ ਜਨਮਦਿਨ, ਜਾਣੋ ਸੰਗੀਤ ਜਗਤ 'ਚ ਕਿੰਝ ਬਣਾਈ ਆਪਣੀ ਪਛਾਣ

ਗੌਹਰ ਅਤੇ ਜੈਦ ਦੀ ਜੋੜੀ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਬਿੱਗ ਬੌਸ ਫੇਮ ਗੌਹਰ ਖਾਨ ਟੀਵੀ ਦੀ ਦੁਨੀਆ ਦਾ ਜਾਣਿਆ-ਪਛਾਣਿਆ ਨਾਮ ਹੈ। ਗੌਹਰ ਖਾਨ ਨੇ ਬਿੱਗ ਬੌਸ 7 ਦਾ ਵੀ ਹਿੱਸਾ ਰਹਿ ਚੁੱਕੀ ਹੈ। ਗੌਹਰ ਦੇ ਪਤੀ ਜ਼ੈਦ ਵੀ ਇੱਕ ਡਾਂਸਰ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network