Sangeeta Bijlani Birthday : ਜਾਣੋ ਵਿਆਹ ਦੇ ਕਾਰਡ ਛੱਪ ਜਾਣ ਮਗਰੋਂ ਵੀ ਕਿਉਂ ਨਹੀਂ ਸੰਗੀਤਾ ਬਿਜਲਾਨੀ ਤੇ ਸਲਮਾਨ ਖਾਨ ਦਾ ਨਹੀਂ ਹੋਇਆ ਵਿਆਹ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਸਾਬਕਾ ਮਿਸ ਇੰਡੀਆ ਸੰਗੀਤਾ ਬਿਜਲਾਨੀ ਦਾ ਅੱਜ ਜਨਮ ਦਿਨ ਹੈ। ਕੀ ਤੁਸੀਂ ਜਾਣਦੇ ਹੋ ਕਿ ਸੰਗੀਤ ਬਿਜਲਾਨੀ, ਸਲਮਾਨ ਖਾਨ ਨਾਲ ਵਿਆਹ ਕਰਵਾਉਣ ਵਾਲੀ ਸੀ ਪਰ ਵਿਆਹ ਦੇ ਕਾਰਡ ਛੱਪ ਜਾਣ ਦੇ ਬਾਵਜੂਦ ਦੋਹਾਂ ਦਾ ਵਿਆਹ ਨਹੀਂ ਹੋ ਸਕਿਆ, ਆਓ ਜਾਣਦੇ ਹਾਂ ਕਿਉਂ।
Sangeeta Bijlani Birthday : ਜਾਣੋ ਵਿਆਹ ਦੇ ਕਾਰਡ ਛੱਪ ਜਾਣ ਮਗਰੋਂ ਵੀ ਕਿਉਂ ਨਹੀਂ ਸੰਗੀਤਾ ਬਿਜਲਾਨੀ ਤੇ ਸਲਮਾਨ ਖਾਨ ਦਾ ਨਹੀਂ ਹੋਇਆ ਵਿਆਹ
Sangeeta Bijlani Birthday : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਸਾਬਕਾ ਮਿਸ ਇੰਡੀਆ ਸੰਗੀਤਾ ਬਿਜਲਾਨੀ ਦਾ ਅੱਜ ਜਨਮ ਦਿਨ ਹੈ। ਕੀ ਤੁਸੀਂ ਜਾਣਦੇ ਹੋ ਕਿ ਸੰਗੀਤ ਬਿਜਲਾਨੀ, ਸਲਮਾਨ ਖਾਨ ਨਾਲ ਵਿਆਹ ਕਰਵਾਉਣ ਵਾਲੀ ਸੀ ਪਰ ਵਿਆਹ ਦੇ ਕਾਰਡ ਛੱਪ ਜਾਣ ਦੇ ਬਾਵਜੂਦ ਦੋਹਾਂ ਦਾ ਵਿਆਹ ਨਹੀਂ ਹੋ ਸਕਿਆ, ਆਓ ਜਾਣਦੇ ਹਾਂ ਕਿਉਂ।
ਸੰਗੀਤਾ ਬਿਜਲਾਨੀ ਦੀ ਗੱਲ ਕਰੀਏ ਤਾਂ ਉਹ 90 ਦੇ ਦਹਾਕੇ ਦੀ ਮਸ਼ਹੂਰ ਅਭਿਨੇਤਰੀਆਂ ਚੋਂ ਇੱਕ ਹੈ। ਸੰਗੀਤਾ ਨੇ ਮਹਿਜ਼ 15 ਸਾਲ ਦੀ ਉਮਰ ਤੋਂ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਮਾਡਲਿੰਗ ਦੇ ਨਾਲ-ਨਾਲ ਸੰਗੀਤਾ ਨੇ ਕਈ ਵਿਗਿਆਪਨਾਂ ਤੇ ਫਿਲਮਾਂ ਵਿੱਚ ਵੀ ਕੰਮ ਕੀਤਾ।
ਸੰਗੀਤਾ ਬਿਜਲਾਨੀ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1987 ‘ਚ ਰਿਲੀਜ਼ ਹੋਈ ਫਿਲਮ ਕੈਦੀ ਦੇ ਨਾਲ ਹੋਈ ਸੀ। ਇਸ ਮਗਰੋਂ ਸੰਗੀਤਾ ਨੇ ਕਈ ਹਿੰਦੀ ਫਿਲਮਾਂ ਜਿਵੇਂ ਕਿ ਖੁਨ ਕਾ ਕਰਜ਼ , ਜ਼ੁਰਮ, ਤ੍ਰਿਦੇਵ, ਗਾਂਵ ਕੇ ਦੇਵਤਾ ਸਣੇ ਕਈ ਹੋਰਨਾਂ ਫਿਲਮਾਂ ਦੇ ਵਿੱਚ ਕੰਮ ਕੀਤਾ।
ਇਸ ਵਿਚਾਲੇ ਸੰਗੀਤਾ ਦਾ ਨਾਮ ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਨਾਲ ਜੁੜਿਆ। ਕਿਹਾ ਜਾਂਦਾ ਹੈ ਕਿ ਸਲਮਾਨ ਖਾਨ ਦੀ ਜ਼ਿੰਦਗੀ ਵਿੱਚ ਉਸ ਦੀ ਪਹਿਲੀ ਗਰਲਫ੍ਰੈਂਡ ਸੰਗੀਤ ਬਿਜਲਾਨੀ ਸੀ ਜਿਸ ਨਾਲ ਉਹ ਵਿਆਹ ਕਰਵਾਉਣਾ ਚਾਹੁੰਦੇ ਸੀ।
ਸਲਮਾਨ ਖਾਨ ਨੇ 'ਕੌਫੀ ਵਿਦ ਕਰਨ' ਵਿੱਚ ਆਪਣੀ ਜ਼ਿੰਦਗੀ ਦੀ ਕਦੇ ਨਾਂ ਭੁੱਲਣਯੋਗ ਘਟਨਾ ਨੂੰ ਯਾਦ ਕਰਦਿਆਂ ਦੱਸਿਆ ਸੀ , 'ਇੱਕ ਸਮਾਂ ਸੀ ਜਦੋਂ ਮੈਂ ਸੱਚਮੁੱਚ ਸੰਗੀਤਾ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਫਿਰ ਗੱਲ ਨਾ ਬਣੀ। ਮੈਂ ਹਮੇਸ਼ਾ ਵਿਆਹ ਦੇ ਬਹੁਤ ਨੇੜੇ ਆਇਆ ਹਾਂ। ਲੋਕ ਹੁਣ ਇਹ ਮਹਿਸੂਸ ਕਰਨ ਲੱਗੇ ਹਨ ਕਿ ਮੈਂ ਇੱਕ ਚੰਗਾ ਬੁਆਏਫ੍ਰੈਂਡ ਹਾਂ, ਪਰ ਮੈਨੂੰ ਸਾਰੀ ਉਮਰ ਬਰਦਾਸ਼ਤ ਕਰਨਾ ਮੁਸ਼ਕਲ ਹੈ। ਸੰਗੀਤਾ ਦੇ ਨਾਲ ਵਿਆਹ ਦੇ ਕਾਰਡ ਵੀ ਛਪਵਾਏ ਸਨ।
ਸਲਮਾਨ ਖਾਨ ਨੇ ਦੱਸਿਆ ਕਿ ਉਨ੍ਹਾਂ ਦੇ ਅਤੇ ਸੰਗੀਤਾ ਬਿਜਲਾਨੀ ਦੇ ਵਿਆਹ ਦੇ ਕਾਰਡ ਛੱਪ ਚੁੱਕੇ ਸਨ, ਪਰ ਸੰਗੀਤਾ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਕਿਉਂਕਿ ਉਸ ਸਮੇਂ ਸਲਮਾਨ ਖਾਨ ਦਾ ਨਾਮ ਸੋਮੀ ਅਲੀ ਦੇ ਨਾਲ ਜੁੜ ਰਿਹਾ ਸੀ, ਜਿਸ ਦੇ ਚੱਲਦੇ ਉਸ ਨੂੰ ਲੱਗਾ ਕਿ ਸਲਮਾਨ ਉਸ ਨੂੰ ਧੋਖਾ ਦੇ ਰਹੇ ਹਨ। ਜਿਸ ਤੋਂ ਬਾਅਦ ਸੰਗੀਤਾ ਨੇ ਸਲਮਾਨ ਦੇ ਨਾਲ ਵਿਆਹ ਨਾਂ ਕਰਵਾਉਣ ਦਾ ਫੈਸਲਾ ਕੀਤਾ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
