ਕੀ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦਾ ਹੋ ਗਿਆ ਬ੍ਰੇਕਅਪ ? ਦੋਹਾਂ ਨੇ ਇੰਸਟਾਗ੍ਰਾਮ ਤੋਂ ਡਿਲਟੀ ਕੀਤੀਆਂ ਇੱਕ ਦੂਜੇ ਦੀਆਂ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਦੀ ਲਵ ਸਟੋਰੀ ਬਿੱਗ ਬੌਸ ਸੀਜ਼ਨ 13 ਦੇ ਦੌਰਾਨ ਸ਼ੁਰੂ ਹੋ ਸੀ ਜੋ ਕਿ ਲੰਮੇਂ ਸਮੇਂ ਤੱਕ ਰਹੀ, ਪਰ ਹਾਲ ਹੀ ਵਿੱਚ ਹਿਮਾਂਸ਼ੀ ਤੇ ਆਸਿਮ ਨੇ ਇੰਸਟਾਗ੍ਰਾਮ ਤੋਂ ਇੱਕ ਦੂਜੇ ਦੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ, ਜਿਸ ਮਗਰੋਂ ਫੈਨਜ਼ ਇਹ ਕਿਆਸ ਲਗਾ ਰਹੇ ਨੇ ਕਿ ਸ਼ਾਇਦ ਦੋਹਾਂ ਦਾ ਬ੍ਰੇਅਕਪ ਹੋ ਗਿਆ ਹੈ ਪਰ ਜੋੜੀ ਵੱਲੋਂ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ।

Written by  Pushp Raj   |  May 05th 2023 11:53 AM  |  Updated: May 05th 2023 11:53 AM

ਕੀ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦਾ ਹੋ ਗਿਆ ਬ੍ਰੇਕਅਪ ? ਦੋਹਾਂ ਨੇ ਇੰਸਟਾਗ੍ਰਾਮ ਤੋਂ ਡਿਲਟੀ ਕੀਤੀਆਂ ਇੱਕ ਦੂਜੇ ਦੀਆਂ ਤਸਵੀਰਾਂ

Asim Riaz-Himanshi Khurrana break up: ਪੰਜਾਬ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਨਾ ਇਨ੍ਹੀਂ ਦਿਨੀਂ ਮੁੜ ਇੱਕ ਵਾਰ ਸੁਰਖੀਆਂ 'ਚ ਆ ਗਈ ਹੈ। ਹਿਮਾਂਸ਼ੀ ਤੇ ਆਸਿਮ ਰਿਆਜ਼ ਦੀ ਲਵ ਸਟੋਰੀ ਤੋਂ ਹਰ ਕੋਈ ਜਾਣੂ ਹੈ,ਪਰ ਹਾਲ ਹੀ 'ਚ ਕੁਝ ਅਜਿਹਾ ਹੋਇਆ ਜਿਸ ਨਾਲ ਫੈਨਜ਼ ਦੁਚਿੱਤੀ 'ਚ ਪੈ ਗਏ ਹਨ। ਦਰਅਸਲ ਹਿਮਾਂਸ਼ੀ ਤੇ ਆਸਿਮ ਦੋਹਾਂ ਨੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਇੱਕ ਦੂਜੇ ਦੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ, ਜਿਸ ਦੇ ਚੱਲਦੇ ਫੈਨਜ਼ ਬੇਹੱਦ ਹੈਰਾਨ ਹਨ। 

 ਬਿੱਗ ਬੌਸ-13 ਵਿਚ ਆਪਣੇ ਲਵ ਸਟੋਰੀ ਨਾਲ ਸੁਰਖੀਆਂ 'ਚ ਰਹਿਣ ਵਾਲੇ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਬਾਰੇ ਕਈ ਖ਼ਬਰਾਂ ਆ ਰਹੀਆਂ ਹਨ। ਹਾਲ ਹੀ 'ਚ ਸਾਹਮਣੇ ਆਈ ਮੀਡੀਆ ਰਿਪੋਰਟਸ ਦੇ ਮੁਤਾਬਿਕ  ਦੋਵਾਂ ਦਾ ਰਿਸ਼ਤਾ ਪਹਿਲਾਂ ਵਰਗਾ ਨਹੀਂ ਰਿਹਾ ਹੈ ਅਤੇ 4 ਸਾਲ ਦੀ ਰਿਲੇਸ਼ਨਸ਼ਿਪ ਤੋਂ ਬਾਅਦ ਦੋਹਾਂ ਨੇ ਬ੍ਰੇਕਅਪ ਕਰ ਲਿਆ ਹੈ। ਇਸ ਤਰ੍ਹਾਂ ਬਿੱਗ ਬੌਸ ਵਿਚ ਸ਼ੁਰੂ ਹੋਈ ਇਕ ਹੋਰ ਪ੍ਰੇਮ ਕਹਾਣੀ ਦਾ ਅੰਤ ਹੋਇਆ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਸਿਮ ਤੇ ਹਿਮਾਂਸ਼ੀ ਇਕ-ਦੂਸਰੇ ਤੋਂ ਵੱਖ ਹੋ ਗਏ ਹਨ ਅਤੇ ਦੋਹਾਂ  ਨੇ ਆਪੋ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਇੱਕ-ਦੂਜੇ ਨੂੰ ਅਨਫਾਲੋ ਕਰ ਦਿੱਤਾ ਹੈ। ਇਥੋਂ ਤੱਕ ਕਿ ਉਨ੍ਹਾਂ ਨੇ ਆਪਣੀ ਇੱਕਠੇ ਕਪਲ ਵਾਲੀਆਂ ਸਾਰੀਆਂ ਤਸਵੀਰਾਂ ਵੀ ਡਿਲੀਟ ਕਰ ਦਿੱਤੀਆਂ ਹਨ। ਇੰਨਾ ਹੀ ਨਹੀਂ, ਇਸ ਜੋੜੇ ਨੇ ਇੱਕ-ਦੂਜੇ ਨੂੰ ਅਨਫਾਲੋ ਕਰਨ ਤੋਂ ਬਾਅਦ ਆਪਣੀ ਇੰਸਟਾਗ੍ਰਾਮ ਸਟੋਰੀਜ਼ 'ਤੇ ਕੁਝ ਕ੍ਰਿਏਟਿਵ ਪੋਸਟ ਸ਼ੇਅਰ ਕੀਤੀਆਂ, ਜੋ ਉਨ੍ਹਾਂ ਦੇ ਬ੍ਰੇਕਅਪ ਵੱਲ ਇਸ਼ਾਰਾ ਕਰ ਰਹੀਆਂ ਹਨ।

ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਆਸਿਮ ਅਤੇ ਹਿਮਾਂਸ਼ੀ ਨੇ ਪੋਸਟ ਨੂੰ ਲੈ ਕੇ ਆਪਣੇ ਫੈਨਜ਼ ਨੂੰ ਉਲਝਣ 'ਚ ਪਾਇਆ ਹੋਵੇ। ਇਸ ਤੋਂ ਪਹਿਲਾਂ ਵੀ ਦੋਹਾਂ ਨੇ ਆਪਣੇ ਬ੍ਰੇਕਅਪ ਨੂੰ ਲੈ ਕੇ ਕਾਫੀ ਹਿੰਟ ਦਿੱਤੇ ਸਨ ਪਰ ਸੋਸ਼ਲ ਮੀਡੀਆ 'ਤੇ ਕਦੇ ਵੀ ਇੱਕ-ਦੂਜੇ ਨੂੰ ਅਨਫਾਲੋ ਨਹੀਂ ਕੀਤਾ ਸੀ। ਇਸ ਵਾਰ ਅਜਿਹਾ ਹੋਇਆ। ਦੋਹਾਂ ਦੇ ਫੈਨਜ਼ ਇਸ ਗੱਲ ਤੋਂ ਬਹੁਤ ਹੈਰਾਨ ਹਨ, ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਅਚਾਨਕ ਕੀ ਹੋ ਗਿਆ, ਹੁਣ ਤਕ ਸਭ ਕੁਝ ਠੀਕ ਚੱਲ ਰਿਹਾ ਸੀ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network