ਇਲਿਆਨਾ ਡਿਕਰੂਜ਼ ਨੇ ਪਹਿਲੀ ਵਾਰ ਫਲਾਂਟ ਕੀਤਾ ਆਪਣਾ ਬੇਬੀ ਬੰਪ, ਵੀਡੀਓ ਦੇਖ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਬਾਲੀਵੁੱਡ ਅਦਾਕਾਰਾ ਇਲਿਆਨਾ ਡੀਕਰੂਜ਼ ਜਲਦ ਹੀ ਮਾਂ ਬਨਣ ਵਾਲੀ ਹੈ। ਅਦਾਕਾਰਾ ਨੇ ਪਹਿਲੀ ਵਾਰ ਆਪਣੇ ਬੇਬੀ ਬੰਪ ਨਾਲ ਕਿਊਟ ਵੀਡੀਓ ਸਾਂਝੀ ਕੀਤੀ ਹੈ। ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਅਦਾਕਾਰਾ ਤੇ ਉਸ ਦੇ ਬੱਚੇ ਲਈ ਦੁਆਵਾਂ ਕਰ ਰਹੇ ਹਨ।

Written by  Pushp Raj   |  May 05th 2023 12:48 PM  |  Updated: May 05th 2023 12:48 PM

ਇਲਿਆਨਾ ਡਿਕਰੂਜ਼ ਨੇ ਪਹਿਲੀ ਵਾਰ ਫਲਾਂਟ ਕੀਤਾ ਆਪਣਾ ਬੇਬੀ ਬੰਪ, ਵੀਡੀਓ ਦੇਖ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

Ileana D’Cruz flaunts her baby bump: ਬਾਲੀਵੁੱਡ ਅਦਾਕਾਰਾ ਇਲਿਆਨਾ ਡੀਕਰੂਜ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਨੇ ਕੁਝ ਦਿਨ ਪਹਿਲਾਂ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਸੀ। ਅਦਾਕਾਰਾ ਨੇ ਦੱਸਿਆ ਕਿ ਉਹ ਜਲਦੀ ਹੀ ਮਾਂ ਬਣਨ ਵਾਲੀ ਹੈ। ਹਾਲ ਹੀ 'ਚ ਅਦਾਕਾਰਾ ਨੇ ਪਹਿਲੀ ਵਾਰ ਆਪਣੇ ਬੇਬੀ ਬੰਪ ਨਾਲ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਹਰ ਕੋਈ ਬੇਹੱਦ ਪਸੰਦ ਕਰ ਰਿਹਾ ਹੈ। 


ਦੱਸ ਦਈਏ ਕਿ ਜਿਵੇਂ ਹੀ ਇਲਿਆਨਾ ਨੇ ਆਪਣੇ ਮਾਂ ਬਨਣ ਦੀ ਖ਼ਬਰ ਫੈਨਜ਼ ਨਾਲ ਸਾਂਝੀ ਕੀਤੀ ਤਾਂ ਉਸ ਨੂੰ ਹੋਰਨਾਂ ਸੈਲਬਸ ਤੇ ਫੈਨਜ਼ ਵੱਲੋਣ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸੇ ਵਿਚਾਲੇ ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਹਿਲੀ ਵਾਰ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਹੈ।

ਹਾਲ ਹੀ 'ਚ ਇਲਿਆਨਾ ਡੀ'ਕਰੂਜ਼ ਨੇ ਪੋਸਟ ਕੀਤਾ ਸੀ ਕਿ ਉਹ ਜਲਦ ਹੀ ਮਾਂ ਬਣਨ ਵਾਲੀ ਹੈ। ਅਦਾਕਾਰਾ ਨੇ ਖ਼ੁਦ ਇਹ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਅਦਾਕਾਰਾ ਨੇ ਆਪਣੇ ਇੰਸਟਾ 'ਤੇ ਦੋ ਬਹੁਤ ਹੀ ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਬਲੈਕ ਐਂਡ ਵ੍ਹਾਈਟ ਤਸਵੀਰਾਂ  'ਚੋਂ ਪਹਿਲੀ ਤਸਵੀਰ ਬੱਚੇ ਦੇ ਪਹਿਰਾਵੇ ਦੀ ਹੈ, ਜਿਸ 'ਤੇ ਲਿਖਿਆ ਹੈ, ''ਐਡਵੈਂਚਰ ਸ਼ੁਰੂ ਹੋ ਗਿਆ ਹੈ'', ਜਦੋਂ ਕਿ ਦੂਜੀ ਫੋਟੋ ਇੱਕ ਪੈਂਡੈਂਟ ਦੀ ਹੈ, ਜਿਸ 'ਤੇ ਮੰਮਾ ਲਿਖਿਆ ਹੋਇਆ ਹੈ। ਇਲਿਆਨਾ ਨੇ ਕੈਪਸ਼ਨ 'ਚ ਲਿਖਿਆ ਹੈ, Coming Soon, ਲਿਟਲ ਡਾਰਲਿੰਗ ਮੈਂ ਤੁਹਾਨੂੰ ਮਿਲਣ ਦਾ ਇੰਤਜ਼ਾਰ ਨਹੀਂ ਕਰ ਸਕਦੀ।'


ਇਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਲਿਆਨਾ ਆਪਣੀ ਪ੍ਰੈਗਨੈਂਸੀ ਦੇ ਦੌਰ ਦਾ ਆਨੰਦ ਲੈ ਰਹੀ ਹੈ। ਇੰਸਟਾ ਸਟੋਰੀ 'ਤੇ ਪੋਸਟ ਕੀਤੇ ਗਏ ਇਸ ਵੀਡੀਓ 'ਚ ਅਭਿਨੇਤਰੀ ਦੇ ਹੱਥ 'ਚ ਕੌਫੀ ਦਾ ਮਗ ਅਤੇ ਉਸ ਦਾ ਪਾਲਤੂ ਕੁੱਤਾ ਵੀ ਬੈੱਡ 'ਤੇ ਬੈਠੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਅਦਾਕਾਰਾ ਦਾ ਬੇਬੀ ਬੰਪ ਵੀ ਸਾਫ ਤੌਰ 'ਤੇ ਵੇਖਿਆ ਜਾ ਸਕਦਾ ਹੈ। 


ਹੋਰ ਪੜ੍ਹੋ: ਕੀ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦਾ ਹੋ ਗਿਆ ਬ੍ਰੇਕਅਪ ? ਦੋਹਾਂ ਨੇ ਇੰਸਟਾਗ੍ਰਾਮ ਤੋਂ ਡਿਲਟੀ ਕੀਤੀਆਂ ਇੱਕ ਦੂਜੇ ਦੀਆਂ ਤਸਵੀਰਾਂ  

ਇਲਿਆਨਾ ਕੈਟਰੀਨਾ ਕੈਫ ਦੇ ਚਚੇਰੇ ਭਰਾ ਅਤੇ ਮਾਡਲ ਸੇਬੇਸਟੀਅਨ ਲੌਰੇਂਟ ਮਿਸ਼ੇਲ ਨੂੰ ਡੇਟ ਕਰ ਰਹੀ ਹੈ। ਦੋਵਾਂ ਨੂੰ ਪਿਛਲੇ ਸਾਲ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਮਾਲਦੀਵ ਛੁੱਟੀਆਂ ਦੌਰਾਨ ਦੇਖਿਆ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਅਧਿਕਾਰਤ ਨਹੀਂ ਕੀਤਾ।


- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network