ਇਲਿਆਨਾ ਡੀਕਰੂਜ਼ ਦੇ ਬੱਚੇ ਦਾ ਪਿਤਾ ਕੌਣ? ਅਦਾਕਾਰਾ ਨੇ ਫੈਨਜ਼ ਨੂੰ ਦੱਸਿਆ ਕੌਣ ਹੈ ਉਸ ਦਾ ਮਿਸਟ੍ਰੀ ਮੈਨ
ਟੀਵੀ ਦੀ ਮਸ਼ਹੂਰ ਅਦਾਕਾਰਾ ਇਲਿਆਨਾ ਡੀਕਰੂਜ਼ ਨੇ ਕੁਝ ਸਮਾਂ ਪਹਿਲਾਂ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਹਲਾਂਕਿ ਅਦਾਕਾਰਾ ਦੇ ਬਿਨਾਂ ਵਿਆਹ ਕੀਤੇ ਮਾਂ ਬਨਣ ਨੂੰ ਲੈ ਕੇ ਹਰ ਕੋਈ ਸਵਾਲ ਕਰ ਰਿਹਾ ਹੈ ਤੇ ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਅਦਾਕਾਰਾ ਦੇ ਹੋਣ ਵਾਲੇ ਬੱਚੇ ਦਾ ਪਿਤਾ ਕੌਣ ਹੈ। ਹਾਲ ਹੀ 'ਚ ਅਦਾਕਾਰਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੇ ਮਿਸਟ੍ਰੀ ਮੈਨ ਦਾ ਚਿਹਰਾ ਫੈਨਜ਼ ਨੂੰ ਦਿਖਾਇਆ ਹੈ।
ਇਲਿਆਨਾ ਡੀਕਰੂਜ਼ ਦੇ ਬੱਚੇ ਦਾ ਪਿਤਾ ਕੌਣ? ਅਦਾਕਾਰਾ ਨੇ ਫੈਨਜ਼ ਨੂੰ ਦੱਸਿਆ ਕੌਣ ਹੈ ਉਸ ਦਾ ਮਿਸਟ੍ਰੀ ਮੈਨ
Ileana D’Cruz and her Boyfriend Pics: ਟੀਵੀ ਦੀ ਮਸ਼ਹੂਰ ਅਦਾਕਾਰਾ ਇਲਿਆਨਾ ਡੀਕਰੂਜ਼ (Ileana D’Cruz )ਨੇ ਕੁਝ ਸਮਾਂ ਪਹਿਲਾਂ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਹਲਾਂਕਿ ਅਦਾਕਾਰਾ ਦੇ ਬਿਨਾਂ ਵਿਆਹ ਕੀਤੇ ਮਾਂ ਬਨਣ ਨੂੰ ਲੈ ਕੇ ਹਰ ਕੋਈ ਸਵਾਲ ਕਰ ਰਿਹਾ ਹੈ ਤੇ ਹਰ ਕੋਈ ਇਹ ਜਾਨਣਾ ਚਾਹੁੰਦਾ ਹੈ ਕਿ ਅਦਾਕਾਰਾ ਦੇ ਹੋਣ ਵਾਲੇ ਬੱਚੇ ਦਾ ਪਿਤਾ ਕੌਣ ਹੈ। ਹਾਲ ਹੀ 'ਚ ਅਦਾਕਾਰਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੇ ਮਿਸਟ੍ਰੀ ਮੈਨ ਦਾ ਚਿਹਰਾ ਫੈਨਜ਼ ਨੂੰ ਦਿਖਾਇਆ ਹੈ।

ਹਾਲ ਹੀ ਵਿੱਚ ਇਲਿਆਨਾ ਡੀਕਰੂਜ਼ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੰਸਟਾ ਸਟੋਰੀ ਸਾਂਝੀ ਕੀਤੀ ਹੈ। ਇਸ ਇੰਸਟਾ ਸਟੋਰੀ 'ਚ ਅਦਾਕਾਰਾ ਨੇ ਆਪਣੇ ਮਿਸਟਰੀ ਮੈਨ ਦਾ ਖੁਲਾਸਾ ਕਰ ਦਿੱਤਾ ਹੈ। ਇਲਿਆਨਾ ਨੇ ਆਪਣੀ ਇੰਸਟਾ ਸਟੋਰੀ 'ਤੇ ਆਪਣੇ ਬੁਆਏਫ੍ਰੈਂਡ ਨਾਲ 'ਡੇਟ ਨਾਈਟ' ਦੀਆਂ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਲਿਆਨਾ ਨੇ ਆਪਣੇ ਬੁਆਏਫ੍ਰੈਂਡ ਨਾਲ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ। ਤਸਵੀਰਾਂ 'ਚ ਇਲਿਆਨਾ ਲਾਲ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ, ਜਦੋਂ ਕਿ ਅਦਾਕਾਰਾ ਦੇ ਮਿਸਟਰੀ ਮੈਨ ਨੂੰ ਕਾਲੇ ਰੰਗ ਦੀ ਕਮੀਜ਼ 'ਚ ਦੇਖਿਆ ਜਾ ਸਕਦਾ ਹੈ। ਤਸਵੀਰਾਂ 'ਚ ਅਭਿਨੇਤਰੀ ਆਪਣੇ ਮਿਸਟਰੀ ਮੈਨ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ ਅਤੇ ਉਸ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਵੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਇਲਿਆਨਾ ਨੇ ਡੇਟ ਨਾਈਟ ਦਾ ਜ਼ਿਕਰ ਕੀਤਾ ਹੈ ਤੇ ਹਾਰਟ ਈਮੋਜੀ ਵੀ ਬਣਾਇਆ ਹੈ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਇਲਿਆਨਾ ਨੇ ਆਪਣੇ ਬੁਆਏਫ੍ਰੈਂਡ ਦੀ ਇਕ ਧੁੰਦਲੀ ਜਿਹੀ ਤਸਵੀਰ ਸਾਂਝੀ ਕੀਤੀ ਸੀ। ਉਸ ਤਸਵੀਰ 'ਚ ਮਿਲੀ ਅਦਾਕਾਰਾ ਦੇ ਬੁਆਏਫ੍ਰੈਂਡ ਦੀ ਝਲਕ ਤਾਜ਼ਾ ਤਸਵੀਰਾਂ ਨਾਲ ਮੇਲ ਖਾਂਦੀ ਹੈ। ਹਾਲਾਂਕਿ ਇਲਿਆਨਾ ਨੇ ਹੁਣੇ ਹੀ ਆਪਣੇ ਮਿਸਟਰੀ ਮੈਨ ਦੇ ਚਿਹਰੇ ਦਾ ਖੁਲਾਸਾ ਕੀਤਾ ਹੈ, ਉਸ ਨੇ ਇਹ ਨਹੀਂ ਦੱਸਿਆ ਹੈ ਕਿ ਉਹ ਕੌਣ ਹੈ ਤੇ ਉਹ ਕੀ ਕਰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਲਿਆਨਾ ਕੈਟਰੀਨਾ ਕੈਫ ਦੇ ਭਰਾ ਸੇਬੇਸਟੀਅਨ ਲੌਰੇਂਟ ਨੂੰ ਡੇਟ ਕਰ ਰਹੀ ਹੈ, ਪਰ ਹੁਣ ਅਭਿਨੇਤਰੀ ਵੱਲੋਂ ਆਪਣੇ ਬੁਆਏਫ੍ਰੈਂਡ ਨਾਲ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਇਨ੍ਹਾਂ ਅਟਕਲਾਂ ਬੰਦ ਹੋ ਗਈਆਂ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
